ਨਵੀਂ ਦਿੱਲੀ (ਭਾਸ਼ਾ) - ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ‘ਗੁਜਰਾਤ ਸਮਾਚਾਰ’ ਅਖ਼ਬਾਰ ਦੇ ਮਾਲਕਾਂ ’ਚੋਂ ਇਕ ‘ਬਾਹੂਬਲੀ ਸ਼ਾਹ’ ਨੂੰ ਇਨਫੋਰਸਮੈਂਟ ਡਾਇਰੈਕਟੋਰੇਟ (ਈ. ਡੀ.) ਵੱਲੋਂ ਹਿਰਾਸਤ ’ਚ ਲਏ ਜਾਣ ਦੀ ਆਲੋਚਨਾ ਕਰਦਿਆਂ ਸ਼ੁੱਕਰਵਾਰ ਨੂੰ ਕਿਹਾ ਕਿ ਇਹ ਸਿਰਫ਼ ਇਕ ਅਖ਼ਬਾਰ ਦੀ ਨਹੀਂ ਸਗੋਂ ਪੂਰੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਇਕ ਹੋਰ ਸਾਜ਼ਿਸ਼ ਹੈ। ਈ. ਡੀ. ਨੇ ਮੁੱਖ ਗੁਜਰਾਤੀ ਅਖਬਾਰ ‘ਗੁਜਰਾਤ ਸਮਾਚਾਰ’ ਦੇ ਦਫ਼ਤਰਾਂ ’ਤੇ ਛਾਪੇਮਾਰੀ ਤੋਂ ਬਾਅਦ ਉਸ ਦੇ ਮਾਲਕਾਂ ’ਚੋਂ ਇਕ ‘ਬਾਹੂਬਲੀ ਸ਼ਾਹ’ ਨੂੰ ਸ਼ੁੱਕਰਵਾਰ ਨੂੰ ਹਿਰਾਸਤ ’ਚ ਲੈ ਲਿਆ। ਸੂਤਰਾਂ ਨੇ ਇਹ ਜਾਣਕਾਰੀ ਦਿੱਤੀ।
ਇਹ ਵੀ ਪੜ੍ਹੋ : Liquor Prices: ਪਿਆਕੜਾਂ ਲਈ ਖੁਸ਼ਖ਼ਬਰੀ, ਵਿਦੇਸ਼ੀ ਸ਼ਰਾਬ ਹੋਵੇਗੀ ਸਸਤੀ
ਦੱਸ ਦੇਈਏ ਕਿ ‘ਬਾਹੂਬਲੀ ਸ਼ਾਹ’ ‘ਲੋਕ ਪ੍ਰਕਾਸ਼ਨ ਲਿਮਟਿਡ’ ਦੇ ਡਾਇਰੈਕਟਰਾਂ ’ਚੋਂ ਇਕ ਹਨ। ਲੋਕ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਰਾਹੁਲ ਗਾਂਧੀ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ‘ਗੁਜਰਾਤ ਸਮਾਚਾਰ’ ਨੂੰ ਚੁੱਪ ਕਰਾਉਣ ਦੀ ਕੋਸ਼ਿਸ਼ ਸਿਰਫ਼ ਇਕ ਅਖ਼ਬਾਰ ਦੀ ਨਹੀਂ ਸਗੋਂ ਪੂਰੇ ਲੋਕਤੰਤਰ ਦੀ ਆਵਾਜ਼ ਨੂੰ ਦਬਾਉਣ ਦੀ ਇਕ ਹੋਰ ਸਾਜ਼ਿਸ਼ ਹੈ। ਜਦੋਂ ਸੱਤਾ ਨੂੰ ਸ਼ੀਸ਼ਾ ਦਿਖਾਉਣ ਵਾਲੇ ਅਖ਼ਬਾਰਾਂ ’ਤੇ ਤਾਲੇ ਲਾਏ ਜਾਂਦੇ ਹਨ, ਤਾਂ ਸਮਝੋ ਕਿ ਲੋਕਤੰਤਰ ਖ਼ਤਰੇ ’ਚ ਹੈ।
ਇਹ ਵੀ ਪੜ੍ਹੋ : ਸੜਕ 'ਤੇ ਖਿੱਲਰੇ 500-500 ਦੇ ਨੋਟ, ਲੁੱਟਣ ਲਈ ਦੌੜੇ ਲੋਕ, ਵੀਡੀਓ ਵਾਇਰਲ
ਉਨ੍ਹਾਂ ਦਾਅਵਾ ਕੀਤਾ ਕਿ ‘ਬਾਹੂਬਲੀ ਸ਼ਾਹ’ ਦੀ ਗ੍ਰਿਫ਼ਤਾਰੀ ਡਰ ਦੀ ਰਾਜਨੀਤੀ ਦਾ ਹਿੱਸਾ ਹੈ, ਜੋ ਹੁਣ ਮੋਦੀ ਸਰਕਾਰ ਦੀ ਪਛਾਣ ਬਣ ਗਈ ਹੈ। ਕਾਂਗਰਸ ਨੇਤਾ ਨੇ ਇਸ ਗੱਲ ’ਤੇ ਜ਼ੋਰ ਦਿੱਤਾ ਕਿ ਦੇਸ਼ ਨਾ ਤਾਂ ਡੰਡੇ ਨਾਲ ਚੱਲੇਗਾ ਤੇ ਨਾ ਹੀ ਡਰ ਨਾਲ- ਭਾਰਤ ਸੱਚਾਈ ਅਤੇ ਸੰਵਿਧਾਨ ਨਾਲ ਚੱਲੇਗਾ। ਕਾਂਗਰਸ ਦੇ ਪ੍ਰਧਾਨ ਮੱਲਿਕਾਰਜੁਨ ਖੜਗੇ ਨੇ ‘ਐਕਸ’ ’ਤੇ ਪੋਸਟ ਕੀਤਾ ਕਿ ਮੋਦੀ ਜੀ ਨੇ ਹਾਲ ਹੀ ’ਚ ਇਕ ਇੰਟਰਵਿਊ ਦੌਰਾਨ ਕਿਹਾ ਸੀ ਕਿ ਆਲੋਚਨਾ ਲੋਕਤੰਤਰ ਦੀ ਆਤਮਾ ਹੁੰਦੀ ਹੈ। ‘ਗੁਜਰਾਤ ਸਮਾਚਾਰ’ ਦੇ 93 ਸਾਲਾ ਸੰਸਥਾਪਕ ਬਾਹੂਬਲੀ ਸ਼ਾਹ ਜੀ ਨੂੰ ਈ. ਡੀ. ਤੋਂ ਗ੍ਰਿਫ਼ਤਾਰ ਕਰਵਾ ਕੇ ਮੋਦੀ ਜੀ ਨੇ ਸਾਬਤ ਕਰ ਦਿੱਤਾ ਹੈ ਕਿ ਆਲੋਚਕਾਂ ਨੂੰ ਗ੍ਰਿਫ਼ਤਾਰ ਕਰਵਾਉਣਾ ਡਰੇ ਹੋਏ ਤਾਨਾਸ਼ਾਹ ਦੀ ਪਹਿਲੀ ਨਿਸ਼ਾਨੀ ਹੈ।
ਇਹ ਵੀ ਪੜ੍ਹੋ : Corona Comeback: ਮੁੜ ਆ ਗਿਆ ਕੋਰੋਨਾ! 31 ਮੌਤਾਂ ਤੋਂ ਬਾਅਦ ਸਰਕਾਰ ਦਾ ਵੱਡਾ ਫੈਸਲਾ, ਅਲਰਟ ਜਾਰੀ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੋਟ- ਇਸ ਖ਼ਬਰ ਬਾਰੇ ਕੁਮੈਂਟ ਕਰ ਦਿਓ ਆਪਣੀ ਰਾਏ।
PM ਮੋਦੀ ਨੇ 'ਗੋਲਡਨ ਬੁਆਏ' ਨੀਰਜ ਚੋਪੜਾ ਨੂੰ ਦਿੱਤੀ ਵਧਾਈ, ਕਿਹਾ- ''ਭਾਰਤ ਨੂੰ ਤੁਹਾਡੇ 'ਤੇ ਮਾਣ ਹੈ...'
NEXT STORY