ਨਵੀਂ ਦਿੱਲੀ— ਪਤੰਜਲੀ ਦਾ ਸਾਮਾਨ ਇਸਤੇਮਾਲ ਕਰਨ ਵਾਲੇ ਗਾਹਕਾਂ ਲਈ ਇਕ ਚੰਗੀ ਖਬਰ ਹੈ। ਬਾਬਾ ਰਾਮਦੇਵ ਨੇ ਪਤੰਜਲੀ ਦਾ ਸਾਮਾਨ ਖਰੀਦਣ ਵਾਲਿਆਂ ਨੂੰ ਇਕ ਤੋਹਫਾ ਦਿੱਤਾ ਹੈ, ਜਿਸ ਨਾਲ ਗਾਹਕ ਵੀ ਵਧਣਗੇ ਅਤੇ ਉਹ ਸਿਹਤਮੰਦ ਵੀ ਰਹਿਣਗੇ। ਪਤੰਜਲੀ ਯੋਗਪੀਠ ਦੀ ਯੋਜਨਾ ਹੈ ਕਿ ਉਨ੍ਹਾਂ ਦੇ ਪ੍ਰੋਡਕਟ ਖਰੀਦਣ ਵਾਲਿਆਂ ਦਾ ਸਵਦੇਸ਼ੀ ਖੁਸ਼ਹਾਲੀ ਮੁਹਿੰਮ ਦੇ ਅਧੀਨ ਹਾਦਸਾ ਬੀਮਾ ਕਰਵਾਇਆ ਜਾਵੇ। ਇੰਨਾ ਹੀ ਨਹੀਂ ਪਤੰਜਲੀ ਦੇ ਪ੍ਰਤੀ ਵਫ਼ਾਦਾਰੀ ੱਖਣ ਵਾਲਿਆਂ ਨੂੰ ਸਾਮਾਨ ਖਰੀਦਣ 'ਚ ਛੂਟ ਵੀ ਦਿੱਤੀ ਜਾਵੇਗੀ।
ਇਸ ਆਫਰ ਅਨੁਸਾਰ
1- 6 ਮਹੀਨਿਆਂ 'ਚ 6 ਹਜ਼ਾਰ ਦਾ ਸਾਮਾਨ ਖਰੀਦਣ 'ਤੇ ਹੋਵੇਗਾ ਬੀਮਾ
2- 5 ਲੱਖ ਤੱਕ ਦਾ ਹਾਦਸਾ ਬੀਮਾ ਕਰਵਾਇਆ ਜਾਵੇਗਾ
3- ਗਾਹਕਾਂ ਦਾ ਸਵਦੇਸ਼ੀ ਖੁਸ਼ਹਾਲੀ ਕਾਰਡ ਬਣਵਾਇਆ ਜਾਵੇਗਾ
4- ਕਾਰਡ ਧਾਰਕਾਂ ਨੂੰ 5-10 ਫੀਸਦੀ ਦੀ ਛੂਟ ਵੀ ਮਿਲੇਗੀ
ਮਤਲਬ ਇਹ ਹੈ ਕਿ ਜੇਕਰ ਤੁਸੀਂ 6 ਮਹੀਨਿਆਂ 'ਚ 6 ਹਜ਼ਾਰ ਰੁਪਏ ਦਾ ਪਤੰਜਲੀ ਦਾ ਸਾਮਾਨ ਖਰੀਦਦੇ ਹੋ ਤਾਂ ਤੁਹਾਡਾ 5 ਲੱਖ ਤੱਕ ਦਾ ਹਾਦਸਾ ਬੀਮਾ ਮੁਫ਼ਤ 'ਚ ਹੋ ਜਾਵੇਗਾ। ਬਾਲ ਕ੍ਰਿਸ਼ਨ ਨੇ ਵੀ ਇਹ ਜਾਣਕਾਰੀ ਦਿੱਤੀ ਕਿ ਪਤੰਜਲੀ ਦੇ ਪ੍ਰੋਡਕਟ ਹੁਣ ਚੀਨ 'ਚ ਵੀ ਮਿਲਣਗੇ। ਚੀਨ 'ਚ ਪਤੰਜਲੀ ਦੀਆਂ ਹਜ਼ਾਰਾਂ ਬਰਾਂਚਾਂ ਖੋਲ੍ਹੀਆਂ ਜਾਣਗੀਆਂ। ਮਤਲਬ ਪਤੰਜਲੀ ਯੋਗਪੀਠ ਨੇ ਮਲਟੀਨੈਸ਼ਨਲ ਕੰਪਨੀਆਂ ਦੇ ਸਾਹਮਣੇ ਵੱਡੀ ਚੁਣੌਤੀ ਪੇਸ਼ ਕਰ ਰਹੀ ਹੈ।
ਪਿਛਲੇ ਸਾਲ ਰਾਮਦੇਵ ਦੇ ਕਾਰੋਬਾਰ 'ਚ ਕਿੰਨਾ ਵਾਧਾ ਹੋਇਆ ਸੀ
1- 2015-16 'ਚ ਪਤੰਜਲੀ ਦਾ ਟਰਨਓਵਰ 5 ਹਜ਼ਾਰ ਕਰੋੜ ਰੁਪਏ ਸੀ
2- 2016-17 'ਚ ਟਰਨਓਵਰ ਵਧ ਕੇ 10651 ਕਰੋੜ ਹੋ ਗਿਆ, ਮਤਲਬ ਕਾਰੋਬਾਰ 'ਚ ਕਰੀਬ 50 ਫੀਸਦੀ ਦਾ ਵਾਧਾ ਹੋਇਆ।
ਵਿਅਕਤੀ ਦੀ ਮੌਤ ਨਾਲ ਗੁੱਸੇ 'ਚ ਆਏ ਪਿੰਡ ਵਾਸੀਆਂ ਨੇ ਲਗਾਇਆ ਜ਼ਾਮ, ਮੰਤਰੀ ਨੀਰਾ ਯਾਦਵ ਫਸੀ
NEXT STORY