ਨਵੀਂ ਦਿੱਲੀ-ਭਾਰਤ ਸਰਕਾਰ ਨੇ ਕਿਹਾ ਕਿ ਅੰਤਰਰਾਸ਼ਟਰੀ ਉਡਾਣਾਂ 'ਤੇ ਲੱਗੀ ਪਾਬੰਦੀ 28 ਫਰਵਰੀ ਤੱਕ ਜਾਰੀ ਰਹੇਗੀ। ਡਾਇਰੈਕਟੋਰੇਟ ਜਨਰਲ ਆਫ ਸਿਵਿਲ ਏਵੀਏਸ਼ਨ (DGCA) ਨੇ ਵੀਰਵਾਰ ਨੂੰ ਇਹ ਜਾਣਕਾਰੀ ਦਿੱਤੀ। ਕੋਰੋਨਾ ਕਾਲ ਦੇ ਨਵੇਂ ਸਟ੍ਰੇਨ ਦੇ ਖਤਰੇ ਅਤੇ ਯੂਰਪੀਅਨ ਦੇਸ਼ਾਂ 'ਚ ਵਧਦੇ ਮਾਮਲਿਆਂ ਦੌਰਾਨ ਇਹ ਕਦਮ ਚੁੱਕਿਆ ਗਿਆ ਹੈ। ਨਿਯਮਤ ਉਡਾਣਾਂ 'ਤੇ ਜਿੱਥੇ ਇਕ ਪਾਸੇ ਪਾਬੰਦੀ ਲੱਗੀ ਹੋਈ ਹੈ, ਉੱਥੇ ਵੰਦੇਭਾਰਤ ਮਿਸ਼ਨ ਰਾਹੀਂ ਸੀਮਿਤ ਗਿਣਤੀ 'ਚ ਉਡਾਣਾਂ ਭਰੀਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ -ਦੱਖਣੀ ਅਫਰੀਕਾ 'ਚ ਭਾਰਤੀ ਮੂਲ ਦੇ 68 ਫੀਸਦੀ ਲੋਕ ਕੋਵਿਡ-19 ਦਾ ਟੀਕਾ ਲਵਾਉਣ ਦੇ ਚਾਹਵਾਨ
ਭਾਰਤ ਨੇ ਦੂਜੇ ਦੇਸ਼ਾਂ ਦੀਆਂ ਨਿਯਮਿਤ ਉਡਾਣਾਂ 'ਤੇ ਪਾਬੰਦੀ ਜਾਰੀ ਰੱਖੀ ਹੈ ਪਰ ਘਰੇਲੂ ਉਡਾਣਾਂ ਦੀ ਆਵਾਜਾਈ 'ਚ ਲਗਾਤਾਰ ਤੇਜ਼ੀ ਆ ਰਹੀ ਹੈ। ਭਾਰਤੀ ਜਹਾਜ਼ ਕੰਪਨੀਆਂ ਲਈ ਘਰੇਲੂ ਉਡਾਣਾਂ ਸੰਚਾਲਨ ਗਿਣਤੀ ਨੂੰ ਕੋਰੋਨਾ ਤੋਂ ਪਹਿਲੇ ਦੇ ਪੱਧਰ ਦੇ ਮੁਕਾਬਲੇ 70 ਤੋਂ ਵਧਾ ਕੇ 80 ਫੀਸਦੀ ਕੀਤਾ ਜਾ ਚੁੱਕਿਆ ਹੈ। ਜਹਾਜ਼ ਕੰਪਨੀਆਂ ਕੋਰੋਨਾ ਤੋਂ ਪਹਿਲਾਂ ਦੇ ਪੱਧਰ ਦੇ ਮੁਕਾਬਲੇ 70 ਫੀਸਦੀ ਘਰੇਲੂ ਯਾਤਰੀ ਉਡਾਣਾਂ ਦਾ ਸੰਚਾਲਨ ਕਰ ਸਕਦੀ ਹੈ। ਘਰੇਲੂ ਆਵਾਜਾਈ 25 ਮਈ ਨੂੰ 30,000 ਯਾਤਰੀਆਂ ਨਾਲ ਸ਼ੁਰੂ ਹੋਇਆ ਅਤੇ ਹੁਣ 30 ਨਵੰਬਰ 2020 ਨੂੰ ਇਸ ਨੇ 2.52 ਲੱਖ ਦਾ ਅੰਕੜਾ ਛੂਹ ਲਿਆ ਸੀ।
ਇਹ ਵੀ ਪੜ੍ਹੋ-ਪਾਕਿ ਅਗਲੇ ਹਫਤੇ ਤੋਂ ਕੋਵਿਡ-19 ਟੀਕਾਕਰਣ ਕਰੇਗਾ ਸ਼ੁਰੂ
ਨੋਟ-ਇਸ ਖਬਰ ਬਾਰੇ ਤੁਹਾਡੀ ਕੀ ਹੈ ਰਾਏ, ਕੁਮੈਂਟ ਕਰ ਕੇ ਦਿਓ ਜਵਾਬ।
ਵੱਡੀ ਖ਼ਬਰ! ਸਰਕਾਰ ਨੇ ਕੌਮਾਂਤਰੀ ਉਡਾਣਾਂ 'ਤੇ ਲਾਈ ਰੋਕ 28 ਫਰਵਰੀ ਤੱਕ ਵਧਾਈ
NEXT STORY