ਅਯੁੱਧਿਆ- ਅਯੁੱਧਿਆ 'ਚ 22 ਜਨਵਰੀ ਨੂੰ ਰਾਮ ਮੰਦਰ 'ਚ ਹੋਣ ਵਾਲੀ ਪ੍ਰਾਣ ਪ੍ਰਤਿਸ਼ਠਾ ਦੀਆਂ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ। ਇਸ ਪ੍ਰੋਗਰਾਮ ਦੌਰਾਨ ਅਯੁੱਧਿਆ 'ਚ ਵੱਖ-ਵੱਖ ਸੂਬਿਆਂ ਦੇ ਸ਼ਰਧਾਲੂਆਂ ਲਈ ਭੰਡਾਰਾ ਅਤੇ ਓਪਨ ਫੂਡ ਕੋਰਟ ਦੇ ਮਾਧਿਅਮ ਨਾਲ 50 ਸੁਆਦ ਭੋਜਨ ਪਰੋਸੇ ਜਾਣਗੇ। ਭਗਤਾਂ ਲਈ ਅਯੁੱਧਿਆ 'ਚ ਲਿੱਟੀ ਚੋਖਾ, ਰਾਜਸਥਾਨੀ ਦਾਲ ਬਾਟੀ ਚੂਰਮਾ, ਦੱਖਣ ਭਾਰਤੀ ਮਸਾਲਾ ਡੋਸਾ, ਇਡਲੀ, ਬੰਗਾਲੀ ਰਸਗੁੱਲਾ ਵਰਗੀਆਂ ਚੀਜ਼ਾਂ ਮੈਨਿਊ 'ਚ ਸ਼ਾਮਲ ਹਨ।
ਇਹ ਵੀ ਪੜ੍ਹੋ : ਰਾਮ ਮੰਦਰ ਦੀ ਪ੍ਰਾਣ ਪ੍ਰਤਿਸ਼ਠਾ ਤੋਂ ਪਹਿਲਾਂ PM ਮੋਦੀ ਤੋਂ ਬਾਅਦ ਭਾਜਪਾ ਆਗੂ RP ਸਿੰਘ ਨੇ ਵੀ ਰੱਖਿਆ ਵਰਤ
ਉੱਤਰ ਪ੍ਰਦੇਸ਼, ਪੰਜਾਬ, ਦੱਖਣ ਭਾਰਤ, ਬੰਗਾਲ, ਰਾਜਸਥਾਨ, ਮਹਾਰਾਸ਼ਟਰ ਵਰਗੇ ਵੱਖ-ਵੱਖ ਸੂਬਿਆਂ ਲਈ ਵੱਖ-ਵੱਖ ਫੂਡ ਓਪਨ ਕੋਰਟ ਬਣਾਏ ਜਾ ਰਹੇ ਹਨ, ਜਿੱਥੇ ਮਹਿਮਾਨਾਂ ਅਤੇ ਭਗਤਾਂ ਲਈ ਵੱਖ-ਵੱਖ ਸੂਬਿਆਂ ਦੇ ਲੋਕਾਂ ਵਲੋਂ ਵਿਵਸਥਾ ਕੀਤੀ ਗਈ ਹੈ। ਭਗਤਾਂ ਵਲੋਂ ਆਯੋਜਿਤ ਕੀਤੇ ਜਾ ਰਹੇ ਭੰਡਾਰੇ 'ਚ ਵਿਸ਼ੇਸ਼ ਫ਼ਲ ਅਤੇ ਕੱਟੂ ਦੀ ਰੋਟੀ ਅਤੇ ਸਾਬੂਦਾਣਾ ਖੀਰ ਵੀ ਮੈਨਿਊ ਦਾ ਹਿੱਸਾ ਹੈ। ਇਸ ਖ਼ਾਸ ਮੌਕੇ ਦਿੱਲੀ ਤੋਂ ਇਕ ਵਿਸ਼ੇਸ਼ ਮਸ਼ੀਨ ਲਿਆਂਦੀ ਗਈ ਹੈ, ਜੋ ਇਕ ਵਾਰ 10 ਹਜ਼ਾਰ ਇਡਲੀ ਪਰੋਸੇਗੀ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਅਯੁੱਧਿਆ : 14 ਲੱਖ ਦੀਵਿਆਂ ਨਾਲ ਬਣਾਈ ਗਈ ਭਗਵਾਨ ਰਾਮ, ਮੰਦਰ ਦੀ ਤਸਵੀਰ
NEXT STORY