ਨੈਨੀਤਾਲ (ਯੂ. ਐੱਨ. ਆਈ.)-ਉੱਤਰਾਖੰਡ ਦੀ ਊਧਮ ਸਿੰਘ ਨਗਰ ਪੁਲਸ ਨੇ ਤੰਤਰ-ਮੰਤਰ ਅਤੇ ਅੰਧਵਿਸ਼ਵਾਸ ਰਾਹੀਂ ਭੋਲੀਆਂ-ਭਾਲੀਆਂ ਔਰਤਾਂ ਨੂੰ ਫਸਾਉਣ ਅਤੇ ਉਨ੍ਹਾਂ ਦੇ ਸੈਕਸ ਸ਼ੋਸ਼ਣ ਦੇ ਮੁਲਜ਼ਮ ਆਪੇ ਬਣੇ ਬਾਬੇ ਨੂੰ ਗ੍ਰਿਫਤਾਰ ਕਰ ਲਿਆ ਹੈ।
ਪੁਲਸ ਦੇ ਸੀਨੀਅਰ ਸੁਪਰਡੈਂਟ (ਐੱਸ. ਐੱਸ. ਪੀ.) ਮਣੀਕਾਂਤ ਮਿਸ਼ਰਾ ਨੇ ਮੰਗਲਵਾਰ ਨੂੰ ਇਸ ਮਾਮਲੇ ਦਾ ਖੁਲਾਸਾ ਕਰਦੇ ਹੋਏ ਦੱਸਿਆ ਕਿ ਲੰਘੀ 8 ਜੂਨ ਨੂੰ ਰੁਦਰਪੁਰ ਦੇ ਬਗਵਾੜਾ ਖੇਤਰ ’ਚ ਇਕ ਔਰਤ ਨੂੰ ਉਸ ਦੇ ਘਰ ’ਚ ਦੱਬੇ ਪੈਸੇ ਦਾ ਲਾਲਚ ਦੇ ਕੇ ਸੈਕਸ ਸ਼ੋਸ਼ਣ ਅਤੇ ਲੱਖਾਂ ਰੁਪਏ ਦੀ ਠੱਗੀ ਦਾ ਮਾਮਲਾ ਸਾਹਮਣੇ ਆਇਆ ਸੀ।
ਪੀੜਤਾ ਵੱਲੋਂ ਰੁਦਰਪੁਰ ਪੁਲਸ ਨੂੰ ਇਸ ਮਾਮਲੇ ’ਚ ਸ਼ਿਕਾਇਤ ਦੇ ਕੇ ਦੋਸ਼ ਲਾਇਆ ਗਿਆ ਕਿ ਖੁਦ ਨੂੰ ਮਾਇਆਵੀ ਬਾਬਾ ਦੱਸਣ ਵਾਲੇ ਰੰਪੁਰਾ ਨਿਵਾਸੀ ਰਾਮਭਗਤ ਨੇ ਉਸ ਨਾਲ ਜਬਰ-ਜ਼ਨਾਹ ਕੀਤਾ ਅਤੇ ਇਸ ਦੌਰਾਨ ਉਸ ਦਾ ਇਤਰਾਜ਼ਯੋਗ ਵੀਡੀਓ ਵੀ ਬਣਾ ਲਿਆ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
ਹਨੀਮੂਨ ਮਨਾਉਣ ਨਿਕਲਿਆ ਇਕ ਹੋਰ ਜੋੜਾ ਲਾਪਤਾ!
NEXT STORY