ਨੈਸ਼ਨਲ ਡੈਸਕ : ਹਰ ਕੋਈ ਆਪਣੀ ਜ਼ਿੰਦਗੀ ਵਿੱਚ ਅੱਗੇ ਵੱਧਣ ਲਈ ਕਈ ਤਰ੍ਹਾਂ ਦੇ ਸੁਪਨੇ ਵੇਖਦਾ ਹੈ। ਕਈ ਲੋਕ ਭਵਿੱਖ ਵੇਖਣ ਵਾਲਿਆਂ ਨੂੰ ਪੁੱਛਦੇ ਹਨ, ਕਿ ਉਹ ਸਫਲ ਕਦੋਂ ਹੋਣਗੇ ਜਾਂ ਫਿਰ ਉਨ੍ਹਾਂ ਦਾ ਆਉਣ ਵਾਲਾ ਸਮਾਂ ਕਹੋ-ਜਿਹਾ ਰਹਿਣ ਵਾਲਾ ਹੈ। ਇਸੇ ਤਰ੍ਹਾਂ ਨਾਸਤਰਦੇਮਸ ਅਤੇ ਬਾਬਾ ਵੇਂਗਾ ਬੜੇ ਮਸ਼ਹੂਰ ਭਵਿੱਖ ਦੱਸਣ ਵਾਲੇ ਹੋਏ ਹਨ। ਇਨ੍ਹਾਂ ਨੇ ਆਪਣੇ ਸਮੇਂ ਦੌਰਾਨ ਆਉਣ ਵਾਲੇ ਕਈ ਹਜ਼ਾਰ ਸਾਲਾਂ ਤਕ ਦੀਆਂ ਭਵਿੱਖਬਾਣੀਆਂ ਕਰ ਦਿੱਤੀਆਂ ਸਨ। ਜਿਨ੍ਹਾਂ ਬਾਰੇ ਹੁਣ ਵੀ ਦਾਅਵਾ ਕੀਤਾ ਜਾਂਦਾ ਹੈ ਕਿ ਇਨ੍ਹਾਂ ਵਲੋਂ ਕੀਤੀਆਂ ਗਈਆਂ ਕਈ ਭਵਿੱਖਬਾਣੀਆਂ ਬਿਲਕੁਲ ਸਹੀ ਸਾਬਤ ਹੋਈਆਂ ਹਨ। ਬਾਬਾ ਵੇਂਗਾ ਵਲੋਂ ਸਾਲ 2025 ਲਈ 5 ਰਾਸ਼ੀ ਵਾਲੇ ਲੋਕਾਂ ਲਈ ਕਈ ਵੱਡੀਆਂ ਭਵਿੱਖਬਾਣੀਆਂ ਕੀਤੀਆਂ ਗਈਆਂ ਸਨ। ਇਨ੍ਹਾਂ 5 ਰਾਸ਼ੀਆਂ ਬਾਰੇ ਬਾਬਾ ਵੇਂਗਾ ਦਾ ਕਹਿਣਾ ਹੈ ਕਿ ਇਹ ਲੋਕ ਇਸ ਸਾਲ ਮਾਲਾਮਾਲ ਹੋ ਜਾਣਗੇ। ਆਓ ਇਸ ਦੇ ਨਾਲ ਹੀ ਤਹਾਨੂੰ ਦੱਸਦੇ ਹਾਂ ਇਨ੍ਹਾਂ 5 ਰਾਸ਼ੀਆਂ ਤੇ ਉਨ੍ਹਾਂ ਦੇ ਭਵਿੱਖ ਬਾਰੇ।
ਮੇਖ ਰਾਸ਼ੀ
ਬਾਬਾ ਵੇਂਗਾ ਮੁਤਾਬਕ ਇਹ ਸਾਲ 2025 ਮੇਖ ਰਾਸ਼ੀ ਵਾਲਿਆਂ ਲਈ ਚੰਗਾ ਰਹਿਣ ਵਾਲਾ ਹੈ। ਉਨ੍ਹਾਂ ਨੂੰ ਆਰਥਿਕ ਤੌਰ ਉੱਤੇ ਫਾਇਦਾ ਮਿਲਣ ਵਾਲਾ ਹੈ। ਇਸ ਰਾਸ਼ੀ ਦੇ ਲੋਕ ਕ੍ਰਿਆਸ਼ੀਲ ਤੇ ਮਹੱਤਵਕਾਂਸ਼ੀ ਹਨ ਅਤੇ ਉਨ੍ਹਾਂ ਨੂੰ ਨਵੇਂ ਵਿੱਤੀ ਅਵਸਰ ਮਿਲਣਗੇ, ਜਿਨ੍ਹਾਂ ਦਾ ਉਹ ਲਾਭ ਲੈਣਗੇ। ਬਾਬਾ ਵੇਂਗਾ ਅਨੁਸਾਰ ਇਹ ਮੁੱਖ ਤੋਰ ਉੱਤੇ ਸਿਆਸੀ ਨਿਵੇਸ਼ ਅਤੇ ਕੋਸ਼ਿਸ਼ਾਂ ਦੇ ਕਾਰਨ ਹੋਵੇਗਾ। ਬਾਬਾ ਵੇਂਗਾ ਨੇ ਮੇਖ ਰਾਸ਼ੀ ਲਈ ਬ੍ਰਹਮੰਡ ਆਸ਼ੀਰਵਾਦ ਦੀ ਭਵਿੱਖਬਾਣੀ ਕੀਤੀ ਹੈ। ਇਹ ਰਾਸ਼ੀ ਵਾਲੇ ਲੋਕ ਕਿਸਮਤ ਅਤੇ ਮੁਦਰਾ ਦੇ ਮੌਕਿਆਂ ਰਾਹੀਂ ਹੋਰ ਸਫਲਤਾ ਹਾਸਲ ਕਰਨਗੇ।
ਕੁੰਭ ਰਾਸ਼ੀ
ਵੱਖ-ਵੱਖ ਰਿਪੋਰਟਾਂ ਮੁਤਾਬਕ ਬਾਬਾ ਵੇਂਗਾ ਨੇ ਆਪਣੀ ਭਵਿੱਖਬਾਣੀ 'ਚ ਦੱਸਿਆ ਸੀ ਕਿ ਇਹ ਸਾਲ ਕੁੰਭ ਰਾਸ਼ੀ ਵਾਲਿਆਂ ਲਈ ਇਤਿਹਾਸਕ ਰਹਿਣ ਵਾਲਾ ਹੈ। ਸ਼ਨੀ ਦੇ ਮਜ਼ਬੂਤ ਪ੍ਰਭਾਵ ਤੋਂ ਪ੍ਰੇਰਿਰਤ ਹੋ ਕੇ ਕੁੰਭ ਰਾਸ਼ੀ ਵਾਲੇ ਰਚਨਾਤਮਕ ਊਰਜਾ ਦਾ ਬੇਤਹਾਸ਼ਾ ਵਾਧੇ ਦਾ ਲਾਭ ਹਾਸਲ ਕਰਨਗੇ। ਜਦ ਤੁਸੀਂ ਆਪਣੀਆਂ ਹੱਦਾਂ ਨੂੰ ਪਾਰ ਕਰੋਗੇ ਅਤੇ ਸਾਹਸੀ ਟੀਚੇ ਨੂੰ ਹਾਸਲ ਕਰੋਗੇ ਤਾਂ ਚੁਣੌਤੀਆਂ ਮੌਕਿਆਂ ਵਿੱਚ ਬਦਲ ਜਾਣਗੀਆਂ। ਬ੍ਰਹਮੰਡ ਇਨ੍ਹਾਂ ਰਾਸ਼ੀ ਵਾਲਿਆਂ ਦੀ ਪੂਰੀ ਸਮਰਥਾ ਸਾਹਮਣੇ ਲੈ ਆਉਣ ਅਤੇ ਆਪਣੇ ਕੈਰੀਅਰ 'ਚ ਉਚਾਈਆਂ ਹਾਸਲ ਕਰਨ ਵਿੱਚ ਤੁਹਾਡੀ ਮਦਦ ਕਰੇਗਾ।
ਬ੍ਰਿਖ ਰਾਸ਼ੀ
ਬ੍ਰਿਖ ਰਾਸ਼ੀ ਦੇ ਲੋਕ ਆਪਣੀ ਕਾਫੀ ਮਹਿਨਤ ਕਰਨ ਵਾਲੇ ਅਤੇ ਹਮੇਸ਼ਾਂ ਫਾਈਨਾਂਸ ਨੂੰ ਲੈ ਕੇ ਅਲਰਟ ਰਹਿਣ ਵਾਲੇ ਲੋਕ ਹਨ। ਇਸ ਸਾਲ ਬ੍ਰਿਖ ਰਾਸ਼ੀ ਦੇ ਲੋਕ ਆਪਣੇ ਕਰਿਅਰ 'ਚ ਅੱਗੇ ਵੱਧਣਗੇ ਅਤੇ ਆਰਥਿਕ ਲਾਭ ਹੋਵੇਗਾ। ਇਹ ਲੋਕ ਲੰਬੇ ਸਮੇਂ ਲਈ ਇਨਵੈੱਸਟਮੈਂਟ ਕਰਨਗੇ। ਜਿਸ ਦੀ ਵਜ੍ਹਾ ਨਾਲ ਉਨ੍ਹਾਂ ਨੂੰ ਸਥਿਰਤਾ ਅਤੇ ਵਿਕਾਸ ਮਿਲੇਗਾ। ਬਾਬਾ ਵੇਂਗਾ ਨੇ ਭਵਿੱਖਬਾਣੀ ਕੀਤੀ ਹੈ ਕਿ ਸਮੇਂ ਦੇ ਨਾਲ ਧਨ ਬਣਾਉਣ ਲਈ ਦ੍ਰਿੜਤਾ ਅਤੇ ਕੇਂਦਰੀ ਦ੍ਰਿਸ਼ਟੀਕੋਣ ਕਾਰਨ ਬ੍ਰਿਖ ਰਾਸ਼ੀ ਵਾਲੇ ਕੁਝ ਲੋਕ ਕਰੋੜਪਤੀ ਵੀ ਬਣ ਸਕਦੇ ਹਨ।
ਕਰਕ ਰਾਸ਼ੀ
ਕਰਕ ਰਾਸ਼ੀ ਵਾਲਿਆਂ ਬਾਰੇ ਮੰਨਿਆ ਜਾਂਦਾ ਹੈ ਕਿ ਇਹ ਲੋਕ ਕਾਫੀ ਸਹਿਜ ਹੁੰਦੇ ਹਨ, ਜੋ ਉਨ੍ਹਾਂ ਨੂੰ ਸਹੀ ਫੈਸਲਾ ਲੈਣ ਅਤੇ ਸਮੱਸਿਆਵਾਂ ਨੂੰ ਆਸਾਨੀ ਨਾਲ ਦੂਰ ਕਰਨ ਵਿੱਚ ਮਦਦ ਕਰਦਾ ਹੈ। ਬਾਬਾ ਵੇਂਗਾ ਨੇ ਕਰਕ ਰਾਸ਼ੀ ਵਾਲੇ ਲੋਕਾਂ ਲਈ ਵੀ ਭਵਿੱਖਬਾਣੀ ਕੀਤੀ ਹੈ। ਉਨ੍ਹਾਂ ਦੇ ਮੁਤਾਬਕ ਸਾਲ 2025 ਵਿੱਚ ਸਹੀ ਇਨਵੈੱਸਟਮੈਂਟ ਕਰਕੇ, ਵਪਾਰਕ ਸਾਂਝੇਦਾਰੀ ਨਾਲ ਅਤੇ ਰਚਨਤਮਕ ਕੰਮਾਂ ਰਾਹੀਂ ਵਿੱਤੀ ਲਾਭ ਹਾਸਲ ਕਰਨਗੇ।
ਮਿਥੁਨ ਰਾਸ਼ੀ
ਬਾਬਾ ਵੇਂਗਾ ਮਿਥੁਨ ਰਾਸ਼ੀ ਵਾਲੇ ਲੋਕਾਂ ਬੇਰ ਦੱਸਦੇ ਹਨ, ਇਨ੍ਹਾਂ ਲਈ ਸਾਲ 2025 ਕਾਫੀ ਆਰਥਿਕ ਲਾਭ ਵਾਲਾ ਹੋਣ ਜਾ ਰਿਹਾ ਹੈ। ਇਨ੍ਹਾਂ ਨੂੰ ਇਸ ਸਾਲ ਰੱਜ ਕੇ ਪੈਸਾ ਕਮਾਉਣ ਦਾ ਮੌਕਾ ਮਿਲੇਗਾ। ਵਪਾਰ ਅਤੇ ਕਮਿਊਨੀਕੇਸ਼ਨ ਦੇ ਖੇਤਰ ਵਿੱਚ ਇਸ ਰਾਸ਼ੀ ਦੇ ਲੋਕਾਂ ਨੂੰ ਵੱਡਾ ਲਾਭ ਹੋਵੇਗਾ। ਇਨ੍ਹਾਂ ਲੋਕਾਂ 'ਚ ਆਸਾਨੀ ਨਾਲ ਨੈਟਵਰਕ ਬਣਾਉਣ ਦੀ ਸਮਰਥਾ ਹੁੰਦੀ ਹੈ। ਜਿਸ ਨਾਲ ਉਹ ਦੂਜੇ ਲੋਕਾਂ ਨੂੰ ਜਲਦ ਪ੍ਰਭਾਵਿਤ ਕਰ ਲੈਂਦੇ ਹਨ। ਨਵੇਂ-ਨਵੇਂ ਵਿਚਾਰਾਂ ਨੂੰ ਜਿੰਦਗੀ ਵਿੱਚ ਲਿਆ ਕੇ ਉਹ ਆਪਣਾ ਵਿਕਾਸ ਹਾਸਲ ਕਰ ਸਕਦੇ ਹਨ।
ਸੋਨਾ ਖ਼ਰੀਦਣ ਵਾਲਿਆਂ ਨੂੰ ਝਟਕਾ, ਅੱਜ ਫਿਰ ਵਧੇ Gold-Silver ਦੇ ਭਾਅ
NEXT STORY