ਬਿਹਾਰ- ਬਿਹਾਰ 'ਚ ਸ਼ੁੱਕਰਵਾਰ ਨੂੰ 12ਵੀਂ ਜਮਾਤ ਦੇ ਨਤੀਜੇ ਆ ਗਏ ਹਨ। ਇਸ ਪ੍ਰੀਖਿਆ 'ਚ ਕੁੜੀਆਂ ਨੇ ਮੁੰਡਿਆਂ ਨੂੰ ਮਾਤ ਦੇ ਦਿੱਤੀ ਹੈ। ਅੱਜ ਵੀ ਪੇਂਡੂ ਇਲਾਕਿਆਂ 'ਚ ਧੀਆਂ ਨੂੰ ਪੜ੍ਹਾਉਣ ਤੋਂ ਪਰਿਵਾਰ ਵਾਲੇ ਝਿਜਕਦੇ ਹਨ ਪਰ ਅੱਜ ਧੀਆਂ ਨੇ ਹੀ ਆਪਣੇ ਮਾਤਾ-ਪਿਤਾ ਅਤੇ ਆਪਣੇ ਖੇਤਰ ਦਾ ਨਾਮ ਰੋਸ਼ਨ ਕੀਤਾ ਹੈ। ਬਿਹਾਰ 'ਚ ਚੌਥੇ ਨੰਬਰ 'ਤੇ ਆਉਣ ਵਾਲੀ ਕਲਪਣਾ ਕੁਮਾਰੀ ਨੂੰ ਵਧਾਈ ਦੇਣ ਵਾਲਿਆਂ ਦੀ ਘਰ 'ਚ ਭੀੜ ਲੱਗੀ ਹੋਈ ਹੈ।
ਇਹ ਵੀ ਪੜ੍ਹੋ : ਸੁਪਰੀਮ ਕੋਰਟ ਨੇ ਫਿਰ ਕਿਹਾ-ਦਿੱਲੀ ਨੂੰ ਯਮੁਨਾ ਦੇ ਪਾਣੀ ਦੀ ਸਪਲਾਈ ਘੱਟ ਨਾ ਕੀਤੀ ਜਾਵੇ
ਭਰਾ ਕਰ ਰਿਹੈ ਏਅਰਫ਼ੋਰਸ ਦੀ ਤਿਆਰੀ
ਕਲਪਣਾ ਬਿਹਾਰ ਨੇਪਾਲ ਸਰਹੱਦ ਦੇ ਰਕਸੌਲ ਨਗਰ ਪ੍ਰੀਸ਼ਦ ਵਾਰਡ 22 ਦੇ ਸ਼ਿਵਪੁਰੀ ਮੁਹੱਲੇ 'ਚ ਇਕ ਟੁੱਟੇ ਜਿਹੇ ਘਰ 'ਚ ਰਹਿੰਦੀ ਹੈ। ਉਹ ਆਪਣੇ ਭਰਾ-ਭੈਣਾਂ 'ਚ ਸਭ ਤੋਂ ਛੋਟੀ ਹੈ, ਘਰ 'ਚ ਸਭ ਤੋਂ ਵੱਡਾ ਭਰਾ ਹੈ, ਜੋ ਏਅਰਫ਼ੋਰਸ ਦੀ ਤਿਆਰੀ ਕਰ ਰਿਹਾ ਹੈ। ਭੈਣ ਅਰਚਨਾ ਕੁਮਾਰੀ ਅਤੇ ਕਲਪਣਾ ਦੋਵੇਂ ਇਕੱਠੇ ਪੜ੍ਹਾਈ ਕਰ ਰਹੀਆਂ ਹਨ। ਦੋਹਾਂ ਨੇ ਹੀ ਇਸ ਵਾਰ ਪ੍ਰੀਖਿਆ ਦਿੱਤੀ ਸੀ, ਅਰਚਨਾ ਨੂੰ 433 ਨੰਬਰ ਮਿਲੇ ਤਾਂ ਉੱਥੇ ਹੀ ਸਭ ਤੋਂ ਛੋਟੀ ਭੈਣ ਕਲਪਣਾ ਨੇ ਬਿਹਾਰ 'ਚ ਚੌਥਾ ਸਥਾਨ ਪਾਇਆ। ਕਲਪਣਾ ਦੇ ਪਿਤਾ 7ਵੀਂ ਪਾਸ ਹਨ ਤਾਂ ਉੱਥੇ ਹੀ ਮਾਤਾ ਕਿਸੇ ਤਰ੍ਹਾਂ ਕੁਝ ਲਿਖ ਲੈਂਦੀ ਹੈ। ਪਿਤਾ ਕਾਫ਼ੀ ਗਰੀਬ ਪਰਿਵਾਰ ਤੋਂ ਆਉਂਦੇ ਹੋ, ਜੋ ਕਿਰਾਏ 'ਤੇ ਟੈਂਪੂ ਚਲਾ ਕੇ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰ ਰਹੇ ਹਨ।
ਇਹ ਵੀ ਪੜ੍ਹੋ : ਹਿਮਾਚਲ ਪ੍ਰਦੇਸ਼ 'ਚ 4 ਅਪ੍ਰੈਲ ਤੱਕ ਬੰਦ ਰਹਿਣਗੀਆਂ ਸਿੱਖਿਆ ਸੰਸਥਾਵਾਂ
ਗਹਿਣੇ ਵੇਚ ਅਧਿਆਪਕ ਨੂੰ ਦਿੱਤੇ ਸਨ ਪੈਸੇ
ਮਾਤਾ-ਪਿਤਾ ਦੀ ਇਮਾਨਦਾਰੀ ਨੇ ਬੱਚੀਆਂ ਨੂੰ ਇਸ ਮੁਕਾਮ ਤੱਕ ਪਹੁੰਚਾਇਆ। ਧੀ ਦੀ ਪੜ੍ਹਾ ਲਈ ਕਿਸ ਤੋਂ ਕਰਜ਼ ਨਹੀਂ ਲਿਆ ਪਰ ਇਕ ਸਮਾਂ ਅਜਿਹਾ ਆਇਆ ਕਿ ਗੁਰੂ ਜੀ ਨੂੰ ਦੇਣ ਲਈ ਮਾਤਾ-ਪਿਤਾ ਕੋਲ ਇਕ ਰੁਪਿਆ ਵੀ ਨਹੀਂ ਸੀ। ਮਾਤਾ ਨੇ ਆਪਣੇ 15 ਹਜ਼ਾਰ ਰੁਪਏ ਦੇ ਗਹਿਣੇ 8 ਹਜ਼ਾਰ ਰੁਪਏ 'ਚ ਵੇਚ ਕੇ ਅਧਿਆਪਕ ਨੂੰ ਪੈਸੇ ਦਿੱਤੇ ਪਰ ਆਪਣੀਆਂ ਧੀਆਂ ਦੀ ਪੜ੍ਹਾਈ 'ਚ ਕੋਈ ਕਸਰ ਨਹੀਂ ਛੱਡੀ। ਨਤੀਜੇ ਆਉਣ ਤੋਂ ਬਾਅਦ ਕਲਪਣਾ ਕੁਮਾਰੀ ਨੇ ਕਿਹਾ ਕਿ ਹੁਣ ਉਹ ਗਰੈਜੂਏਸ਼ਨ ਕਰ ਕੇ ਸਿਵਲ ਸਰਵਿਸੇਜ਼ 'ਚ ਜਾਣਾ ਚਾਹੁੰਦੀ ਹੈ। ਆਪਣੀ ਸਫ਼ਲਤਾ ਲਈ ਕਲਪਣਾ ਆਪਣੇ ਮਾਤਾ-ਪਿਤਾ, ਗੁਰੂ ਦੇ ਨਾਲ ਭਰਾ-ਭੈਣ ਅਤੇ ਪਰਿਵਾਰ ਵਾਲਿਆਂ ਨੂੰ ਸਿਹਰਾ ਦੇਣਾ ਚਾਹੁੰਦੀ ਹੈ। ਕਲਪਣਾ ਕੁਮਾਰੀ ਦੇ ਪਿਤਾ ਨੇ ਕਿਹਾ ਕਿ ਮੇਰੇ ਬੱਚੇ ਬਹੁਤ ਹੀ ਮਿਹਨਤੀ ਹਨ ਅਤੇ ਉਹ ਆਪਣੇ ਪਿਤਾ ਦੀ ਮਿਹਨਤ ਨੂੰ ਸਮਝਦੇ ਹਨ। ਅੱਜ ਉਹ ਬਹੁਤ ਖੁਸ਼ ਹਨ ਕਿ ਧੀਆਂ ਨਾਲ ਉਹ ਹਰ ਕਦਮ 'ਤੇ ਨਾਲ ਹੈ, ਅੱਗੇ ਜੋ ਵੀ ਕਰੇਗੀ, ਉਹ ਪੂਰਾ ਸਾਥ ਦੇਣਗੇ। ਕਲਪਣਾ ਦੀ ਮਾਂ ਨੇ ਕਿਹਾ ਕਿ ਅੱਜ ਉਹ ਬਹੁਤ ਖੁਸ਼ ਹੈ ਕਿ ਉਸ ਦੀਆਂ ਧੀਆਂ ਨੇ ਉਨ੍ਹਾਂ ਦਾ ਨਾਮ ਰੋਸ਼ਨ ਕੀਤਾ।
ਨੋਟ : ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਜੰਗਬੰਦੀ ਨੂੰ ਲੈ ਕੇ ਭਾਰਤ-ਪਾਕਿ ਦੇ ਫ਼ੌਜੀ ਅਧਿਕਾਰੀਆਂ ਨੇ LOC 'ਤੇ ਕੀਤੀ 'ਫਲੈਗ ਮੀਟਿੰਗ'
NEXT STORY