ਨਵੀਂ ਦਿੱਲੀ: ਸਾਲ 2025 ਬੀਤਣ ਵਾਲਾ ਹੈ ਅਤੇ ਕੁਝ ਦਿਨਾਂ ਬਾਅਦ ਨਵਾਂ ਸਾਲ ਆ ਜਾਵੇਗਾ। ਲੋਕਾਂ ਵਿੱਚ ਨਵਾਂ ਉਤਸ਼ਾਹ, ਨਵੀਂ ਉਮੀਦ ਅਤੇ ਨਵਾਂ ਮੌਕਾ ਹੋਵੇਗਾ, ਪਰ ਕਈਆਂ ਦੇ ਮਨ ਵਿੱਚ ਇਹ ਸਵਾਲ ਵੀ ਹੈ ਕਿ ਆਉਣ ਵਾਲੇ ਸਾਲ ਵਿੱਚ ਕੀ ਹੋਵੇਗਾ। ਹਾਲਾਂਕਿ ਸਹੀ ਭਵਿੱਖ ਕਿਸੇ ਨੇ ਨਹੀਂ ਦੇਖਿਆ, ਪਰ ਦੁਨੀਆ ਵਿੱਚ ਕਈ ਲੋਕ ਭਵਿੱਖ ਦੇਖਣ ਦਾ ਦਾਅਵਾ ਕਰਦੇ ਹਨ। ਭਵਿੱਖ ਦੇਖਣ ਵਾਲਿਆਂ ਵਿੱਚ ਦੁਨੀਆ ਦਾ ਸਭ ਤੋਂ ਵੱਡਾ ਨਾਮ ਨਾਸਤ੍ਰੇਦਮਸ ਦਾ ਮੰਨਿਆ ਜਾਂਦਾ ਹੈ, ਤਾਂ ਦੂਜਾ ਨਾਮ "ਬਾਲਕਨ ਦੀ ਨਾਸਤ੍ਰੇਦਮਸ" ਕਹੀ ਜਾਣ ਵਾਲੀ ਬਾਬਾ ਵੇਂਗਾ ਦਾ ਆਉਂਦਾ ਹੈ। ਸਾਲ 2026 ਨੂੰ ਲੈ ਕੇ ਬਾਬਾ ਵੇਂਗਾ ਦੀ ਭਵਿੱਖਬਾਣੀ ਕਿਸੇ ਨੂੰ ਵੀ ਸੋਚਣ ਲਈ ਮਜਬੂਰ ਕਰ ਸਕਦੀ ਹੈ, ਕਿਉਂਕਿ ਉਨ੍ਹਾਂ ਦੀਆਂ ਕਈ ਭਵਿੱਖਬਾਣੀਆਂ ਪਹਿਲਾਂ ਵੀ ਸਹੀ ਸਾਬਿਤ ਹੋ ਚੁੱਕੀਆਂ ਹਨ।
2026 ਲਈ ਬਾਬਾ ਵੇਂਗਾ ਦੀਆਂ ਡਰਾਉਣੀਆਂ ਭਵਿੱਖਬਾਣੀਆਂ
ਸਰੋਤਾਂ ਅਨੁਸਾਰ, ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ 2026 ਵਿੱਚ ਜਲਵਾਯੂ ਤਬਦੀਲੀ ਦੁਨੀਆ 'ਤੇ ਕਹਿਰ ਬਰਪਾਏਗੀ। ਇਸ ਦੌਰਾਨ ਵਧੇਰੇ ਭੂਚਾਲ ਅਤੇ ਜਵਾਲਾਮੁਖੀ ਫਟਣ ਦੀਆਂ ਘਟਨਾਵਾਂ ਹੋਣਗੀਆਂ। ਉਨ੍ਹਾਂ ਦੇ ਪੈਰੋਕਾਰਾਂ ਦਾ ਦਾਅਵਾ ਹੈ ਕਿ 2026 ਵਿੱਚ ਕੁਦਰਤੀ ਆਫ਼ਤਾਂ ਧਰਤੀ ਦੇ 7 ਤੋਂ 8 ਫੀਸਦ ਭੂ-ਭਾਗ ਨੂੰ ਬਦਲ ਦੇਣਗੀਆਂ। ਇਹ ਬਦਲਾਅ ਪੂਰੇ ਇਕੋਸਿਸਟਮ ਨੂੰ ਤਬਾਹ ਕਰ ਦੇਵੇਗਾ ਅਤੇ ਦੁਨੀਆ ਨੂੰ ਹਿਲਾ ਕੇ ਰੱਖ ਦੇਵੇਗਾ। ਅੱਜ ਦੇ ਦੌਰ ਵਿੱਚ ਜਿੱਥੇ ਜਲਵਾਯੂ ਤਬਦੀਲੀ ਪਹਿਲਾਂ ਹੀ ਇੱਕ ਹਕੀਕਤ ਹੈ, ਅਜਿਹੇ ਵਿੱਚ ਇਹ 'ਕਿਆਮਤ ਦੇ ਦਿਨ' ਦੀ ਸ਼ੁਰੂਆਤ ਵਰਗਾ ਪ੍ਰਤੀਤ ਹੁੰਦਾ ਹੈ।
ਤੀਜੇ ਵਿਸ਼ਵ ਯੁੱਧ ਦਾ ਖ਼ਤਰਾ
ਭੂ-ਰਾਜਨੀਤਿਕ ਮੋਰਚੇ 'ਤੇ ਵੀ ਬਾਬਾ ਵੇਂਗਾ ਨੇ ਚਿੰਤਾਜਨਕ ਸੰਕੇਤ ਦਿੱਤੇ ਹਨ। ਉਨ੍ਹਾਂ ਅਨੁਸਾਰ, ਦੁਨੀਆ ਤੀਜੇ ਵਿਸ਼ਵ ਯੁੱਧ ਦੇ ਕੰਢੇ 'ਤੇ ਖੜ੍ਹੀ ਹੈ। ਵਿਸ਼ਵ ਸ਼ਕਤੀਆਂ ਵਿਚਾਲੇ ਵਧਦਾ ਤਣਾਅ, ਚੀਨ ਵੱਲੋਂ ਤਾਈਵਾਨ 'ਤੇ ਕਬਜ਼ੇ ਦੀ ਸੰਭਾਵਨਾ ਅਤੇ ਰੂਸ ਤੇ ਅਮਰੀਕਾ ਵਿਚਾਲੇ ਸਿੱਧਾ ਟਕਰਾਅ 2026 ਲਈ ਉਨ੍ਹਾਂ ਦੇ ਕੁਝ ਮੁੱਖ ਪੂਰਵ ਅਨੁਮਾਨ ਹਨ। ਇਸ ਤੋਂ ਇਲਾਵਾ, ਐਲੀਅਨਜ਼ ਅਤੇ ਕਿਆਮਤ ਦੇ ਦਿਨ ਵਰਗੀਆਂ ਭਵਿੱਖਬਾਣੀਆਂ ਵੀ ਲੋਕਾਂ ਨੂੰ ਡਰਾ ਰਹੀਆਂ ਹਨ।
ਕੌਣ ਸੀ ਬਾਬਾ ਵੇਂਗਾ?
ਬਾਬਾ ਵੇਂਗਾ ਇੱਕ ਮਹਿਲਾ ਸੀ, ਜਿਨ੍ਹਾਂ ਦਾ ਅਸਲੀ ਨਾਮ ਵਾਂਗੇਲੀਆ ਪਾਂਡੇਵਾ ਦਿਮਿਤ੍ਰੋਵਾ ਸੀ। ਉਨ੍ਹਾਂ ਦਾ ਜਨਮ 1911 ਵਿੱਚ ਅੱਜ ਦੇ ਉੱਤਰੀ ਮੈਸੇਡੋਨੀਆ ਵਿੱਚ ਹੋਇਆ ਸੀ। 12 ਸਾਲ ਦੀ ਉਮਰ ਵਿੱਚ ਇੱਕ ਭਿਆਨਕ ਬਵੰਡਰ (ਤੂਫ਼ਾਨ) ਕਾਰਨ ਉਨ੍ਹਾਂ ਦੀਆਂ ਅੱਖਾਂ ਦੀ ਰੌਸ਼ਨੀ ਚਲੀ ਗਈ ਸੀ, ਜਿਸ ਤੋਂ ਬਾਅਦ ਉਨ੍ਹਾਂ ਦੇ ਪੈਰੋਕਾਰਾਂ ਦਾ ਮੰਨਣਾ ਹੈ ਕਿ ਉਨ੍ਹਾਂ ਨੂੰ ਭਵਿੱਖ ਦੇਖਣ ਦੀ ਸ਼ਕਤੀ ਮਿਲ ਗਈ ਸੀ। ਉਹ ਇੰਨੀ ਮਸ਼ਹੂਰ ਸੀ ਕਿ ਆਮ ਲੋਕਾਂ ਤੋਂ ਇਲਾਵਾ ਬੁਲਗਾਰੀਆ ਦੇ ਰਾਜਾ ਬੋਰਿਸ III ਅਤੇ ਸੋਵੀਅਤ ਨੇਤਾ ਲਿਓਨਿਡ ਬ੍ਰੇਜ਼ਨੇਵ ਵਰਗੇ ਦਿੱਗਜ ਵੀ ਉਨ੍ਹਾਂ ਕੋਲੋਂ ਸਲਾਹ ਲੈਣ ਆਉਂਦੇ ਸਨ। ਭਾਵੇਂ 1996 ਵਿੱਚ ਉਨ੍ਹਾਂ ਦਾ ਦੇਹਾਂਤ ਹੋ ਗਿਆ ਸੀ, ਪਰ ਉਨ੍ਹਾਂ ਦੀਆਂ ਭਵਿੱਖਬਾਣੀਆਂ ਅੱਜ ਵੀ ਦੁਨੀਆ ਭਰ ਵਿੱਚ ਚਰਚਾ ਦਾ ਵਿਸ਼ਾ ਬਣੀਆਂ ਰਹਿੰਦੀਆਂ ਹਨ।
ਦਿੱਲੀ ਤੋਂ ਲੰਡਨ ਦੀ ਉਡਾਣ ਸ਼ੁਰੂ ਕਰੇਗੀ ਇੰਡੀਗੋ
NEXT STORY