ਨਵੀਂ ਦਿੱਲੀ (ਕਮਲ ਕਾਂਸਲ)— ਤਖਤ ਸ੍ਰੀ ਪਟਨਾ ਸਾਹਿਬ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਨੇ ਕਰਤਾਰਪੁਰ ਲਾਂਘਾ ਖੁੱਲ੍ਹਣ ਬਾਰੇ ਅਤੇ ਪਾਕਿਸਤਾਨ ਵਲੋਂ ਜੋ 20 ਡਾਲਰ ਦੀ ਫੀਸ ਲਈ ਜਾ ਰਹੀ ਹੈ, ਉਸ ਬਾਰੇ ਗੱਲਬਾਤ ਕੀਤੀ। ਉਨ੍ਹਾਂ ਕਿਹਾ ਕਿ ਸਾਡੇ ਸਾਰਿਆਂ ਲਈ ਖੁਸ਼ੀ ਦੀ ਗੱਲ ਹੈ ਕਿ ਲਾਂਘਾ ਖੁੱਲ੍ਹ ਰਿਹਾ, ਜਿਸ ਲਈ ਪਿਛਲੇ 70 ਸਾਲਾਂ ਤੋਂ ਅਰਦਾਸਾਂ ਕੀਤੀਆਂ ਜਾ ਰਹੀਆਂ ਸਨ। ਪਾਕਿਸਤਾਨ ਵਲੋਂ 20 ਡਾਲਰ ਫੀਸ ਬਾਰੇ ਕਿਹਾ ਕਿ 20 ਡਾਲਰ ਫੀਸ ਕੋਈ ਜ਼ਿਆਦਾ ਨਹੀਂ ਹੈ। ਪਾਕਿਸਤਾਨ ਨੇ 2 ਦਿਨ ਲਈ ਫੀਸ ਮੁਆਫ ਕੀਤੀ ਹੈ, ਉਹ ਚੰਗਾ ਕੀਤਾ ਪਰ ਜੇ ਨਾ ਵੀ ਕਰਨ ਤਾਂ ਕੋਈ ਫਰਕ ਨਹੀਂ ਪੈਂਦਾ। ਦਿੱਲੀ ਤੋਂ ਅੰਮ੍ਰਿਤਸਰ ਅਤੇ ਉੱਥੋਂ ਚੱਲ ਕੇ ਦਿੱਲੀ ਵਾਪਸ ਆਉਂਦੇ ਹਾਂ ਤਾਂ ਅਸੀਂ ਕਿੰਨਾ ਟੋਲ ਟੈਕਸ ਦਿੰਦੇ ਹਾਂ। ਜੇਕਰ ਗੁਰੂ ਸਾਹਿਬ ਦੇ ਦਰਸ਼ਨ ਕਰਨ ਲਈ 20 ਡਾਲਰ ਦੇਣੇ ਵੀ ਪੈਂਦੇ ਹਨ ਤਾਂ ਕੋਈ ਫਰਕ ਨਹੀਂ ਪੈਂਦਾ। ਸਭ ਤੋਂ ਜ਼ਰੂਰੀ ਹੈ ਕਿ ਸਾਨੂੰ ਗੁਰੂ ਦੇ ਦਰਸ਼ਨ ਹੋ ਰਹੇ ਹਨ।
ਹਿੱਤ ਨੇ ਅੱਗੇ ਇਹ ਵੀ ਕਿਹਾ ਕਿ ਕਰਤਾਰਪੁਰ ਲਾਂਘੇ 'ਤੇ ਕੋਈ ਰਾਜਨੀਤੀ ਨਹੀਂ ਕਰਨੀ ਚਾਹੀਦੀ। ਸਾਰੀਆਂ ਪਾਰਟੀਆਂ ਰਾਜਨੀਤੀ ਕਰ ਰਹੀਆਂ ਹਨ, ਜੋ ਚੰਗੀ ਗੱਲ ਨਹੀਂ ਹੈ। ਕਰਤਾਰਪੁਰ ਲਾਂਘੇ ਨਾਲ ਰਾਜਨੀਤੀ ਦਾ ਕੋਈ ਸੰਬੰਧ ਨਹੀਂ। ਲਾਂਘਾ ਖੁੱਲ੍ਹਣ 'ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਮੁਬਾਰਕ ਦੇ ਪਾਤਰ ਹਨ। ਮੋਦੀ ਤੋਂ ਬਿਨਾਂ ਸ਼ਾਇਦ ਲਾਂਘਾ ਖੁੱਲ੍ਹਦਾ ਹੀ ਨਾ ਅਤੇ ਦਰਸ਼ਨ ਵੀ ਨਾ ਹੁੰਦੇ। ਅਵਤਾਰ ਸਿੰਘ ਨੇ ਨਵਜੋਤ ਸਿੰਘ ਸਿੱਧੂ ਬਾਰੇ ਕਿਹਾ ਕਿ ਠੀਕ ਹੈ ਕਿ ਸਿੱਧੂ ਪਾਕਿਸਤਾਨ ਗਿਆ ਸੀ, ਇਸ 'ਚ ਉਸ ਦਾ ਅਹਿਮ ਰੋਲ ਹੈ। ਉਨ੍ਹਾਂ ਅੱਗੇ ਕਿਹਾ ਕਿ ਸਿੱਧੂ ਨੇ ਜਿਵੇਂ ਵੀ ਕੀਤਾ, ਇਸ ਗੱਲ ਦੀ ਸ਼ਾਬਾਸ਼ੀ ਹੋਣੀ ਚਾਹੀਦੀ ਹੈ। ਸਿੱਧੂ ਦੀ ਪੁੱਛ-ਗਿੱਛ ਵੀ ਹੋਣੀ ਚਾਹੀਦੀ ਸੀ, ਜਿਨ੍ਹਾਂ ਨੇ ਕਰਤਾਰਪੁਰ ਲਾਂਘੇ 'ਤੇ ਗੱਲਬਾਤ ਸ਼ੁਰੂ ਕੀਤੀ ਸੀ। ਹਿੱਤ ਨੇ ਕਿਹਾ ਕਿ ਉਹ ਪਹਿਲੇ ਜੱਥੇ ਨਾਲ ਕਰਤਾਰਪੁਰ ਸਾਹਿਬ ਜਾਣਗੇ।
ਦਿੱਲੀ 'ਚ ਤੀਸ ਹਜ਼ਾਰੀ ਕੋਰਟ 'ਚ ਹੰਗਾਮਾ, ਪੁਲਸ ਤੇ ਵਕੀਲਾਂ ਦਰਮਿਆਨ ਹਿੰਸਕ ਝੜਪ
NEXT STORY