ਮੁੰਬਈ— ਮਹਾਰਾਸ਼ਟਰ ਦੇ ਰਾਜਪਾਲ ਭਗਤ ਸਿੰਘ ਕੋਸ਼ਯਾਰੀ ਨੇ ਚੱਕਰਵਾਤੀ ਤੂਫ਼ਾਨ ‘ਤਾਊਤੇ’ ਕਾਰਨ ਮੁੰਬਈ ਤੱਟ ’ਤੇ ਡੁੱਬੇ ਬਜਰਾ ਪੀ305 ਸਮੁੰਦਰੀ ਜਹਾਜ਼ ’ਤੇ ਮੌਜੂਦ ਲੋਕਾਂ ਨੂੰ ਜ਼ਿੰਦਾ ਬਚਾਉਣ ਲਈ ਆਈ. ਐੱਨ. ਐੱਸ. ਕੋਚੀ ਅਤੇ ਆਈ. ਐੱਨ. ਐੱਸ. ਕੋਲਕਾਤਾ ਦੇ ਕਮਾਨ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਹੈ। ਰਾਜਭਵਨ ਵਲੋਂ ਜਾਰੀ ਪ੍ਰੈੱਸ ਜਾਣਕਾਰੀ ਮੁਤਾਬਕ ਆਈ. ਐੱਨ. ਐੱਸ. ਕੋਚੀ ਦੇ ਕੈਪਟਨ ਸਚਿਨ ਸਿਕਵੇਰਾ ਅਤੇ ਆਈ. ਐੱਨ. ਐੱਸ. ਕੋਲਕਾਤਾ ਦੇ ਪ੍ਰਸ਼ਾਂਤ ਹਾਂਡੂ ਨੂੰ ਰਾਜਭਵਨ ਵਿਚ ਰਾਜਪਾਲ ਨੇ ਪ੍ਰਸ਼ੰਸਾ ਪੱਤਰ ਦਿੱਤੇ। ਰਾਜਪਾਲ ਨੇ ਬਜਰਾ ਪੀ305 ’ਤੇ ਮੌਜੂਦ ਲੋਕਾਂ ਨੂੰ ਬਚਾਉਣ ਲਈ ਅਧਿਕਾਰੀਆਂ ਅਤੇ ਉਨ੍ਹਾਂ ਦੇ ਦਲਾਂ ਵਲੋਂ ਕੀਤੀਆਂ ਗਈਆਂ ਕੋਸ਼ਿਸ਼ਾਂ ਦੀ ਸ਼ਲਾਘਾ ਕੀਤੀ।
ਦੱਸ ਦੇਈਏ ਕਿ ਸਰਕਾਰੀ ਤੇਲ ਕੰਪਨੀ ਆਇਲ ਐਂਡ ਨੇਚੂਰਲ ਗੈਸ ਕਾਰਪੋਰੇਸ਼ਨ ਦੇ ਰੱਖ ਰਖਾਅ ਦਾ ਕੰਮ ਕਰਨ ਵਾਲੇ ਕਰਮੀ ਬਜਰਾ ਪੀ305 ’ਤੇ ਰਹਿੰਦੇ ਹਨ। ਚੱਕਰਵਾਤ ‘ਤਾਊਤੇ’ ਕਾਰਨ 17 ਮਈ 2021 ਨੂੰ ਚਾਲਕ ਦੇ 261 ਮੈਂਬਰਾਂ ਨਾਲ ਬਜਰਾ ਅਤੇ ਟਗ ਵਰਪ੍ਰਦਾ ਸਮੁੰਦਰ ’ਚ ਡੁੱਬ ਗਿਆ ਸੀ। ਇਸ ਹਾਦਸੇ ਵਿਚ 86 ਲੋਕ ਮਾਰੇ ਗਏ ਸਨ। ਪ੍ਰੈੱਸ ਜਾਣਕਾਰੀ ਵਿਚ ਦੱਸਿਆ ਗਿਆ ਹੈ ਕਿ ਆਈ. ਐੱਨ. ਐੱਸ. ਤਲਵਾਰ ਦੇ ਕਮਾਂਡਿੰਗ ਅਫ਼ਸਰ ਕੈਪਟਨ ਪਾਰਥ ਯੂ ਭੱਟ ਕਿਸੇ ਕਰਾਨ ਰਾਜਪਾਲ ਨੂੰ ਨਹੀਂ ਮਿਲ ਸਕੇ।
ਦਿੱਲੀ : ਅਮਰੀਕਾ ਅਤੇ ਕੈਨੇਡਾ ਦੇ ਲੋਕਾਂ ਨਾਲ ਤਕਨੀਕੀ ਮਦਦ ਦੇ ਨਾਂ 'ਤੇ ਠੱਗੀ ਕਰਨ ਵਾਲੇ 9 ਗ੍ਰਿਫ਼ਤਾਰ
NEXT STORY