ਨਵੀਂ ਦਿੱਲੀ— ਸੋਸ਼ਲ ਮੀਡੀਆ ਦੇ ਦੌਰ 'ਚ ਮਨੁੱਖ ਤੁਰੰਤ ਹੀ ਲਾਈਮਲਾਈਟ 'ਚ ਆ ਜਾਂਦਾ ਹੈ ਪਰ ਇਸ ਨੂੰ ਬਣਾ ਕੇ ਰੱਖਣਾ ਮੁਸ਼ਕਲ ਹੈ। ਦਿੱਲੀ ਦੇ ਮਾਲਵੀਯ ਨਗਰ ਸਥਿਤ 'ਬਾਬਾ ਕਾ ਢਾਬਾ' ਦੇ ਬਜ਼ੁਰਗ ਮਾਲਕ ਕਾਂਤਾ ਪ੍ਰਸਾਦ ਦੀਆਂ ਉਮੰਗਾਂ ਘੱਟ ਹੋਣ ਲੱਗੀਆਂ ਹਨ। ਉਨ੍ਹਾਂ ਦੇ ਗਾਹਕਾਂ ਦੀ ਗਿਣਤੀ ਅੱਧੀ ਰਹਿ ਗਈ ਹੈ। ਕਾਂਤਾ ਪ੍ਰਸਾਦ ਨੇ ਦੱਸਿਆ ਕਿ ਗਾਹਕਾਂ ਦਾ ਆਉਣਾ ਘੱਟ ਹੋ ਗਿਆ ਹੈ। ਇਹ ਸਿਲਸਿਲਾ ਅਜੇ ਵੀ ਜਾਰੀ ਹੈ। ਗਾਹਕਾਂ ਦੀ ਇੰਨੀ ਭੀੜ ਹੁਣ ਨਹੀਂ ਲੱਗਦੀ, ਜਿੰਨੀ ਇਸ ਮਹੀਨੇ ਦੀ ਸ਼ੁਰੂਆਤ ਵਿਚ ਸੀ।
ਇਹ ਵੀ ਪੜ੍ਹੋ: 'ਬਾਬਾ ਕਾ ਢਾਬਾ' ਦੀਆਂ ਨਵੀਆਂ ਤਸਵੀਰਾਂ ਵਾਇਰਲ, IAS ਨੇ ਕਿਹਾ-'ਸਭ ਕੁਝ ਹੈ ਪਰ ਬਾਬਾ ਨਹੀਂ'
ਦੱਸ ਦੇਈਏ ਕਿ 80 ਸਾਲਾ ਕਾਂਤਾ ਪ੍ਰਸਾਦ ਦੀਆਂ ਹੰਝੂਆਂ ਨਾਲ ਭਰੀਆਂ ਅੱਖਾਂ ਨਾਲ ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋ ਗਿਆ ਸੀ, ਜਿਸ ਤੋਂ ਬਾਅਦ ਲੋਕ ਉਨ੍ਹਾਂ ਦੇ ਢਾਬੇ 'ਤੇ ਆ ਗਏ। ਬਜ਼ੁਰਗ ਦੇ ਹੰਝੂ ਵੇਖ ਕੇ ਲੋਕਾਂ ਦਾ ਦਿਲ ਪਸੀਜ ਗਿਆ। ਕੁਝ ਨੇ ਭੋਜਨ ਕੀਤਾ ਅਤੇ ਕੁਝ ਨੇ ਹਮਦਰਦੀ ਦਿਖਾਈ। ਵੇਖਦੇ ਹੀ ਵੇਖਦੇ ਢਾਬੇ 'ਤੇ ਗਾਹਕਾਂ ਦੀ ਭੀੜ ਲੱਗ ਗਈ। ਕੁਝ ਲੋਕ ਬਾਬਾ ਲਈ ਦਾਲ, ਚਾਵਲ, ਆਟੇ ਅਤੇ ਖਾਣ-ਪੀਣ ਦਾ ਹੋਰ ਸਾਮਾਨ ਲੈ ਕੇ ਉੱਥੇ ਪਹੁੰਚੇ ਸਨ।
ਇਹ ਵੀ ਪੜ੍ਹੋ: ਇਰਾਕ ਪਰਤਣ ਲਈ ਰੋ-ਰੋ ਬੇਹਾਲ ਹੋਈ ਇਹ ਬੀਬੀ, ਕਿਹਾ-'ਪਰਿਵਾਰ ਕੋਲ ਆਖ਼ਰੀ ਸਾਹ ਲੈਣਾ ਚਾਹੁੰਦੀ ਹਾਂ'
ਹਾਲਾਂਕਿ ਸਥਿਤੀ ਪਹਿਲਾਂ ਵਾਂਗ ਹੀ ਹੋ ਗਈ ਹੈ। ਅਕਤੂਬਰ ਅਜੇ ਖਤਮ ਨਹੀਂ ਹੋਇਆ ਹੈ ਅਤੇ ਢਾਬੇ ਤੋਂ ਭੀੜ ਗਾਇਬ ਹੋ ਗਈ ਹੈ। ਕੁਝ ਹੀ ਲੋਕ ਇੱਥੇ ਖਾਣਾ ਖਾਉਣ ਆਉਂਦੇ ਹਨ ਅਤੇ ਕੁਝ ਸਿਰਫ ਸੈਲਫ਼ੀ ਲੈਣ ਲਈ। ਕਾਂਤਾ ਪ੍ਰਸਾਦ ਦਾ ਕਹਿਣਾ ਹੈ ਕਿ ਸੋਸ਼ਲ ਮੀਡੀਆ 'ਤੇ ਮਦਦ ਦਾ ਦਾਅਵਾ ਕਰਨ ਵਾਲੇ ਤਮਾਮ ਲੋਕ ਸਿਰਫ ਗੱਲਾਂ ਕਰ ਕੇ ਗਾਇਬ ਹੋ ਗਏ। ਉਨ੍ਹਾਂ ਨੂੰ ਅਸਲ 'ਚ ਕੋਈ ਖ਼ਾਸ ਮਦਦ ਨਹੀਂ ਮਿਲੀ ਹੈ। ਬਹੁਤ ਸਾਰੇ ਬਾਲੀਵੁੱਡ, ਖੇਡ ਅਤੇ ਸਿਆਸਤ ਜਗਤ ਨਾਲ ਜੁੜੇ ਲੋਕਾਂ ਨੇ ਟਵਿੱਟਰ 'ਤੇ 'ਬਾਬਾ ਕਾ ਢਾਬਾ' ਦੀ ਕਹਾਣੀ ਨੂੰ ਸ਼ੇਅਰ ਕੀਤਾ ਸੀ ਅਤੇ ਮਦਦ ਦਾ ਵਾਅਦਾ ਕੀਤਾ ਸੀ।
ਇਹ ਵੀ ਪੜ੍ਹੋ: ਨਿਕਿਤਾ ਕਤਲਕਾਂਡ: ਮ੍ਰਿਤਕ ਕੁੜੀ ਦੇ ਘਰ ਪੁੱਜੀ SIT ਟੀਮ, ਪਰਿਵਾਰ ਵਾਲਿਆਂ ਨੂੰ ਕੀਤੇ ਸਵਾਲ-ਜਵਾਬ
ਨਵੇਂ ਸੋਸ਼ਲ ਮੀਡੀਆ ਸਟਾਰ 80 ਸਾਲ ਦੇ ਕਾਂਤਾ ਪ੍ਰਸਾਦ ਅਤੇ ਉਨ੍ਹਾਂ ਦੀ ਪਤਨੀ ਬਾਦਾਮੀ ਦੇਵੀ ਦਾ ਸਟਾਰਡਮ 20 ਦਿਨਾਂ ਤੋਂ ਵੀ ਘੱਟ ਸਮੇਂ 'ਚ ਹੇਠਾਂ ਚਲਾ ਗਿਆ। ਜ਼ਿਆਦਾਤਰ ਲੋਕ ਵੀਡੀਓ ਬਣਾਉਣ ਅਤੇ ਸੈਲਫੀ ਲੈਣ ਲਈ ਆਉਂਦੇ ਹਨ। ਹਾਲਾਂਕਿ ਬਜ਼ੁਰਗ ਉਸ ਬਲਾਗਰ ਦਾ ਧੰਨਵਾਦ ਕਰਦੇ ਹਨ, ਜੋ ਕਿ ਪਹਿਲੀ ਵਾਰ ਉਨ੍ਹਾਂ ਦੇ ਢਾਬੇ 'ਤੇ ਆਇਆ ਅਤੇ ਸੋਸ਼ਲ ਮੀਡੀਆ 'ਤੇ ਉਨ੍ਹਾਂ ਦੀ ਵੀਡੀਓ ਨੂੰ ਵਾਇਰਲ ਕੀਤਾ।
ਇਕ ਮਹੀਨੇ ਦੀ ਦੋਸਤੀ ਪਿੱਛੋਂ ਕਰਾਏ ਪ੍ਰੇਮ ਵਿਆਹ ਦਾ ਇੰਝ ਹੋਇਆ ਖ਼ੌਫਨਾਕ ਅੰਤ
NEXT STORY