ਨਵੀਂ ਦਿੱਲੀ — ਦਿੱਲੀ ਯੂਨੀਵਰਸਿਟੀ ਦੇ ਇਕ ਕਾਲਜ ਦੀ ਇਕ ਵਿਦਿਆਰਥਣ ਨੇ ਇਕ ਸੋਸ਼ਲ ਮੀਡੀਆ ਪੋਸਟ ਵਿਚ ਦਾਅਵਾ ਕੀਤਾ ਕਿ ਅਣਪਛਾਤੇ ਲੋਕਾਂ ਦੇ ਇਕ ਸਮੂਹ ਨੇ ਉਸ ਦੇ ਉਪਰ ਹਾਲ ਹੀ ਵਿਚ 'ਵੀਰਜ' ਨਾਲ ਭਰਿਆ ਗੁਬਾਰਾ ਸੁੱਟਿਆ ਸੀ। ਪੁਲਸ ਨੇ ਕਿਹਾ ਕਿ ਮਾਮਲਾ ਉਸਦੇ ਨੋਟਿਸ ਵਿਚ ਆਇਆ ਹੈ ਅਤੇ ਉਹ ਲੜਕੀ ਨਾਲ ਸੰਪਰਕ ਕਰਨ ਦੀ ਕੋਸ਼ਿਸ਼ ਕਰ ਰਹੀ ਹੈ ਤਾਂ ਕਿ ਜਾਂਚ ਸ਼ੁਰੂ ਕੀਤੀ ਜਾ ਸਕੇ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ, ''ਸਾਨੂੰ ਹੁਣ ਤਕ ਇਸ ਸੰਬੰਧ ਵਿਚ ਕੋਈ ਸ਼ਿਕਾਇਤ ਨਹੀਂ ਮਿਲੀ।''
ਲੜਕੀ ਨੇ 24 ਫਰਵਰੀ ਨੂੰ ਆਪਣੇ ਇੰਸਟਾਗ੍ਰਾਮ ਪੋਸਟ ਵਿਚ ਕਿਹਾ, ''ਮੈਂ ਅਮਰ ਕਾਲੋਨੀ ਮਾਰਕੀਟ ਵਿਚ ਆਪਣੇ ਇਕ ਦੋਸਤ ਨਾਲ ਇਕ ਕੈਫੇ ਵਿਚ ਦੁਪਹਿਰ ਦਾ ਖਾਣਾ ਖਾਣ ਲਈ ਗਈ ਸੀ। ਜਦੋਂ ਮੈਂ ਰਿਕਸ਼ੇ ਵਿਚ ਬੈਠ ਕੇ ਵਾਪਸ ਆ ਰਹੀ ਸੀ ਤਾਂ ਕੁਝ ਲੋਕ ਆਏ ਅਤੇ ਮੇਰੇ ਵੱਲ ਤਰਲ ਪਦਾਰਥ ਨਾਲ ਭਰਿਆ ਗੁਬਾਰਾ ਸੁੱਟ ਦਿੱਤਾ ਜੋ ਮੇਰੇ ਨਾਲ ਟਕਰਾਉਣ ਤੋਂ ਬਾਅਦ ਫਟ ਗਿਆ ਅਤੇ ਇਸ ਵਿਚ ਭਰੀ ਚੀਜ਼ ਦੇ ਅੰਸ਼ ਮੇਰੀ ਡਰੈੱਸ 'ਤੇ ਫੈਲ ਗਏ।
ਉਸ ਨੇ ਕਿਹਾ ਕਿ ਮੇਰੀ ਕਾਲੀ ਲੈਗਿੰਗ 'ਤੇ ਸਫੈਦ ਦਾਗ਼ ਪੈ ਗਏ। ਮੈਂ ਅਨੁਮਾਨ ਨਹੀਂ ਲਾ ਸਕੀ ਕਿ ਅਸਲ ਵਿਚ ਇਹ ਕੀ ਸੀ। ਜਦੋਂ ਮੈਂ ਹੋਸਟਲ ਪਹੁੰਚੀ ਤਾਂ ਮੈਂ ਆਪਣੀ ਇਕ ਹੋਰ ਮਿੱਤਰ ਨੂੰ ਵੀਰਜ ਨਾਲ ਭਰੇ ਗੁਬਾਰੇ ਸੁੱਟੇ ਜਾਣ ਦੀ ਗੱਲ ਕਰਦੇ ਸੁਣਿਆ।
ਸਰਹੱਦ 'ਤੇ ਤਣਾਅ ਨੂੰ ਲੈ ਕੇ ਭਾਰਤ-ਪਾਕਿ ਨੂੰ ਬੈਠ ਕੇ ਗੱਲ ਕਰਨੀ ਚਾਹੀਦੀ ਹੈ-ਅਮਰੀਕਾ
NEXT STORY