ਹੈਦਰਾਬਾਦ, (ਯੂ. ਐੱਨ. ਆਈ.)- ਤੇਲੰਗਾਨਾ ਦੇ ਬਾਲਾਪੁਰ ਗਣੇਸ਼ ਮੰਦਰ ਦੇ ਲੱਡੂ ਦੀ ਨਿਲਾਮੀ ਵਿਚ ਮੰਗਲਵਾਰ ਨੂੰ ਰਿਕਾਰਡ 30.1 ਲੱਖ ਰੁਪਏ ਦੀ ਬੋਲੀ ਲੱਗੀ। ਗਣੇਸ਼ ਉਤਸਵ ਦਾ ਇਕ ਪ੍ਰਮੁੱਖ ਆਕਰਸ਼ਣ ਇਹ ਨਿਲਾਮੀ ਹੈ ਜੋ ਹਰ ਸਾਲ ਬਾਲਾਪੁਰ ਗਣੇਸ਼ ਦੀ ਮੂਰਤੀ ਨੂੰ ਵਿਸਰਜਨ ਲਈ ਹੁਸੈਨਸਾਗਰ ਝੀਲ ਵਿਚ ਇਕ ਵਿਸ਼ਾਲ ਜਲੂਸ ਵਿਚ ਲਿਜਾਣ ਤੋਂ ਪਹਿਲਾਂ ਹੁੰਦੀ ਹੈ। ਇਸ ਸਾਲ ਦੇ ਬੋਲੀਦਾਤਾ ਕੋਲਾਨੂ ਸ਼ੰਕਰ ਰੈੱਡੀ ਰਹੇ।
ਸ਼ਹਿਰ ਦੇ ਹੋਰਨਾਂ ਇਲਾਕਿਆਂ ’ਚ ਵੱਖ-ਵੱਖ ਗਣੇਸ਼ ਮੰਦਰਾਂ ਵਿਚ ਇਸੇ ਤਰ੍ਹਾਂ ਦੀ ਨਿਲਾਮੀ ਕੀਤੀ ਗਈ। ਬਾਲਾਪੁਰ ਲੱਡੂ ਨਿਲਾਮੀ ਵਿਚ ਕਈ ਮੁੱਖ ਰਾਜਨੇਤਾਵਾਂ ਅਤੇ ਵਪਾਰਕ ਹਸਤੀਆਂ ਨੇ ਭਾਗ ਲਿਆ। ਜ਼ਿਕਰਯੋਗ ਹੈ ਕਿ ਸਾਲ 2023 ਵਿਚ ਬਾਲਾਪੁਰ ਦੇ ਲੱਡੂ ਦੀ ਨਿਲਾਮੀ 27 ਲੱਖ ਰੁਪਏ ਵਿਚ ਹੋਈ ਸੀ। ਇਸ ਦਰਮਿਆਨ, ਰੰਗਾਰੈੱਡੀ ਜ਼ਿਲੇ ਦੇ ਬੰਦਲਾਗੁਡਾ ਨਗਰਪਾਲਿਕਾ ਹੱਦ ਅਧੀਨ ਕੀਰਤੀ ਰਿਚਮੰਡ ਵਿੱਲਾ ’ਚ ਆਯੋਜਿਤ ਇਕ ਹੋਰ ਲੱਡੂ ਨਿਲਾਮੀ ਵਿਚ 1.87 ਕਰੋੜ ਰੁਪਏ ਦੀ ਬੋਲੀ ਲੱਗੀ, ਜੋ ਪਿਛਲੇ ਸਾਲ ਦੀ 1.26 ਕਰੋੜ ਰੁਪਏ ਦੀ ਕੀਮਤ ਨਾਲੋਂ 67 ਲੱਖ ਰੁਪਏ ਜ਼ਿਆਦਾ ਰਹੀ।
ਮੁਸ਼ਕਲ ਘੜੀ 'ਚ ਮਿਆਂਮਾਰ ਦੀ ਮਦਦ ਲਈ ਅੱਗੇ ਆਇਆ ਭਾਰਤ, 32 ਟਨ ਰਾਹਤ ਸਮੱਗਰੀ ਭੇਜੀ
NEXT STORY