ਕਰਨਾਟਕ— ਕਰਨਾਟਕ ਸਰਕਾਰ 'ਚ ਸਿਹਤ ਮੰਤਰੀ ਬੀ. ਸ਼੍ਰੀਰਾਮੁਲੂ ਵਿਆਹ-ਸ਼ਾਦੀਆਂ 'ਚ ਖਰਚ ਦੇ ਮਾਮਲੇ 'ਚ ਇਤਿਹਾਸ ਰਚਣ ਜਾ ਰਹੇ ਹਨ। ਮੰਤਰੀ ਜੀ ਦੀ ਬੇਟੀ ਰਕਸ਼ਿਤਾ ਦਾ 5 ਮਾਰਚ ਨੂੰ ਵਿਆਹ ਹੈ ਅਤੇ ਇਸ ਲਈ ਪਾਣੀ ਵਾਂਗ ਪੈਸਾ ਵਹਾਇਆ ਜਾ ਰਿਹਾ ਹੈ। ਇਸ ਮਾਮਲੇ 'ਚ ਸ਼੍ਰੀਰਾਮੁਲੂ ਆਪਣੇ ਦੋਸਤ ਜਨਾਰਦਨ ਰੈੱਡੀ ਨੂੰ ਵੀ ਪਿੱਛੇ ਛੱਡਣ ਜਾ ਰਹੇ ਹਨ। ਸ਼੍ਰੀਰਾਮੁਲੂ ਦੀ ਬੇਟੀ ਰਕਸ਼ਿਤਾ ਦਾ ਵਿਆਹ ਹੈਦਰਾਬਾਦ ਦੇ ਉਦਯੋਗਪਤੀ ਰਵੀ ਕੁਮਾਰ ਨਾਲ 5 ਮਾਰਚ ਨੂੰ ਵਿਆਹ ਹੋਣ ਜਾ ਰਿਹਾ ਹੈ।
ਦੱਸਿਆ ਜਾ ਰਿਹਾ ਹੈ ਕਿ ਇਹ ਵਿਆਹ ਇਸ ਦਹਾਕੇ ਦਾ ਸਭ ਤੋਂ ਵੱਡਾ ਵਿਆਹ ਹੋਵੇਗਾ। 9 ਦਿਨਾਂ ਤਕ ਚੱਲਣ ਵਾਲੇ ਇਸ ਵਿਆਹ ਦੀ ਸ਼ੁਰੂਆਤ 27 ਫਰਵਰੀ ਨੂੰ ਹੋ ਗਈ ਹੈ। ਦੱਸਿਆ ਜਾ ਰਿਹਾ ਹੈ ਕਿ ਵਿਆਹ 'ਚ 500 ਕਰੋੜ ਰੁਪਏ ਖਰਚੇ ਜਾਣਗੇ।
ਰਕਸ਼ਿਤਾ ਦੇ ਵਿਆਹ 'ਚ 1 ਲੱਖ ਲੋਕ ਸ਼ਾਮਲ ਹੋਣਗੇ, ਜਿਨ੍ਹਾਂ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ, ਗ੍ਰਹਿ ਮੰਤਰੀ ਅਮਿਤ ਸ਼ਾਹ ਅਤੇ ਕਰਨਾਟਕ ਦੇ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੂੰ ਵਿਆਹ ਦਾ ਸੱਦਾ ਦਿੱਤਾ ਗਿਆ ਹੈ। ਰਸ਼ਿਤਾ ਦੇ ਵਿਆਹ ਲਈ 1 ਲੱਖ ਵਿਸ਼ੇਸ਼ ਕਾਰਡ ਛਪਵਾਏ ਗਏ ਹਨ। ਇਸ ਕਾਰਡ 'ਚ ਸਿਹਤ ਦਾ ਖਾਸ ਧਿਆਨ ਰੱਖਿਆ ਗਿਆ ਹੈ।
ਸੱਦਾ ਕਾਰਡ ਅੰਦਰ ਕੇਸਰ, ਇਲਾਇਚੀ, ਸਿੰਦੂਰ, ਹਲਦੀ ਪਾਊਡਰ ਰੱਖਿਆ ਗਿਆ ਹੈ। ਵਿਆਹ ਬੈਂਗਲੁਰੂ ਦੇ ਪੈਲੇਸ ਗਰਾਊਂਡ 'ਚ 5 ਮਾਰਚ ਨੂੰ ਹੋਵੇਗਾ, ਜੋ ਕਿ 40 ਏਕੜ 'ਚ ਫੈਲਿਆ ਹੈ। ਇਸ 'ਚ 27 ਏਕੜ 'ਚ ਵਿਆਹ ਦਾ ਆਯੋਜਨ ਹੋਵੇਗਾ ਅਤੇ 15 ਏਕੜ ਪਾਰਕਿੰਗ ਲਈ ਰੱਖੀ ਗਈ ਹੈ। 200 ਲੋਕ ਸਿਰਫ ਫੁੱਲਾਂ ਨੂੰ ਸਜਾਉਣ ਲਈ ਲਾਏ ਗਏ ਹਨ। ਇਸ ਤੋਂ ਪਹਿਲਾਂ ਸਾਲ 2016 'ਚ ਜਨਾਰਦਨ ਰੈੱਡੀ ਨੇ ਬੇਟੀ ਦਾ ਵਿਆਹ ਕੀਤਾ ਸੀ ਅਤੇ ਕਰੋੜਾਂ ਰੁਪਏ ਖਰਚ ਕੀਤੇ ਗਏ ਸਨ।
Alert ! ਜਲਦੀ ਕਰ ਲਓ ਜ਼ਰੂਰੀ ਕੰਮ, ਮਾਰਚ ਮਹੀਨੇ 13 ਦਿਨ ਨਹੀਂ ਖੁੱਲਣਗੇ ਬੈਂਕ
NEXT STORY