ਬਲਾਂਗੀਰ— ਓਡੀਸ਼ਾ ਦੇ ਬਲਾਂਗੀਰ 'ਚ ਇਕ ਤਿੰਨ ਸਾਲਾ ਬੱਚੀ ਅਜੀਬੋ-ਗਰੀਬ ਬੀਮਾਰੀ ਨਾਲ ਜੂਝ ਰਹੀ ਹੈ। ਬੱਚੀ ਦੇ ਦੋਹਾਂ ਹੱਥਾਂ ਦੀਆਂ 2 ਉਂਗਲਾਂ ਇਕੱਠੇ ਜੁੜੀਆਂ ਹੋਈਆਂ ਹਨ, ਜਦਕਿ ਬਾਕੀ ਤਿੰਨ ਉਂਗਲਾਂ ਲਗਾਤਾਰ ਵਧ ਰਹੀਆਂ ਹਨ। ਇਹ ਦੇਖ ਮਾਸੂਮ ਦੇ ਪਰਿਵਾਰ ਵਾਲੇ ਵੀ ਪਰੇਸ਼ਾਨ ਹਨ। ਹੁਣ ਉਸ ਦੇ ਪਿਤਾ ਨੇ ਬੇਟੀ ਦੇ ਇਲਾਜ ਲਈ ਮਦਦ ਦੀ ਗੁਹਾਰ ਲਗਾਈ ਹੈ। ਕੁੜੀ ਦੇ ਪਿਤਾ ਦਾ ਕਹਿਣਾ ਹੈ ਕਿ ਉਹ ਇੰਨਾ ਸਮਰੱਥ ਨਹੀਂ ਹੈ ਕਿ ਇਸ ਗੰਭੀਰ ਬੀਮਾਰੀ ਦਾ ਇਲਾਜ ਕਰਵਾ ਸਕੇ। 3 ਸਾਲਾ ਕੁੜੀ ਦੇ ਪਿਤਾ ਨੇ ਕਿਹਾ,''ਸਾਨੂੰ ਇਸ ਬੀਮਾਰੀ ਦਾ ਉਦੋਂ ਪਤਾ ਲੱਗਾ, ਜਦੋਂ ਉਹ (ਕੁੜੀ) ਸਿਰਫ਼ ਡੇਢ ਸਾਲ ਦੀ ਸੀ। ਮੈਨੂੰ ਇਸ ਗੱਲ ਦੀ ਉਮੀਦ ਹੈ ਕਿ ਸਰਕਾਰ ਸਾਡੀ ਮਦਦ ਜ਼ਰੂਰ ਕਰੇਗੀ। ਅਸੀਂ ਬਹੁਤ ਗਰੀਬ ਹਨ।''
ਟਿਟਿਲਾਗੜ੍ਹ ਦੀ ਸਬ-ਡਿਵੀਜ਼ਨਲ ਮੈਡੀਕਲ ਅਫ਼ਸਰ ਕਹਿੰਦੀ ਹੈ,''ਇਸ ਨੂੰ ਸਰਜਰੀ ਰਾਹੀਂ ਠੀਕ ਕੀਤਾ ਜਾ ਸਕਦਾ ਹੈ। ਬਲਾਂਗੀਰ 'ਚ ਸਥਿਤ ਮੈਡੀਕਲ ਕਾਲਜ 'ਚ ਇਸ ਦੀ ਸਰਜਰੀ ਕੀਤੀ ਜਾ ਸਕਦੀ ਹੈ। ਜੇਕਰ ਪਰਿਵਾਰ ਨੂੰ ਆਰਥਿਕ ਮਦਦ ਦੀ ਜ਼ਰੂਰਤ ਹੋਵੇਗੀ ਤਾਂ ਉਸ ਨੂੰ ਮੁੱਖ ਮੰਤਰੀ ਰਾਹਤ ਫੰਡ ਤੋਂ ਉਪਲੱਬਧ ਕਰਵਾਈ ਜਾਵੇਗੀ। ਜੇਕਰ ਉਨ੍ਹਾਂ ਕੋਲ ਬੀ.ਕੇ.ਕੇ.ਵਾਈ. (ਬੀਜੂ ਕ੍ਰਿਸ਼ਕ ਕਲਿਆਣ ਯੋਜਨਾ) ਦਾ ਕਾਰਡ ਹੋਵੇਗਾ ਤਾਂ ਵੀ ਉਨ੍ਹਾਂ ਦੀ ਮਦਦ ਕੀਤੀ ਜਾ ਸਕਦੀ ਹੈ।''

ਨਿਰਭਯਾ ਕੇਸ : ਦੋਸ਼ੀਆਂ ਦੀ ਫਾਂਸੀ 'ਤੇ ਰੋਕ ਵਿਰੁੱਧ ਪਟੀਸ਼ਨ 'ਤੇ ਹਾਈ ਕੋਰਟ 'ਚ ਅੱਜ ਹੋਵੇਗਾ ਫੈਸਲਾ
NEXT STORY