ਨਵੀਂ ਦਿੱਲੀ- ਸਿਰਫ਼ 20 ਮਹੀਨਿਆਂ ਦੀ ਇਕ ਬੱਚੀ ਨੇ 5 ਲੋਕਾਂ ਨੂੰ ਨਵੀਂ ਜ਼ਿੰਦਗੀ ਦਿੱਤੀ ਹੈ। ਛੋਟੀ ਜਿਹੀ ਬੱਚੀ ਧਨਿਸ਼ਠਾ ਜੋ ਅੱਜ ਦੁਨੀਆ ਨੂੰ ਅਲਵਿਦਾ ਕਹਿ ਚੁਕੀ ਹੈ ਪਰ ਜਾਂਦੇ-ਜਾਂਦੇ ਉਹ 5 ਲੋਕਾਂ ਨੂੰ ਨਵਾਂ ਜੀਵਨ ਦੇ ਗਈ। ਇਸ ਕਾਰਨ ਧਨਿਸ਼ਠਾ ਸਭ ਤੋਂ ਘੱਟ ਉਮਰ ਦੀ ਕੈਡੇਵਰ ਡੋਨਰ ਬਣ ਗਈ ਹੈ। ਦਰਅਸਲ ਦਿੱਲੀ ਦੇ ਰੋਹਿਣੀ ਇਲਾਕੇ 'ਚ ਰਹਿਣ ਵਾਲੇ ਇਕ ਜੋੜੇ ਦੇ ਘਰ 20 ਮਹੀਨੇ ਪਹਿਲਾਂ ਇਕ ਧਈ ਨੇ ਜਨਮ ਲਿਆ ਸੀ। 8 ਜਨਵਰੀ ਨੂੰ ਉਹ ਮਾਸੂਮ ਖੇਡਦੀ-ਖੇਡਦੀ ਘਰ ਦੀ ਪਹਿਲੀ ਮੰਜ਼ਲ ਤੋਂ ਹੇਠਾਂ ਡਿੱਗ ਗਈ। ਉਸ ਨੂੰ ਤੁਰੰਤ ਗੰਗਰਾਮ ਹਸਪਤਾਲ ਲਿਜਾਇਆ ਗਿਆ, ਜਿੱਥੇ ਉਸ ਮਾਸੂਮ ਨੂੰ ਹੋਸ਼ 'ਚ ਲਿਆਉਣ ਦੀ ਕੋਸ਼ਿਸ਼ ਕੀਤੀ ਗਈ ਪਰ ਡਾਕਟਰਾਂ ਨੂੰ ਕਾਮਯਾਬੀ ਨਹੀਂ ਮਿਲ ਸਕੀ। ਧਨਿਸ਼ਠਾ ਦੇ ਦਿਮਾਗ਼ ਨੂੰ ਡੈੱਡ ਐਲਾਨ ਕਰ ਦਿੱਤਾ ਗਿਆ। ਹਾਲਾਂਕਿ ਉਸ ਦੇ ਬਾਕੀ ਸਾਰੇ ਅੰਗ ਸਹੀ ਤਰ੍ਹਾਂ ਕੰਮ ਕਰ ਰਹੇ ਸਨ।
ਇਹ ਵੀ ਪੜ੍ਹੋ : 26 ਜਨਵਰੀ ਨੂੰ ਕਿਸਾਨਾਂ ਦਾ ਟਰੈਕਟਰ ਮਾਰਚ, ਕੇਂਦਰੀ ਮੰਤਰੀ ਬੋਲੇ- ਪੂਰੇ ਵਿਸ਼ਵ 'ਚ ਜਾਵੇਗਾ ਗਲਤ ਸੰਦੇਸ਼
ਧਨਿਸ਼ਠਾ ਦੇ ਪਿਤਾ ਆਸ਼ੀਸ਼ ਕੁਮਾਰ ਅਤੇ ਮਾਂ ਬਬਿਤਾ ਨੇ ਆਪਣੀ ਬੱਚੀ ਦੇ ਅੰਗ ਦਾਨ ਕਰਨ ਦਾ ਫ਼ੈਸਲਾ ਲਿਆ। ਆਸ਼ੀਸ਼ ਕੁਮਾਰ ਨੇ ਦੱਸਿਆ ਕਿ ਅਸੀਂ ਆਪਣੀ ਧੀ ਨੂੰ ਗਵਾ ਚੁਕੇ ਸੀ, ਅਜਿਹੇ 'ਚ ਅਸੀਂ ਹਸਪਤਾਲ 'ਚ ਅਜਿਹੇ ਮਰੀਜ਼ ਦੇਖੇ, ਜਿਨ੍ਹਾਂ ਨੂੰ ਅੰਗਾਂ ਦੀ ਬਹੁਤ ਜ਼ਰੂਰਤ ਸੀ। ਇਸ ਤੋਂ ਬਾਅਦ ਉਨ੍ਹਾਂ ਨੇ ਧਨਿਸ਼ਠਾ ਦਾ ਦਿਲ, ਲੀਵਰ, ਦੋਵੇਂ ਕਿਡਨੀਆਂ ਅਤੇ ਅੱਖਾਂ 5 ਮਰੀਜ਼ਾਂ ਨੂੰ ਦਾਨ ਕਰ ਦਿੱਤੀਆਂ। ਮਾਸੂਮ ਬੱਚੀ ਖ਼ੁਦ ਤਾਂ ਨਹੀਂ ਬਚ ਸਕੀ ਪਰ ਜਾਣ ਤੋਂ ਪਹਿਲਾਂ 5 ਲੋਕਾਂ ਦੇ ਚਿਹਰੇ 'ਤੇ ਮੁਸਕਾਨ ਛੱਡ ਗਈ।
ਨੋਟ : ਇਸ ਖ਼ਬਰ ਬਾਰੇ ਕੁਮੈਂਟ ਬਾਕਸ 'ਚ ਦਿਓ ਆਪਣੀ ਰਾਏ
ਕਿਸਾਨ ਅੰਦੋਲਨ: ਕੇਂਦਰ ਸਰਕਾਰ ਅਤੇ ਕਿਸਾਨਾਂ ਵਿਚਾਲੇ ਭਲਕੇ ਹੋਵੇਗੀ 9ਵੇਂ ਦੌਰ ਦੀ ਗੱਲਬਾਤ
NEXT STORY