ਅਯੁੱਧਿਆ- ਜਿਸ ਦਿਨ ਦੀ ਕਰੋੜਾਂ ਦੇਸ਼ ਵਾਸੀਆਂ ਨੂੰ ਉਡੀਕ ਸੀ, ਉਹ ਨੇੜੇ ਆ ਗਿਆ ਹੈ। 22 ਜਨਵਰੀ 2024 ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਰਾਮ ਲੱਲਾ ਦੀ ਪ੍ਰਾਣ ਪ੍ਰਤਿਸ਼ਠਾ ਸਮਾਰੋਹ 'ਚ ਸ਼ਾਮਲ ਹੋਣ ਅਯੁੱਧਿਆ ਆਉਣਗੇ। ਦੁਪਹਿਰ 12.30 ਵਜੇ ਪ੍ਰਾਣ ਪ੍ਰਤਿਸ਼ਠਾ ਕੀਤੀ ਜਾਵੇਗੀ। ਸ਼੍ਰੀ ਰਾਮ ਜਨਮ ਭੂਮੀ ਤੀਰਥ ਖੇਤਰ ਟਰੱਸਟ ਦੇ ਸੱਦੇ ਨੂੰ ਸਵੀਕਾਰ ਕਰਦਿਆਂ ਪ੍ਰਧਾਨ ਮੰਤਰੀ ਮੋਦੀ ਨੇ ਇਸ ਇਤਿਹਾਸਕ ਮੌਕੇ ਦਾ ਗਵਾਹ ਬਣਨ ਨੂੰ ਆਪਣਾ ਸੌਭਾਗ ਦੱਸਿਆ। ਇਸ ਮੌਕੇ ਦੇਸ਼ ਦੇ 4000 ਸੰਤ-ਮਹਾਤਮਾ ਹਾਜ਼ਰ ਰਹਿਣਗੇ।
ਦਰਅਸਲ ਮਕਰ ਸੰਕ੍ਰਾਂਤੀ ਦੌਰਾਨ 16 ਜਨਵਰੀ ਤੋਂ 24 ਜਨਵਰੀ ਤੱਕ ਦੀਆਂ ਤਾਰੀਖਾਂ ਸ਼ੁੱਭ ਮਹੂਰਤ ਮੰਨੀਆਂ ਗਈਆਂ ਹਨ। ਮੰਦਰ ਟਰੱਸਟ ਦੇ ਟਰੱਸਟੀ ਮੁਤਾਬਕ ਪਹਿਲਾਂ 24 ਜਨਵਰੀ ਦੀ ਤਾਰੀਖ਼ ਪ੍ਰਾਣ ਪ੍ਰਤਿਸ਼ਠਾ ਲਈ ਚੁਣੀ ਗਈ ਸੀ। ਦੱਸਿਆ ਗਿਆ ਹੈ ਕਿ ਪ੍ਰਭੂ ਸ਼੍ਰੀਰਾਮ ਦਾ ਜਨਮ ਅਭਿਜੀਤ ਯੋਗ ਵਿਚ ਹੋਇਆ ਸੀ। ਇਸ ਲਈ ਹੋਰ ਤਾਰੀਖ਼ਾਂ 'ਚ ਇਹ ਯੋਗ ਘੱਟ ਸਮੇਂ ਲਈ ਬਣ ਰਿਹਾ ਸੀ, ਜਦਕਿ 22 ਜਨਵਰੀ ਨੂੰ ਇਹ ਅਭਿਜੀਤ ਯੋਗ ਲੰਬੇ ਸਮੇਂ ਤੱਕ ਦਾ ਹੈ। ਅਜਿਹੇ ਵਿਚ ਤੈਅ ਹੋਇਆ ਕਿ ਇਹ ਤਾਰੀਖ਼ ਹੀ ਸਭ ਤੋਂ ਜ਼ਿਆਦਾ ਸਹੀ ਰਹੇਗੀ। ਦਰਅਸਲ 5 ਅਗਸਤ 2020 ਨੂੰ ਪ੍ਰਧਾਨ ਮੰਤਰੀ ਮੋਦੀ ਨੇ ਰਾਮ ਮੰਦਰ ਦਾ ਨੀਂਹ ਪੱਥਰ ਰੱਖਿਆ ਸੀ।
ਰਾਮ ਮੰਦਰ ਟਰੱਸਟ ਦੇ ਜਨਰਲ ਸਕੱਤਰ ਚੰਪਤ ਰਾਏ ਨੇ ਦੱਸਿਆ ਕਿ ਸ਼੍ਰੀਰਾਮ ਜਨਮ ਭੂਮੀ ਮੰਦਰ 'ਚ ਭਗਵਾਨ ਰਾਮ ਲੱਲਾ ਦੀ ਮੂਰਤੀ ਦੀ ਪ੍ਰਾਣ-ਪ੍ਰਤਿਸ਼ਠਾ 22 ਜਨਵਰੀ ਨੂੰ ਦੁਪਹਿਰ 12.30 ਵਜੇ ਪ੍ਰਧਾਨ ਮੰਤਰੀ ਵਲੋਂ ਕੀਤੀ ਜਾਵੇਗੀ। ਇਸ ਮੌਕੇ ਦੇਸ਼ ਦੇ 4000 ਸੰਤ-ਮਹਾਤਮਾ ਅਤੇ ਸਮਾਜ ਦੀਆਂ 2500 ਉੱਘੀਆਂ ਸ਼ਖਸੀਅਤਾਂ ਹਾਜ਼ਰ ਰਹਿਣਗੀਆਂ। ਇਨ੍ਹਾਂ ਵਿਚ ਯੂ. ਪੀ ਦੇ ਮੁੱਖ ਮੰਤਰੀ ਯੋਗੀ ਆਦਿਤਿਆਨਾਥ, RSS ਦੇ ਸਰਸੰਘਚਾਲਕ ਮੋਹਨ ਭਾਗਵਤ ਵਰਗੇ ਨਾਮ ਸ਼ਾਮਲ ਹਨ।
ਉੱਤਰਾਕਾਸ਼ੀ ਸੁਰੰਗ ਹਾਦਸਾ: PM ਮੋਦੀ ਨੇ CM ਧਾਮੀ ਤੋਂ ਲਈ ਫਸੇ ਮਜ਼ਦੂਰਾਂ ਨਾਲ ਜੁੜੇ ਬਚਾਅ ਕੰਮਾਂ ਦੀ ਜਾਣਕਾਰੀ
NEXT STORY