ਨਵੀਂ ਦਿੱਲੀ— ਦਿੱਲੀ ਦੇ ਵਿਜੈ ਵਿਹਾਰ 'ਚ ਚੱਲ ਰਹੇ ਅਧਿਆਤਮਿਕ ਯੂਨੀਵਰਸਿਟੀ ਦੇ ਵਿਵਾਦ 'ਚ ਕਰੀਬ 1 ਮਹੀਨੇ ਤੋਂ ਜ਼ਿਆਦਾ ਸਮੇਂ ਦੇ ਬਾਅਦ ਇਕ ਨਵਾਂ ਮੋੜ ਆਇਆ, ਜਿਸ 'ਚ ਦਿੱਲੀ ਹਾਈਕੋਰਟ ਦੇ ਆਦੇਸ਼ ਦੇ ਬਾਅਦ ਦਿੱਲੀ ਪੁਲਸ ਦੇ ਅਧਿਕਾਰੀ ਪੂਰੇ ਦਲ-ਬਲ ਨਾਲ ਰੋਹਿਣੀ ਦੇ ਵਿਜੈ ਵਿਹਾਰ 'ਚ ਬਾਬਾ ਵੀਰੇਂਦਰ ਦੇਵ ਦਿਕਸ਼ਿਤ ਦੇ ਆਸ਼ਰਮ ਪੁੱਜੇ। ਦਿੱਲੀ ਹਾਈਕੋਰਟ ਨੇ ਉਤਰੀ ਦਿੱਲੀ ਦੇ ਆਸ਼ਰਮ 'ਚ ਲੜਕੀਆਂ ਨੂੰ ਕਥਿਤ ਰੂਪ ਨਾਲ ਬੰਧਕ ਬਣਾ ਕੇ ਰੱਖੇ ਜਾਣ ਦੇ ਮਾਮਲੇ 'ਚ ਸੀ.ਬੀ.ਆਈ ਜਾਂਚ ਦਾ ਆਦੇਸ਼ ਦਿੱਤਾ ਹੈ।
ਕੋਰਟ ਨੇ ਸੀ.ਬੀ.ਆਈ ਨਿਰਦੇਸ਼ਕ ਨੂੰ ਜਾਂਚ ਲਈ ਵਿਸ਼ੇਸ਼ ਜਾਂਚ ਦਲ ਗਠਿਤ ਕਰਨ ਦਾ ਆਦੇਸ਼ ਦਿੱਤਾ। ਆਸ਼ਰਮ 'ਚ ਲੜਕੀਆਂ ਨਾਲ ਕਥਿਤ ਬਲਾਤਕਾਰ ਅਤੇ ਆਤਮ-ਹੱਤਿਆ ਦੇ ਮਾਮਲੇ 'ਚ ਦਰਜ ਸਾਰੀਆਂ ਸ਼ਿਕਾਇਤਾਂ ਨਾਲ ਜੁੜੇ ਦਸਤਾਵੇਜ਼ ਜ਼ਬਤ ਕਰਨ ਦਾ ਨਿਰਦੇਸ਼ ਕੋਰਟ ਨੇ ਸੀ.ਬੀ.ਆਈ ਨੂੰ ਦਿੱਤਾ। ਹਾਈਕੋਰਟ ਵੱਲੋਂ ਨਿਯੁਕਤ ਪੈਨਲ ਨੇ ਅਦਾਲਤ ਨੂੰ ਦੱਸਿਆ ਕਿ ਜਾਂਚ ਲਈ ਉਹ ਜਦੋਂ ਆਸ਼ਰਮ ਪੁੱਜੇ ਤਾਂ ਉਥੋਂ ਦੇ ਕੁਝ ਕਰਮਚਾਰੀਆਂ ਨੇ ਉਨ੍ਹਾਂ ਨਾਲ ਕੁੱਟਮਾਰ ਕੀਤੀ ਅਤੇ ਕਰੀਬ 1 ਘੰਟੇ ਤੱਕ ਬੰਧਕ ਬਣਾਏ ਰੱਖਿਆ। ਪੈਨਲ ਨੇ ਕੋਰਟ 'ਚ ਦੱਸਿਆ ਕਿ ਆਸ਼ਰਮ ' 100 ਤੋਂ ਜ਼ਿਆਦਾ ਲੜਕੀਆਂ ਨੂੰ ਬੰਧਕ ਬਣਾ ਕੇ ਰੱਖਿਆ ਗਿਆ ਅਤੇ ਉਨ੍ਹਾਂ 'ਚ ਜ਼ਿਆਦਾਤਰ ਨਾਬਾਲਗ ਹਨ।
ਗੈਂਗਸਟਰ ਵਿੱਕੀ ਗੌਂਡਰ ਦਾ ਕਰੀਬੀ ਸਾਥੀ ਦਿੱਲੀ ਏਅਰ ਪੋਰਟ ਤੋਂ ਗ੍ਰਿਫਤਾਰ
NEXT STORY