ਨੈਸ਼ਨਲ ਡੈਸਕ — ਹਾਲ ਹੀ ਵਿੱਚ ਪਨੀਰ ਦੇ ਨਮੂਨਿਆਂ ਦੀ ਜਾਂਚ ਦੌਰਾਨ ਹੈਰਾਨੀਜਨਕ ਖੁਲਾਸਾ ਹੋਇਆ ਹੈ। ਸਿਹਤ ਵਿਭਾਗ ਵੱਲੋਂ ਕੀਤੀ ਗਈ ਜਾਂਚ ਵਿੱਚ ਲੋਕਲ ਡੈਅਰੀਆਂ ਅਤੇ ਹੋਟਲਾਂ ਵਿੱਚ ਮਿਲਣ ਵਾਲੇ ਪਨੀਰ ਦੇ ਸਾਰੇ ਨਮੂਨੇ ਫੇਲ ਹੋ ਗਏ ਹਨ। ਰਿਪੋਰਟ ਮੁਤਾਬਕ, ਇਹ ਪਨੀਰ ਕੇਵਲ 50 ਪ੍ਰਤੀਸ਼ਤ ਹੀ ਸ਼ੁੱਧ ਪਾਇਆ ਗਿਆ ਹੈ, ਜਿਸ ਨਾਲ ਇਹ ਸਿਹਤ ਲਈ ਗੰਭੀਰ ਖਤਰਾ ਬਣ ਸਕਦਾ ਹੈ।
ਮਾਹਰਾਂ ਦਾ ਕਹਿਣਾ ਹੈ ਕਿ ਅਜਿਹਾ ਪਨੀਰ ਮਿਲਾਵਟੀ ਤਰੀਕੇ ਨਾਲ ਤਿਆਰ ਕੀਤਾ ਜਾਂਦਾ ਹੈ ਜਿਸ ਵਿੱਚ ਕੈਮਿਕਲ ਅਤੇ ਘਟੀਆ ਗੁਣਵੱਤਾ ਵਾਲੇ ਚਰਬੀ ਦੇ ਤੱਤ ਮਿਲਾਏ ਜਾਂਦੇ ਹਨ। ਇਸ ਤਰ੍ਹਾਂ ਦੇ ਪਦਾਰਥ ਸਰੀਰ ‘ਤੇ ਹਾਨਿਕਾਰਕ ਪ੍ਰਭਾਵ ਪਾਉਂਦੇ ਹਨ, ਖਾਸਕਰ ਲਿਵਰ ਅਤੇ ਕਿਡਨੀ ‘ਤੇ।
ਸਿਹਤ ਵਿਭਾਗ ਨੇ ਲੋਕਾਂ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਬਿਨਾਂ ਭਰੋਸੇਯੋਗ ਸਰੋਤ ਤੋਂ ਮਿਲਣ ਵਾਲਾ ਪਨੀਰ ਨਾ ਖਰੀਦਣ ਅਤੇ ਘਰ ਵਿੱਚ ਹੀ ਤਾਜ਼ਾ ਦੁੱਧ ਤੋਂ ਪਨੀਰ ਤਿਆਰ ਕਰਨ ਨੂੰ ਤਰਜੀਹ ਦੇਣ।
ਮੁੱਖ ਸਲਾਹਾਂ
- ਸਿਰਫ਼ ਭਰੋਸੇਯੋਗ ਡੈਅਰੀ ਤੋਂ ਹੀ ਪਨੀਰ ਖਰੀਦੋ।
- ਹੋਟਲਾਂ ਜਾਂ ਰੈਸਟੋਰੈਂਟ ਵਿੱਚ ਪਨੀਰ ਵਾਲੇ ਭੋਜਨ ਤੋਂ ਬਚੋ।
- ਪੈਕਿੰਗ ਤੇ ਮੈਨੂਫੈਕਚਰਿੰਗ ਤਾਰੀਖ਼ ਅਤੇ FSSAI ਨੰਬਰ ਹਮੇਸ਼ਾ ਚੈਕ ਕਰੋ।
ਸਿਹਤ ਮਾਹਰਾਂ ਦਾ ਕਹਿਣਾ ਹੈ ਕਿ ਖੁਰਾਕ ਵਿੱਚ ਮਿਲਾਵਟ ਸਿਰਫ਼ ਗੁਣਵੱਤਾ ਨਹੀਂ ਘਟਾਉਂਦੀ, ਸਗੋਂ ਸਰੀਰ ਲਈ ਜ਼ਹਿਰ ਬਣ ਸਕਦੀ ਹੈ- ਇਸ ਲਈ ਸਾਵਧਾਨੀ ਹੀ ਸਭ ਤੋਂ ਵਧੀਆ ਸੁਰੱਖਿਆ ਹੈ।
ਜੈਸਲਮੇਰ ਬੱਸ ਹਾਦਸੇ ਦੇ ਮ੍ਰਿਤਕਾਂ ਦੀ ਗਿਣਤੀ ਹੋਈ 20, PM ਮੋਦੀ ਨੇ ਕੀਤਾ ਮੁਆਵਜ਼ੇ ਦਾ ਐਲਾਨ
NEXT STORY