ਨਵੀਂ ਦਿੱਲੀ— ਸੁਪਰੀਮ ਕੋਰਟ ’ਚ ਅਯੁੱਧਿਆ ਵਿਵਾਦ ਨੂੰ ਲੈ ਕੇ 17ਵੇਂ ਦਿਨ ਦੀ ਸੁਣਵਾਈ ਹੋਈ, ਜਿਸ ’ਚ ਸੁੰਨੀ ਵਕਫ਼ ਬੋਰਡ ਨੇ ਦਲੀਲ ਦਿੱਤੀ ਕਿ ਵਿਵਾਦਿਤ ਜ਼ਮੀਨ ’ਤੇ ਮੰਦਰ ਦਾ ਕੋਈ ਸਬੂਤ ਨਹੀਂ ਹੈ। ਬੋਰਡ ਵਲੋਂ ਪੇਸ਼ ਸੀਨੀਅਰ ਵਕੀਲ ਰਾਜੀਵ ਧਵਨ ਨੇ ਚੀਫ ਜਸਟਿਸ ਰੰਜਨ ਗੋਗੋਈ, ਜਸਟਿਸ ਐੱਸ. ਏ. ਬੋਬੜੇ, ਜਸਟਿਸ ਡੀ. ਵਾਈ. ਚੰਦਰਚੂੜ, ਜਸਟਿਸ ਅਸ਼ੋਕ ਭੂਸ਼ਣ ਅਤੇ ਜਸਟਿਸ ਐੱਸ. ਅਬਦੁੱਲ ਨਜ਼ੀਰ ਦੀ ਸੰਵਿਧਾਨਕ ਬੈਂਚ ਦੇ ਸਾਹਮਣੇ ਆਪਣੀਆਂ ਦਲੀਲਾਂ ਰੱਖੀਆਂ। ਉਨ੍ਹਾਂ ਨੇ ਕਿਹਾ ਕਿ ਵਿਵਾਦਿਤ ਜ਼ਮੀਨ ’ਤੇ ਮੰਦਰ ਦਾ ਕੋਈ ਸਬੂਤ ਨਹੀਂ ਹੈ। ਭਾਰਤੀ ਪੁਰਾਤਤੱਵ ਸਰਵੇਖਣ ਵਿਭਾਗ ਵੀ ਇਸ ਗੱਲ ਨੂੰ ਸਾਬਤ ਨਹੀਂ ਕਰ ਸਕਿਆ ਹੈ। ਵਕੀਲ ਧਵਨ ਨੇ ਦਲੀਲ ਦਿੱਤੀ ਕਿ ਅਯੁੱਧਿਆ ਵਿਚ ਲੋਕਾਂ ਵਲੋਂ ਪਰਿ¬ਕ੍ਰਮਾ ਕਰਨ ਸਬੰਧੀ ਇਕ ਦਲੀਲ ਹਿੰਦੂ ਪੱਖ ਨੇ ਦਿੱਤੀ ਹੈ ਪਰ ਪੂਜਾ ਲਈ ਕੀਤੀ ਜਾਣ ਵਾਲੀ ਭਗਵਾਨ ਦੀ ਪਰਿ¬ਕ੍ਰਮਾ ਸਬੂਤ ਨਹੀਂ ਹੋ ਸਕਦੀ।
ਉਨ੍ਹਾਂ ਨੇ ਅੱਗੇ ਕਿਹਾ ਕਿ ਪਰਿਕ੍ਰਮਾ ਪੂਜਾ ਦਾ ਇਕ ਢੰਗ ਹੈ, ਜਿਸ ਬਾਰੇ ਹਿੰਦੂ ਪੱਖ ਨੇ ਦਲੀਲ ਦਿੱਤੀ ਸੀ ਪਰ ਉਹ ਸਬੂਤ ਨਹੀਂ ਹੋ ਸਕਦਾ। ਮੈਂ ਉਸ ਨੂੰ ਨਹੀਂ ਮੰਨਦਾ। ਮੈਂ ਇਸ ਦਲੀਲ ਨੂੰ ਖਾਰਜ ਕਰਦਾ ਹਾਂ। ਦੂਜੇ ਪੱਖਕਾਰ ਯਾਨੀ ਹਿੰਦੂ ਪੱਖ ਵਿਚੋਂ ਕਿਸੇ ਨੇ ਵੀ ਤੱਥ ’ਤੇ ਜਿਰਹਾਂ ਨਹੀਂ ਕੀਤੀ। ਸਿਰਫ ਰਣਜੀਤ ਕੁਮਾਰ ਨੇ ਤੱਥ ’ਤੇ ਦਲੀਲ ਦਿੱਤੀ ਹੈ। ਇਸ ਤੋਂ ਪਹਿਲਾਂ ਉਨ੍ਹਾਂ ਨੇ ਕਿਹਾ ਕਿ ਉਹ ਆਪਣੀਆਂ ਦਲੀਲਾਂ ਲਈ 20 ਦਿਨ ਦਾ ਸਮਾਂ ਲੈਣਗੇ।
‘ਆਪ’ ਸੰਸਦ ਮੈਂਬਰ ਸੰਜੇ ਸਿੰਘ ਨੇ ਭਾਜਪਾ ਨੇਤਾ ਵਿਜੇ ਗੋਇਲ ਦੇ ਘਰ ਦੇ ਸਾਹਮਣੇ ਦਿੱਤਾ ਧਰਨਾ
NEXT STORY