ਸ਼ਿਵਮੋਗਾ– ਬਜਰੰਗ ਦਲ ਦੇ 23 ਸਾਲਾ ਇਕ ਵਰਕਰ ਦਾ ਸ਼ਿਵਮੋਗਾ ’ਚ ਕਥਿਤ ਤੌਰ ’ਤੇ ਚਾਕੂ ਮਾਰ ਕੇ ਕਤਲ ਕਰ ਦਿੱਤਾ ਗਿਆ। ਘਟਨਾ ਤੋਂ ਬਾਅਦ ਅਹਿਤਿਆਤ ਦੇ ਤੌਰ ’ਤੇ ਸ਼ਹਿਰ ਵਿਚ ਧਾਰਾ-144 ਲਾਗੂ ਕੀਤੀ ਗਈ ਹੈ। ਪੁਲਸ ਮੁਤਾਬਕ ਭਾਰਤੀ ਕਾਲੋਨੀ ’ਚ ਐਤਵਾਰ ਰਾਤ ਅਣਪਛਾਤੇ ਹਮਲਾਵਰਾਂ ਨੇ ਹਰਸ਼ਾ ਨਾਂ ਦੇ ਵਿਅਕਤੀ ਨੂੰ ਚਾਕੂ ਮਾਰ ਕੇ ਮਾਰ ਸੁੱਟਿਆ। ਇਸ ਸ਼ਹਿਰ ’ਚ ਹੁਣੇ ਜਿਹੇ ਹਿਜਾਬ ਪਹਿਨਣ ਨੂੰ ਲੈ ਕੇ ਕੁਝ ਯੂਨੀਵਰਸਿਟੀਆਂ ’ਚ ਵਿਵਾਦ ਪੈਦਾ ਹੋ ਗਿਆ ਸੀ। ਹਾਲਾਂਕਿ ਇਸ ਹੱਤਿਆ ਪਿੱਛੇ ਕਾਰਨ ਦਾ ਅਜੇ ਪਤਾ ਨਹੀਂ ਲੱਗਾ। ਘਟਨਾ ਤੋਂ ਬਾਅਦ ਮ੍ਰਿਤਕ ਦੇ ਸਮਰਥਕ ਸੜਕਾਂ ’ਤੇ ਉਤਰ ਆਏ ਅਤੇ ਗੁੱਸਾ ਜ਼ਾਹਿਰ ਕੀਤਾ। ਟੀ.ਵੀ. ’ਤੇ ਪ੍ਰਸਾਰਤ ਵੀਡੀਓ ਵਿਚ ਉਹ ਪਥਰਾਅ ਕਰਦੇ ਨਜ਼ਰ ਆ ਰਹੇ ਹਨ।
ਇਸ ਦਰਮਿਆਨ ਕਰਨਾਟਕ ਦੇ ਗ੍ਰਹਿ ਮੰਤਰੀ ਅਰਗਾ ਗਿਆਨੇਂਦਰ ਸ਼ਿਵਮੋਗਾ ਪਹੁੰਚੇ ਅਤੇ ਵਰਕਰ ਦੇ ਪਰਿਵਾਰ ਨਾਲ ਮੁਲਾਕਾਤ ਕੀਤੀ। ਉੱਥੇ ਹੀ ਹਰਸ਼ ਦੀ ਲਾਸ਼ ਨੂੰ ਪੋਸਟਮਾਰਟਮ ਤੋਂ ਬਾਅਦ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤਾ ਗਿਆ। ਉੱਥੇ ਹੀ ਜਦੋਂ ਪਰਿਵਾਰ ਵਾਲੇ ਤੇ ਬਜਰੰਗ ਦਲ ਦੇ ਵਰਕਰ ਲਾਸ਼ ਨੂੰ ਅੰਤਿਮ ਸੰਸਕਾਰ ਲਈ ਲਿਜਾ ਰਹੇ ਸਨ ਤਾਂ ਅੰਤਿਮ ਸੰਸਕਾਰ ਯਾਤਰਾ ’ਚ ਹਿੰਸਾ ਹੋ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ’ਚ ਲੋਕ ਪ੍ਰਦਰਸ਼ਨ ਕਰ ਰਹੇ ਹਨ। ਵਾਹਨਾਂ ਨੂੰ ਅੱਗ ਲਾ ਦਿੱਤੀ ਗਈ, ਜਿਸ ਕਾਰਨ ਪੁਲਸ ਨੂੰ ਕਈ ਜਗ੍ਹਾ ਭੀੜ ਨੂੰ ਕੰਟਰੋਲ ਕਰਨ ਲਈ ਹੰਝੂ ਗੈਸ ਦਾਇਸਤੇਮਾਲ ਕਰਨਾ ਪਿਆ।
ਕਾਂਗਰਸ ਨੇਤਾ ਬੋਲੇ- ਵੱਢ ਦੇਵਾਂਗੇ, ਵੀਡੀਓ ਵਾਇਰਲ
ਕਰਨਾਟਕ ਦੇ ਕਾਂਗਰਸ ਨੇਤਾ ਮੁਕੱਰਮ ਖਾਨ ਨੇ ਕਿਹਾ ਕਿ ਹਿਜਾਬ ਦਾ ਵਿਰੋਧ ਕਰਨ ਵਾਲਿਆਂ ਨੂੰ ਟੁਕੜਿਆਂ ’ਚ ਵੱਢ ਦਿੱਤਾ ਜਾਵੇਗਾ। ਇਸਦੀ ਇਕ ਵੀਡੀਓ ਵਾਇਰਲ ਹੋਈ ਹੈ। ਪੁਲਸ ਨੇ ਕਾਂਗਰਸ ਨੇਤਾ ਖ਼ਿਲਾਫ਼ ਮਾਮਲਾ ਦਰਜ ਕਰ ਲਿਆ ਹੈ।
ਔਰਤ ਦੇ ਪ੍ਰਾਈਵੇਟ ਪਾਰਟ ’ਚੋਂ ਮਿਲੀ 16 ਕਰੋੜ ਰੁਪਏ ਦੀ ਡਰੱਗਜ਼
NEXT STORY