ਜੈਪੁਰ—ਰਾਜਸਥਾਨ ਦੇ ਟੋਂਕ ਜ਼ਿਲੇ 'ਚ ਇੱਕ ਅਜਿਹਾ ਅਨੋਖੀ ਬੱਚੀ ਨੇ ਜਨਮ ਲਿਆ ਹੈ, ਜਿਸ ਨੂੰ ਦੇਖ ਕੇ ਡਾਕਟਰ ਵੀ ਹੈਰਾਨ ਹੋ ਗਏ ਹਨ। ਦਰਅਸਲ ਟੋਂਕ ਜ਼ਿਲੇ ਦੇ ਮਾਲਪੁਰਾ ਕਸਬੇ 'ਚ ਸ਼ੁੱਕਰਵਾਰ ਨੂੰ ਰਾਜੂਦੇਵੀ ਗੁਰਜਰ ਨਾਂ ਦੀ ਔਰਤ ਨੇ ਦੋ ਬੱਚਿਆਂ ਨੂੰ ਜਨਮ ਦਿੱਤਾ ਸੀ, ਜਿਨ੍ਹਾਂ 'ਚ ਪਹਿਲਾਂ ਲੜਕੇ ਨੇ ਜਨਮ ਲਿਆ ਅਤੇ ਫਿਰ ਲੜਕੀ ਨੇ ਪਰ ਹੈਰਾਨੀ ਦੀ ਗੱਲ ਇਹ ਹੈ ਕਿ ਲੜਕਾ ਪੂਰੀ ਤਰ੍ਹਾਂ ਨਾਲ ਠੀਕ-ਠਾਕ ਤੰਦਰੁਸਤ ਸੀ ਪਰ ਲੜਕੀ ਦੇ ਪੇਟ ਨਾਲ ਅਰਧ ਵਿਕਸਿਤ ਇੱਕ ਹੋਰ ਲੜਕੀ ਜੁੜੀ ਹੋਈ ਸੀ। ਇਸ ਨਵਜੰਮੀ ਬੱਚੀ ਦੇ ਚਾਰ ਹੱੱਥ ਅਤੇ ਚਾਰ ਪੈਰ ਲੱਗਦੇ ਹਨ ਫਿਲਹਾਲ ਬੱਚੀ ਦੀ ਹਾਲਤ ਗੰਭੀਰ ਹੋਣ ਕਾਰਨ ਉਸ ਨੂੰ ਜੈਪੁਰ ਰੈਫਰ ਕਰ ਦਿੱਤਾ ਗਿਆ ਹੈ।
ਡਾਕਟਰਾਂ ਨੇ ਜਾਣਕਾਰੀ ਦਿੱਤੀ ਹੈ ਕਿ ਔਰਤ ਦੇ ਪੇਟ 'ਚ ਤਿੰਨ ਭਰੂਣ ਪਲ ਰਹੇ ਸਨ। ਉਨ੍ਹਾਂ 'ਚੋਂ ਦੋ ਸਾਧਾਰਨ ਰਹੇ ਪਰ ਤੀਸਰਾ ਵਿਕਸਿਤ ਨਹੀਂ ਹੋ ਸਕਿਆ। ਇਸ ਤਰ੍ਹਾਂ ਅਰਧ ਵਿਕਸਿਤ ਭਰੂਣ ਬੱਚੀ ਦੇ ਪੇਟ ਨਾਲ ਇੰਝ ਜੁੜ ਗਿਆ ਜਿਵੇ ਕਿ ਉਸ ਬੱਚੀ ਦੇ ਚਾਰ ਹੱਥ-ਪੈਰ ਹੋਣ।
ਡਾਕਟਰਾਂ ਦਾ ਕਹਿਣਾ ਹੈ ਕਿ ਅਜਿਹਾ ਪਹਿਲਾ ਮਾਮਲਾ ਹੈ। ਸੋਸ਼ਲ ਮੀਡੀਆ 'ਤੇ ਇਸ ਬੱਚੀ ਦੀਆਂ ਤਸਵੀਰਾਂ ਅਤੇ ਵੀਡੀਓ ਕਾਫੀ ਵਾਇਰਲ ਹੋ ਰਹੀਆਂ ਹਨ।
ਚੋਣ ਐਲਾਨ ਤੋਂ ਬਾਅਦ ਭਾਜਪਾ ਨੇ ਦਿੱਲੀ 'ਚ ਬੁਲਾਈ ਅਹਿਮ ਬੈਠਕ
NEXT STORY