ਨਵੀਂ ਦਿੱਲੀ- ਈਰਾਨ ਦੇ ਰਾਸ਼ਟਰਪਤੀ ਮਸੂਦ ਪੇਜ਼ੇਸ਼ਕੀਅਨ ਨੇ ਦੇਸ਼ ਦੇ ਸਰਵਉੱਚ ਨੇਤਾ ਰਹੇ ਅਯਾਤੁੱਲਾ ਅਲੀ ਖਾਮੇਨੇਈ ਦੇ ਅੰਤਿਮ ਸੰਸਕਾਰ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਸੱਦਾ ਭੇਜਿਆ ਹੈ। ਡਿਪਲੋਮੈਟ ਸੂਤਰਾਂ ਨੇ ਬੁੱਧਵਾਰ ਨੂੰ ਇਹ ਜਾਣਕਾਰੀ ਦਿੱਤੀ। ਖਾਮੇਨੇਈ ਦੇ ਅੰਤਿਮ ਸੰਸਕਾਰ ਨਾਲ ਜੁੜੀਆਂ ਰਸਮਾਂ 5 ਤੋਂ 9 ਜੁਲਾਈ ਤੱਕ ਹੋਣਗੀਆਂ। ਹਾਲਾਂਕਿ ਪ੍ਰਧਾਨ ਮੰਤਰੀ ਨੂੰ ਸੱਦਾ ਮਿਲਣ ਦੀ ਪੁਸ਼ਟੀ ਭਾਰਤ ਨੇ ਨਹੀਂ ਕੀਤੀ ਹੈ।
ਖਾਮੇਨੇਈ ਨੇ ਤਿੰਨ ਦਹਾਕਿਆਂ ਤੱਕ ਈਰਾਨ 'ਤੇ ਸ਼ਾਸਨ ਕੀਤਾ। ਉਹ 28 ਫਰਵਰੀ ਨੂੰ ਇਜ਼ਰਾਈਲ ਅਤੇ ਅਮਰੀਕਾ ਵਲੋਂ ਸੰਯੁਕਤ ਰੂਪ ਨਾਲ ਈਰਾਨ 'ਤੇ ਕੀਤੇ ਗਏ ਹਮਲੇ 'ਚ ਮਾਰੇ ਗਏ ਸਨ। ਡਿਪਲੋਮੈਟ ਸੂਤਰਾਂ ਨੇ ਦੱਸਿਆ ਕਿ ਰਾਸ਼ਟਰੀ ਪੇਜ਼ੇਸ਼ਕੀਅਨ ਨੇ ਪੀ.ਐੱਮ. ਮੋਦੀ ਨੂੰ ਅੰਤਿਮ ਸੰਸਕਾਰ ਪ੍ਰੋਗਰਾਮ 'ਚ ਸ਼ਾਮਲ ਹੋਣ ਲਈ ਸੱਦਾ ਦਿੱਤਾ ਹੈ। ਖਾਮੇਨੇਈ ਦੇ ਅੰਤਿਮ ਸੰਸਕਾਰ ਨਾਲ ਜੁੜੇ ਪ੍ਰੋਗਰਾਮ 5,6 ਅਤੇ 7 ਜੁਲਾਈ ਨੂੰ ਤੇਹਰਾਨ ਅਤੇ ਕੋਮ 'ਚ ਆਯੋਜਿਤ ਕੀਤੇ ਜਾਣਗੇ, ਜਦੋਂ ਕਿ ਅੰਤਿਮ ਪ੍ਰੋਗਰਾਮ 9 ਜੁਲਾਈ ਨੂੰ ਮਸ਼ਹਦ ਸ਼ਹਿਰ 'ਚ ਹੋਵੇਗਾ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਮਨੀਪੁਰ 'ਚ ਤਿੰਨ ਚਰਚ ਆਗੂਆਂ ਦੀ ਹੱਤਿਆ ਦੀ ਜਾਂਚ ਕਰੇਗੀ NIA
NEXT STORY