ਨਵੀਂ ਦਿੱਲੀ— ਦਿੱਲੀ ’ਚ ਕੋਰੋਨਾ ਮਰੀਜ਼ ਹੁਣ ਐਂਬੂਲੈਂਸ ਦੀ ਘਾਟ ਕਾਰਨ ਦਮ ਨਹੀਂ ਤੋੜਨਗੇ। ਕੋਰੋਨਾ ਮਰੀਜ਼ਾਂ ਨੂੰ ਤੁਰੰਤ ਐਂਬੂਲੈਂਸ ਮੁਹੱਈਆ ਕਰਾਉਣ ਲਈ ਆਮ ਆਦਮੀ ਪਾਰਟੀ ਦੇ ਰਾਜ ਸਭਾ ਮੈਂਬਰ ਸੰਜੇ ਸਿੰਘ ਨੇ ਬੁੱਧਵਾਰ ਨੂੰ ਵੱਡੀ ਪਹਿਲ ਸ਼ੁਰੂ ਕੀਤੀ ਹੈ। ਇਸ ਦੇ ਤਹਿਤ ਦਿੱਲੀ ’ਚ ਕੋਰੋਨਾ ਮਰੀਜ਼ਾਂ ਦੀ ਮਦਦ ਲਈ ਆਟੋ ਐਂਬੂਲੈਂਸ ਸੇਵਾ ਸ਼ੁਰੂ ਕੀਤੀ ਹੈ। ਇਹ ਆਟੋ ਐਂਬੂਲੈਂਸ ਹੁਣ ਕੋਰੋਨਾ ਮਰੀਜ਼ਾਂ ਨੂੰ ਤੁਰੰਤ ਨੇੜੇ ਦੇ ਹਸਪਤਾਲ ਪਹੁੰਚਾਉਣ ’ਚ ਮਦਦ ਕਰੇਗੀ।
ਇਹ ਵੀ ਪੜ੍ਹੋ : ਕੋਰੋਨਾ ਮਰੀਜ਼ਾਂ ਦੀਆਂ ਲਾਸ਼ਾਂ ਢੋਂਹਦਿਆਂ ਸਿੱਖ ਨੌਜਵਾਨ ਨੂੰ ਹੋਇਆ ‘ਕੋਰੋਨਾ’, ਹਾਲਤ ਨਾਜ਼ੁਕ, ਹਰ ਕੋਈ ਕਰ ਰਿਹੈ ਦੁਆਵਾਂ
ਦੱਸ ਦੇਈਏ ਕਿ ਇਸ ਆਟੋ ਐਂਬੂਲੈਂਸ ’ਚ ਆਕਸੀਜਨ ਸਿਲੰਡਰ ਵੀ ਹੈ। ਆਟੋ ਡਰਾਈਵਰ ਪੀ. ਪੀ. ਈ. ਕਿੱਟ ਦੇ ਨਾਲ ਸੇਵਾਵਾਂ ਦਿੰਦਾ ਹੈ ਅਤੇ ਲੋੜ ਪੈਣ ’ਤੇ ਤੁਰੰਤ ਹਸਪਤਾਲ ਵੀ ਪਹੁੰਚਾਉਣ ’ਚ ਮਦਦ ਕਰਦਾ ਹੈ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਆਗੂ ਸੰਜੇ ਸਿੰਘ ਨੇ ਦਿੱਤੀ ਹੈ। ਸੰਜੇ ਨੇ ਕਿਹਾ ਕਿ ਇਸ ਮੁਸ਼ਕਲ ਸਮੇਂ ਵਿਚ ਮਦਦ ਦਾ ਹੱਥ ਵਧਾਓ। ਦਿੱਲੀ ਦੇ ਆਟੋ ਵਾਲੇ ਭਰਾਵਾਂ ਦੀ ਸੇਵਾ ਨੂੰ ਨਮਨ। ਦਿੱਲੀ ਨੂੰ ਆਕਸੀਜਨ ਸਿਲੰਡਰ, ਆਕਸੀਜਨ ਪਲਾਂਟ, ਆਕਸੀਜਨ ਕੰਸਨਟ੍ਰੇਟਰ ਦੀ ਲੋੜ ਹੈ, ਤੁਹਾਡੇ ਤੋਂ ਜੋ ਵੀ ਮਦਦ ਹੋ ਸਕੇ ਅੱਗੇ ਆਓ।
ਇਹ ਵੀ ਪੜ੍ਹੋ : ਦੇਸ਼ ’ਚ ਕੋਰੋਨਾ ਦਾ ਪ੍ਰਕੋਪ ਜਾਰੀ, ਪਿਛਲੇ 24 ਘੰਟਿਆਂ ’ਚ 3780 ਮਰੀਜ਼ਾਂ ਦੀ ਮੌਤ, 3.82 ਲੱਖ ਨਵੇਂ ਮਾਮਲੇ ਆਏ
ਜੰਮੂ-ਕਸ਼ਮੀਰ ’ਚ ਵੱਖਵਾਦੀ ਨੇਤਾ ਅਸ਼ਰਫ ਸਹਰਾਈ ਦਾ ਦੇਹਾਂਤ
NEXT STORY