ਅਜਮੇਰ — ਰਾਜਸਥਾਨ 'ਚ ਪੈ ਰਹੀ ਅੱਤ ਦੀ ਗਰਮੀ ਕਾਰਨ ਅਜਮੇਰ ਪ੍ਰਸ਼ਾਸਨ ਨੇ ਬੇਜ਼ੁਬਾਨ ਪਸ਼ੂਆਂ 'ਤੇ ਤਰਸ ਦਿਖਾਉਂਦੇ ਹੋਏ ਦੁਪਹਿਰ ਦੇ ਸਮੇਂ 'ਚ ਭਾਰ ਢੋਣ ਵਾਲੇ ਪਸ਼ੂਆਂ ਦੇ ਇਸਤੇਮਾਲ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਮੇਰ ਦੇ ਜ਼ਿਲ੍ਹਾ ਮੈਜਿਸਟਰੇਟ ਡਾ. ਭਾਰਤੀ ਦੀਕਸ਼ਿਤ ਨੇ ਦੱਸਿਆ ਕਿ ਊਠ, ਘੋੜਾ, ਖੱਚਰ, ਪੋਨੀ, ਬਲਦ, ਪਾੜਾ ਅਤੇ ਗਧਾ ਆਦਿ ਜਾਨਵਰਾਂ ਨੂੰ ਕੁਝ ਪਸ਼ੂ ਮਾਲਕ ਅੱਤ ਦੀ ਗਰਮੀ ਵਿੱਚ ਵੀ ਭਾਰ ਚੁੱਕਣ ਲਈ ਵਰਤਦੇ ਹਨ। ਇਨ੍ਹਾਂ ਪਸ਼ੂਆਂ ਦੇ ਅੱਤ ਦੀ ਗਰਮੀ ਵਿੱਚ ਵਰਤੇ ਜਾਣ ਕਾਰਨ ਬਿਮਾਰ ਹੋਣ, ਲੂ ਲੱਗਣ ਦੀ ਸੰਭਾਵਨਾ ਬਹੁਤ ਵੱਧ ਜਾਂਦੀ ਹੈ। ਇਹ ਜਾਨਵਰਾਂ ਨਾਲ ਬੇਰਹਿਮੀ ਦੀ ਸ਼੍ਰੇਣੀ ਵਿੱਚ ਆਉਂਦਾ ਹੈ।
ਇਹ ਵੀ ਪੜ੍ਹੋ- ਦੂਰਸੰਚਾਰ ਵਿਭਾਗ ਦੀ ਧੋਖਾਧੜੀ ਖ਼ਿਲਾਫ਼ ਕਾਰਵਾਈ, 24 ਘੰਟਿਆਂ 'ਚ 372 ਮੋਬਾਈਲ ਹੈਂਡਸੈੱਟਾਂ ਨੂੰ ਕੀਤਾ ਬਲਾਕ
ਉਨ੍ਹਾਂ ਦੱਸਿਆ ਕਿ ਪਸ਼ੂਆਂ ਨਾਲ ਬੇਰਹਿਮੀ ਨੂੰ ਰੋਕਣ, ਪਸ਼ੂਆਂ ਦੀ ਸਿਹਤ ਦੀ ਸੁਰੱਖਿਆ ਅਤੇ ਪਸ਼ੂਆਂ ਦੀਆਂ ਬਿਮਾਰੀਆਂ ਦੇ ਫੈਲਾਅ ਅਤੇ ਮਨੁੱਖੀ ਰਵੱਈਏ ਅਤੇ ਪਸ਼ੂਆਂ ਪ੍ਰਤੀ ਹਮਦਰਦੀ ਦੀ ਭਾਵਨਾ ਦੇ ਮੱਦੇਨਜ਼ਰ ਊਠ, ਘੋੜਾ, ਖੱਚਰ, ਪੋਨੀ, ਬਲਦ, ਪਾੜਾ ਅਤੇ ਗਧਾ ਆਦਿ ਜਾਨਵਰਾਂ ਨੂੰ ਅਤਿ ਦੀ ਗਰਮੀ ਤੋਂ ਸੁਰੱਖਿਅਤ ਅਤੇ ਉੱਚ ਤਾਪਮਾਨ ਦੇ ਸਮੇਂ ਦੌਰਾਨ ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਤੱਕ ਮਾਲ ਢੋਣ ਦੇ ਕੰਮ ਲਈ ਵਾਹਨ ਦੀ ਵਰਤੋਂ ਕਰਨ 'ਤੇ ਪਾਬੰਦੀ ਹੋਵੇਗੀ।
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਦੂਰਸੰਚਾਰ ਵਿਭਾਗ ਦੀ ਧੋਖਾਧੜੀ ਖ਼ਿਲਾਫ਼ ਕਾਰਵਾਈ, 24 ਘੰਟਿਆਂ 'ਚ 372 ਮੋਬਾਈਲ ਹੈਂਡਸੈੱਟਾਂ ਨੂੰ ਕੀਤਾ ਬਲਾਕ
NEXT STORY