ਜੈਪੁਰ (ਅਸ਼ੋਕ)- ਲਾਕਡਾਊਨ ’ਚ ਸਖਤੀ ਦਾ ਅਸਰ ਹੁਣ ਮੈਡੀਕਲ ਐਮਰਜੈਂਸੀ ਦੇ ਜ਼ਰੂਰਤਮੰਦ ਲੋਕਾਂ ’ਤੇ ਵੀ ਨਜ਼ਰ ਆਉਣ ਲੱਗਿਆ ਹੈ। ਰਾਜਧਾਨੀ ਜੈਪੁਰ ਦਾ ਰਾਮਗੰਜ ਇਲਾਕਾ ਕੋਰੋਨਾ ਵਾਇਰਸ ਦਾ ਹਾਟਸਪਾਟ ਬਣਿਆ ਹੋਇਆ ਹੈ। ਇਸ ਇਲਾਕੇ ’ਚ ਚੱਲ ਰਹੀ ਪੁਲਸ ਦੀ ਸਖਤੀ ਦਾ ਖਮਿਆਜ਼ਾ ਇਕ ਗਰਭਵਤੀ ਔਰਤ ਨੂੰ ਭੁਗਤਣਾ ਪਿਆ।
ਰਾਮਗੰਜ ਇਲਾਕੇ ਦੇ ਨਵਾਬ ਦੇ ਚੌਰਾਹੇ ਕੋਲ ਜੁਲਾਹਿਆਂ ਦੇ ਮੁਹੱਲੇ ’ਚ ਰਹਿਣ ਵਾਲੀ ਔਰਤ ਦਾ ਪ੍ਰਸੂਤਾ ਪੀੜਾ ਹੋਣ ’ਤੇ ਪਰਿਵਾਰਕ ਮੈਂਬਰ ਉਸ ਨੂੰ ਆਟੋ ਰਾਹੀਂ ਸਾਂਗਾਨੇਰੀ ਗੇਟ ਸਥਿਤ ਮਹਿਲਾ ਇਲਾਜ ਕੇਂਦਰ ’ਚ ਲਿਜਾਇਆ ਜਾ ਰਿਹਾ ਸੀ। ਇਥੋਂ ਇਲਾਜ ਕੇਂਦਰ ਸਿਰਫ ਢਾਈ ਕਿਲੋਮੀਟਰ ਦੂਰ ਹੈ ਪਰ ਇਲਾਕੇ ’ਚ ਕਰਫਿਊ ਲੱਗਾ ਹੋਣ ਕਾਰਨ ਉਥੇ ਤਾਇਨਾਤ ਪੁਲਸ ਕਰਮਚਾਰੀਆਂ ਨੇ ਆਟੋ ਨੂੰ ਰੋਕ ਕੇ ਕਈ ਵਾਰ ਪੁੱਛਗਿੱਛ ਕੀਤੀ। ਪੁੱਛਗਿੱਛ ਦੌਰਾਨ ਲੱਗੇ ਸਮੇਂ ਦੇ ਦਰਮਿਆਨ ਘਾਟਗੇਟ ਤੋਂ ਸਾਂਗਾਨੇਰੀ ਗੇਟ ਦੇ ਵਿਚਲੇ ਰਸਤੇ ’ਚ ਹੀ ਔਰਤ ਦੇ ਪ੍ਰਸੂਤਾ ਪੀੜਾ ਤੇਜ ਹੋ ਗਈ ਅਤੇ ਉਸ ਨੇ ਉਥੇ ਆਟੋ ਵਿਚ ਹੀ ਬੱਚੇ ਨੂੰ ਜਨਮ ਦੇ ਦਿੱਤਾ। ਸ਼ੁਕਰ ਹੈ ਕਿ ਬੱਚਾ ਅਤੇ ਜੱਚਾ ਦੋਵੇਂ ਠੀਕ ਹਨ।
ਭਾਰਤ ’ਚ ਫੈਲਣ ਤੋਂ ਰੁਕ ਸਕਦਾ ਹੈ ਕੋਰੋਨਾ, ਆਈ ਰਾਹਤ ਭਰੀ ਖ਼ਬਰ
NEXT STORY