ਜੰਮੂ : ਸਵੱਛ ਸ੍ਰਵੇਖਣ 'ਚ ਇੱਕ ਵਾਰ ਫਿਰ ਜੰਮੂ ਸ਼ਹਿਰ ਦਾ ਨਾਮ ਗੰਦੇ ਸ਼ਹਿਰਾਂ 'ਚ ਆਉਣ ਨਾਲ ਜੰਮੂ ਨਗਰ ਨਿਗਮ ਹੁਣ ਸੁਚੇਤ ਹੋ ਗਿਆ ਹੈ। ਨਿਗਮ ਨੇ ਸ਼ਹਿਰ 'ਚ ਡੋਰ ਟੂ ਡੋਰ ਕੂੜਾ ਚੁੱਕਣ ਲਈ 150 ਆਟੋ ਲਗਾਏ ਹਨ। ਇਹ ਆਟੋ ਸ਼ਹਿਰ ਦੇ ਤਕਰੀਬਨ ਹਰ ਘਰ ਤੋਂ ਕੂੜਾ ਚੁੱਕਦੇ ਹਨ। ਹਰ ਗੱਡੀ 'ਚ ਜੀ.ਪੀ.ਐੱਸ. ਲਗਾਇਆ ਗਿਆ ਹੈ ਤਾਂ ਕਿ ਉਨ੍ਹਾਂ ਦੀ ਕਾਰਜ ਪ੍ਰਣਾਲੀ 'ਤੇ ਨਜ਼ਰ ਰੱਖੀ ਜਾ ਸਕੇ।
ਜੇ.ਐੱਮ.ਸੀ. ਦੇ ਹੈਲਥ ਐਂਡ ਸੈਨਿਟੇਸ਼ਨ ਵਿੰਗ ਦੇ ਚੇਅਰਮੈਨ ਬਲਦੇਵ ਸਿੰਘ ਦੇ ਅਨੁਸਾਰ, ਇਸ ਤੋਂ ਪਹਿਲਾਂ ਅਜਿਹਾ ਕਦੇ ਨਹੀਂ ਕੀਤਾ ਗਿਆ ਸੀ। ਉਨ੍ਹਾਂ ਨੇ ਕਿਹਾ, ਜਦੋਂ ਮੈਂ ਚੇਅਰਮੈਨ ਬਣਿਆ ਤਾਂ ਲੋਕਾਂ ਨੇ ਮੈਨੂੰ ਕਿਹਾ ਕਿ ਉਹ ਚਾਹੁੰਦੇ ਹਨ ਕਿ ਹਰ ਖੇਤਰ ਤੋਂ ਕੂੜੇ ਦੇ ਢੇਰ ਨੂੰ ਸਾਫ਼ ਕੀਤਾ ਜਾਵੇ। ਲੋਕ ਚਾਹੁੰਦੇ ਸਨ ਕਿ ਸੜਕਾਂ ਅਤੇ ਗਲੀਆਂ ਸਾਫ਼ ਹੋਣ। ਬਜਟ ਘੱਟ ਸੀ ਅਤੇ ਅਜਿਹਾ ਕਰਨਾ ਸੰਭਵ ਨਹੀਂ ਹੋ ਪਾ ਰਿਹਾ ਸੀ। ਨਵੀਂ ਪ੍ਰਣਾਲੀ ਰਾਹੀਂ ਹੁਣ ਹਰ ਘਰ ਤੋਂ ਕੂੜਾ ਚੁੱਕਿਆ ਜਾ ਰਿਹਾ ਹੈ। ਅਸੀਂ ਆਟੋ ਲਗਾ ਰੱਖੇ ਹਨ ਅਤੇ ਇਨ੍ਹਾਂ ਆਟੋ ਦਾ ਕੰਮ ਚੈਕ ਕਰਨ ਲਈ ਜੀ.ਪੀ.ਐੱਸ ਵੀ ਲਗਾਇਆ ਗਿਆ ਹੈ।
ਇੱਕ ਸਥਾਨਕ ਨਿਵਾਸੀ ਮਹੇਸ਼ ਕੁਮਾਰ ਨੇ ਕਿਹਾ ਕਿ ਪਹਿਲਾਂ ਲੋਕ ਸੜਕਾਂ 'ਤੇ ਕੂੜਾ ਸੁੱਟ ਦਿੰਦੇ ਸਨ। ਹੁਣ ਪ੍ਰਣਾਲੀ 'ਚ ਸੁਧਾਰ ਹੋਇਆ ਹੈ। ਨਿਗਮ ਦਾ ਆਟੋ ਘਰਾਂ ਤੋਂ ਕੂੜਾ ਲੈ ਜਾਂਦਾ ਹੈ। ਲੋਕ ਸੰਤੁਸ਼ਟ ਹਨ।
ਪਾਕਿਸਤਾਨ ਨੇ ਸ਼ਰਧਾਲੂਆਂ ਲਈ ਮੁੜ ਖੋਲ੍ਹਿਆ ਕਰਤਾਰਪੁਰ ਲਾਂਘਾ
NEXT STORY