ਨਵੀਂ ਦਿੱਲੀ— ਏਅਰ ਇੰਡੀਆ ਦੇ ਸ਼ੰਘਾਈ ਜਾ ਰਹੇ ਜਹਾਜ਼ ਦੇ ਇੰਜਣ ਨਾਲ ਸ਼ਨੀਵਾਰ ਨੂੰ ਇੱਥੇ ਹਵਾਈ ਅੱਡੇ 'ਤੇ ਬੈਗੇਜ਼ (ਸਾਮਾਨ) ਲਿਜਾਉਣ ਵਾਲਾ ਵਾਹਨ ਟਕਰਾ ਗਿਆ, ਜਿਸ ਕਾਰਨ ਜਹਾਜ਼ ਨੂੰ ਗਰਾਊਂਡ ਕਰਨਾ ਪਿਆ। ਏਅਰਲਾਈਨ ਦੇ ਇਕ ਬੁਲਾਰੇ ਨੇ ਦੱਸਿਆ ਕਿ ਯਾਤਰੀਆਂ ਨੂੰ ਦੂਜੇ ਜਹਾਜ਼ 'ਤੇ ਸ਼ੰਘਾਈ ਲਈ ਰਵਾਨਾ ਕਰ ਦਿੱਤਾ ਗਿਆ ਹੈ ਅਤੇ ਹਾਦਸੇ ਦਾ ਸ਼ਿਕਾਰ ਹੋਏ ਜਹਾਜ਼ ਦੀ ਜਾਂਚ ਕੀਤੀ ਜਾ ਰਹੀ ਹੈ। ਨਾਲ ਹੀ ਬੈਗੇਜ਼ ਲੈ ਕੇ ਜਾਣ ਵਾਲੇ ਵਾਹਨ ਨੂੰ ਹੈਂਡਲ ਕਰ ਰਹੇ ਕਰਮਚਾਰੀਆਂ ਨੂੰ ਡਿਊਟੀ ਤੋਂ ਹਟਾ ਦਿੱਤਾ ਗਿਆ ਹੈ।
ਘਟਨਾ ਦੀ ਸਵੇਰ ਕਰੀਬ 11 ਵਜੇ ਦੀ ਹੈ। ਉਡਾਣ ਸੰਖਿਆ ਏ.ਆਈ-348 ਨੂੰ 11.40 ਵਜੇ ਸ਼ੰਘਾਈ ਲਈ ਰਵਾਨਾ ਹੋਣਾ ਸੀ। ਬੁਲਾਰੇ ਨੇ ਦੱਸਿਆ ਕਿ ਜਹਾਜ਼ ਉਸ ਸਮੇਂ ਵੇਅ 'ਚ ਖੜ੍ਹਾ ਸੀ ਅਤੇ ਉਸ 'ਚ ਬੈਗੇਜ਼ ਰੱਖੇ ਜਾਣੇ ਸਨ ਪਰ ਹਾਦਸੇ ਕਾਰਨ ਉਡਾਣ ਕਰੀਬ 50 ਮਿੰਟ ਦੀ ਦੇਰੀ ਨਾਲ ਰਵਾਨਾ ਹੋਈ।
ਅੱਤਵਾਦੀਆਂ ਨੇ ਸੀ. ਆਰ. ਪੀ. ਐੈੱਫ. ਦੇ ਜਵਾਨਾਂ 'ਤੇ ਸੁੱਟਿਆ ਗ੍ਰੇਨੇਡ
NEXT STORY