ਦੇਹਰਾਦੂਨ— ਬਦਰੀਨਾਥ ਧਾਮ ਦੇ ਕਿਵਾੜ ਸਰਦ ਰੁੱਤ ਕਾਰਨ 6 ਮਹੀਨੇ ਲਈ ਬੰਦ ਕਰ ਦਿੱਤੇ ਗਏ ਹਨ। ਐਤਵਾਰ ਸ਼ਾਮ 5 ਵਜੇ ਦੇ ਕਰੀਬ ਇਸ ਨੂੰ ਬੰਦ ਕਰ ਦਿੱਤਾ ਗਿਆ। ਕੜਾਕੇ ਦੇ ਠੰਡ ਨੂੰ ਦੇਖਦੇ ਹੋਏ ਹਰ ਸਾਲ ਅਕਤੂਬਰ-ਨਵੰਬਰ 'ਚ ਸ਼ਰਧਾਲੂਆਂ ਲਈ ਬਦਰੀਨਾਥ ਦੇ ਕਿਵਾੜ ਬੰਦ ਕਰ ਦਿੱਤੇ ਜਾਂਦੇ ਹਨ। ਗਰਮੀਆਂ ਸ਼ੁਰੂ ਹੁੰਦੇ ਹੀ ਅਪ੍ਰੈਲ-ਮਈ ਦੇ ਮਹੀਨੇ 'ਚ ਇਸ ਨੂੰ ਮੁੜ ਖੋਲ੍ਹਿਆ ਜਾਵੇਗਾ। ਇੱਥੇ ਦੱਸ ਦੇਈਏ ਕਿ ਕੇਦਾਰਨਾਥ, ਗੰਗੋਤਰੀ, ਯਮੁਨੋਤਰੀ ਧਾਮ ਦੇ ਕਿਵਾੜ ਪਹਿਲਾਂ ਹੀ ਬੰਦ ਕੀਤੇ ਜਾ ਚੁੱਕੇ ਹਨ।
ਬਦਰੀਨਾਥ ਧਾਮ ਦੇ ਕਿਵਾੜ ਬੰਦ ਹੋਣ ਨਾਲ ਸ਼ਰਧਾਲੂਆਂ ਲਈ ਸਾਲਾਨਾ ਚਾਰ ਧਾਮ ਯਾਤਰਾ ਦੀ ਸਮਾਪਤੀ ਮੰਨਿਆ ਜਾਂਦਾ ਹੈ। ਦੇਸ਼ ਹੀ ਨਹੀਂ ਵਿਦੇਸ਼ਾਂ ਤੋਂ ਵੀ ਸ਼ਰਧਾਲੂ ਧਾਮ ਦੇ ਦਰਸ਼ਨਾਂ ਲਈ ਪੁੱਜਦੇ ਹਨ। ਇਸ ਸਾਲ ਕੁੱਲ 12 ਲੱਖ 42 ਹਜ਼ਾਰ ਰਿਕਾਰਡ ਸ਼ਰਧਾਲੂ ਬਦਰੀਨਾਥ ਧਾਮ ਪੁੱਜੇ। ਕਿਵਾੜ ਬੰਦ ਹੋਣ ਦੇ ਮੌਕੇ 'ਤੇ ਹਜ਼ਾਰਾਂ ਸ਼ਰਧਾਲੂ ਬਦਰੀਨਾਥ ਧਾਮ ਪੁੱਜੇ ਸਨ। ਹੁਣ ਇਹ 6 ਮਹੀਨੇ ਬਾਅਦ ਗਰਮੀ ਦੀ ਰੁੱਤ 'ਚ ਸ਼ਰਧਾਲੂਆਂ ਲਈ ਖੋਲ੍ਹੇ ਜਾਣਗੇ। ਐਤਵਾਰ ਸਵੇਰੇ ਸਭ ਤੋਂ ਪਹਿਲਾਂ ਬਦਰੀਨਾਥ ਦੇ ਮੁੱਖ ਪੁਜਾਰੀ ਰਾਹੁਲ ਈਸ਼ਵਰ ਪ੍ਰਸਾਦ ਨੰਬੋਦਰੀ ਨੇ ਭਗਵਾਨ ਨਾਰਾਇਣ ਦੇ ਸੋਨੇ ਦੇ ਗਹਿਣੇ ਹਟਾ ਕੇ ਫੁੱਲਾਂ ਨਾਲ ਸ਼ਿੰਗਾਰ ਕੀਤਾ। ਇਸ ਦੌਰਾਨ ਮੌਜੂਦ ਪੁਜਾਰੀਆਂ ਨੇ ਮੰਤਰਾਂ ਦਾ ਉਚਾਰਨ ਕੀਤਾ।
ਕਾਂਗਰਸ ਵਿਧਾਇਕ ਤਨਵੀਰ ਸੇਤ 'ਤੇ ਚਾਕੂ ਨਾਲ ਹਮਲਾ, ਹਸਪਤਾਲ 'ਚ ਭਰਤੀ
NEXT STORY