ਵੈੱਬ ਡੈਸਕ- ਦੁਨੀਆ ਭਰ ਵਿਚ ਆਪਣੀਆਂ ਭਵਿੱਖਬਾਣੀਆਂ ਲਈ ਪ੍ਰਸਿੱਧ ਬੁਲਗਾਰੀਆ ਦੀ ਭਵਿੱਖਬਾਣੀ ਕਰਨ ਵਾਲੀ ਬਾਬਾ ਵੇਂਗਾ ਇਕ ਵਾਰ ਮੁੜ ਚਰਚਾ ਵਿਚ ਹੈ। ਉਨ੍ਹਾਂ ਦੀਆਂ 2026 ਨਾਲ ਜੁੜੀਆਂ ਭਵਿੱਖਬਾਣੀਆਂ ਨੇ ਲੋਕਾਂ 'ਚ ਦਹਿਸ਼ਤ ਅਤੇ ਚਰਚਾ ਦੋਵੇਂ ਪੈਦਾ ਕਰ ਦਿੱਤੇ ਹਨ। ਵੇਂਗਾ ਦੀਆਂ ਕਈ ਪੁਰਾਣੀਆਂ ਗੱਲਾਂ — ਜਿਵੇਂ ਕਿ 9/11 ਹਮਲਾ, ਸੁਨਾਮੀ ਅਤੇ ਬ੍ਰਿਟੇਨ ਦਾ ਯੂਰਪੀ ਸੰਘ ਤੋਂ ਨਿਕਲਣਾ — ਸਮੇਂ ਦੇ ਨਾਲ ਸੱਚ ਸਾਬਤ ਹੋਈਆਂ। ਹੁਣ ਉਨ੍ਹਾਂ ਦਾ ਕਹਿਣਾ ਹੈ ਕਿ 2026 ਮਨੁੱਖਤਾ ਲਈ ਵੱਡੇ ਬਦਲਾਅ ਅਤੇ ਚੁਣੌਤੀਆਂ ਦਾ ਸਾਲ ਹੋਵੇਗਾ।
ਇਹ ਵੀ ਪੜ੍ਹੋ : ਟੈਟੂ ਨਾਲ ਹੋਈ ਲਾਲ ਕਿਲ੍ਹਾ ਧਮਾਕੇ 'ਚ ਮਾਰੇ ਗਏ ਪੁੱਤ ਦੀ ਪਛਾਣ, ਬਾਹਾਂ 'ਤੇ ਲਿਖੀ ਸੀ ਮਾਂ-ਬਾਪ ਲਈ ਬੇਹੱਦ ਪਿਆਰੀ ਗੱਲ
AI ਹੋਵੇਗਾ ਕਾਬੂ ਤੋਂ ਬਾਹਰ
ਬਾਬਾ ਵੇਂਗਾ ਦਾ ਕਹਿਣਾ ਹੈ ਕਿ 2026 ਤੱਕ ਆਰਟੀਫੀਸ਼ਲ ਇੰਟੈਲੀਜੈਂਸ (AI) ਇੰਨਾ ਤੇਜ਼ੀ ਨਾਲ ਵਿਕਸਿਤ ਹੋ ਜਾਵੇਗਾ ਕਿ ਇਹ ਇਨਸਾਨੀ ਕਾਬੂ ਤੋਂ ਬਾਹਰ ਹੋ ਸਕਦਾ ਹੈ। ਇਸ ਨਾਲ ਸਮਾਜਿਕ ਤੇ ਨੈਤਿਕ ਸਮੱਸਿਆਵਾਂ ਵਧਣ ਦਾ ਖ਼ਤਰਾ ਹੈ।
ਇਹ ਵੀ ਪੜ੍ਹੋ : 5 ਕਰੋੜ ਦੀ ਜਾਇਦਾਦ ਛੱਡ ਸੰਨਿਆਸੀ ਬਣ ਗਿਆ ਪੂਰਾ ਪਰਿਵਾਰ, ਤਿਆਗ ਦਿੱਤਾ ਸੰਸਾਰਿਕ ਮੋਹ
ਕੁਦਰਤੀ ਆਫ਼ਤਾਂ ਵਿਚ ਵਾਧਾ
ਉਨ੍ਹਾਂ ਨੇ ਚਿਤਾਵਨੀ ਦਿੱਤੀ ਕਿ ਭੂਚਾਲ, ਜਵਾਲਾਮੁਖੀ ਵਿਸਫੋਟ ਤੇ ਤੂਫ਼ਾਨਾਂ ਦੀ ਗਿਣਤੀ 'ਚ ਵੱਡਾ ਵਾਧਾ ਹੋ ਸਕਦਾ ਹੈ। ਇਸ ਨਾਲ ਧਰਤੀ ਦੇ 7-8 ਫੀਸਦੀ ਹਿੱਸੇ ’ਤੇ ਗੰਭੀਰ ਪ੍ਰਭਾਵ ਪੈ ਸਕਦਾ ਹੈ। ਇਸ ਨਾਲ ਕਈ ਈਕੋਸਿਸਟਮ ਬੁਰੀ ਤਰ੍ਹਾਂ ਪ੍ਰਭਾਵਿਤ ਹੋਣਗੇ ਅਤੇ ਕਈ ਦੇਸ਼ਾਂ 'ਚ ਭਾਰੀ ਤਬਾਹੀ ਹੋ ਸਕਦੀ ਹੈ।
ਆਰਥਿਕ ਸੰਕਟ ਤੇ ਮਹਿੰਗਾਈ ਦਾ ਸਾਇਆ
ਬਾਬਾ ਵੇਂਗਾ ਨੇ ਦੱਸਿਆ ਕਿ 2026 'ਚ ਦੁਨੀਆ ਦੇ ਕਈ ਦੇਸ਼ ਆਰਥਿਕ ਤੰਗੀ ਅਤੇ ਮਹਿੰਗਾਈ ਨਾਲ ਜੂਝ ਸਕਦੇ ਹਨ। ਇਸ ਦੇ ਨਤੀਜੇ ਵਜੋਂ ਲੋਕਾਂ ਦਾ ਜੀਵਨ ਮਿਆਰ ਘਟੇਗਾ। ਉਨ੍ਹਾਂ ਦਾ ਅਨੁਮਾਨ ਹੈ ਕਿ ਕੁਦਰਤੀ ਆਫ਼ਤਾਂ ਦੇ ਨਾਲ-ਨਾਲ ਆਰਥਿਕ ਤੰਗੀ ਵੀ ਗਲੋਬਲ ਪੱਧਰ 'ਤੇ ਲੋਕਾਂ ਨੂੰ ਪ੍ਰਭਾਵਿਤ ਕਰੇਗੀ।
ਇਹ ਵੀ ਪੜ੍ਹੋ : ਜਾਣੋ ਇਕ ਲੀਟਰ Petrol-Diesel 'ਤੇ ਕਿੰਨਾ ਕਮਾ ਲੈਂਦਾ ਹੈ ਪੈਟਰੋਲ ਪੰਪ ਦਾ ਮਾਲਕ?
ਏਲੀਅਨ ਨਾਲ ਸੰਪਰਕ ਦੀ ਕੋਸ਼ਿਸ਼
ਸਭ ਤੋਂ ਰੋਮਾਂਚਕ ਭਵਿੱਖਬਾਣੀ ਇਹ ਹੈ ਕਿ 2026 'ਚ ਵਿਗਿਆਨੀ ਪਰਗਟ ਜੀਵਾਂ (ਏਲੀਅਨ) ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰਨਗੇ। ਵੇਂਗਾ ਦਾ ਮੰਨਣਾ ਸੀ ਕਿ ਇਹ ਕਦਮ ਮਨੁੱਖੀ ਇਤਿਹਾਸ ਦਾ ਨਵਾਂ ਅਧਿਆਏ ਖੋਲ੍ਹ ਸਕਦਾ ਹੈ। ਬਾਬਾ ਵੇਂਗਾ ਦੀਆਂ ਇਹ ਚਿਤਾਵਨੀਆਂ ਦੁਨੀਆ ਨੂੰ ਯਾਦ ਦਿਵਾਉਂਦੀਆਂ ਹਨ ਕਿ ਤਕਨਾਲੋਜੀ ਅਤੇ ਕੁਦਰਤੀ ਬਦਲਾਅ ਦੇ ਇਸ ਯੁੱਗ 'ਚ ਸਾਵਧਾਨੀ ਅਤੇ ਤਿਆਰੀ ਬਹੁਤ ਜ਼ਰੂਰੀ ਹੈ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਸੂਤਰਾਂ ਦੇ ਹਵਾਲੇ ਤੋਂ ਵੱਡੀ ਖ਼ਬਰ ; ਦਿੱਲੀ ਹੀ ਨਹੀਂ, ਅਯੁੱਧਿਆ ਤੇ ਵਾਰਾਣਸੀ ਵੀ ਸੀ ਟਾਰਗੇਟ
NEXT STORY