ਬੈਂਗਲੁਰੂ— ਕਰਨਾਟਕ ਦੇ ਬੈਂਗਲੁਰੂ 'ਚ ਏਅਰ ਸ਼ੋਅ ਦੀ ਰਿਹਰਸਲ ਦੌਰਾਨ 2 ਏਅਰਕ੍ਰਾਫਟ ਟਕਰਾਅ ਗਏ। ਹਾਦਸੇ 'ਚ ਇਕ ਪਾਇਲਟ ਦੀ ਮੌਤ ਹੋ ਗਈ, ਜਦੋਂ ਕਿ 2 ਪਾਇਲਟ ਸੁਰੱਖਿਅਤ ਦੱਸੇ ਜਾ ਰਹੇ ਹਨ। ਜਾਣਕਾਰੀ ਅਨੁਸਾਰ ਹਾਦਸੇ ਤੋਂ ਬਾਅਦ ਦੋਹਾਂ ਜਹਾਜ਼ਾਂ ਨੂੰ ਅੱਗ ਲੱਗ ਗਈ ਅਤੇ ਆਸਮਾਨ 'ਚ ਧੂੰਏ ਦਾ ਗੁਬਾਰ ਵੀ ਦੇਖਿਆ ਗਿਆ। ਜ਼ਿਕਰਯੋਗ ਹੈ ਕਿ ਬੈਂਗਲੁਰੂ ਦੇ ਯੇਲਾਹੰਕਾ ਏਅਰਬੇਸ 'ਚ ਬੁੱਧਵਾਰ ਨੂੰ ਏਅਰ ਸ਼ੋਅ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਸ ਤੋਂ ਪਹਿਲਾਂ ਰਿਹਰਸਲ ਦੌਰਾਨ ਹੀ ਵੱਡਾ ਹਾਦਸਾ ਹੋ ਗਿਆ।
ਏਅਰ ਸ਼ੋਅ ਦੇ ਆਯੋਜਨ ਤੋਂ ਪਹਿਲਾਂ ਭਾਰਤੀ ਹਵਾਈ ਫੌਜ ਦੇ ਜਹਾਜ਼ ਇੱਥੇ ਪ੍ਰਦਰਸ਼ਨ ਦੀ ਰਿਹਰਸਲ ਕਰ ਰਹੇ ਹਨ। ਰਿਹਰਸਲ ਦੌਰਾਨ ਹੀ 2 ਸੂਰੀਆ ਕਿਰਨ ਏਅਰਕ੍ਰਾਫਟ ਉਡਾਣ ਭਰਦੇ ਹੋਏ ਟਕਰਾਅ ਗਏ। ਹਾਦਸੇ ਤੋਂ ਬਾਅਦ ਜ਼ਖਮੀਆਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਇਨ੍ਹਾਂ 'ਚੋਂ ਇਕ ਪਾਇਲਟ ਨੇ ਇਲਾਜ ਦੌਰਾਨ ਦਮ ਤੋੜ ਦਿੱਤਾ, ਜਦੋਂ ਕਿ 2 ਹੋਰ ਦਾ ਇਲਾਜ ਜਾਰੀ ਹੈ।
ਫਾਇਰ ਸਰਵਿਸੇਜ਼ ਦੇ ਡੀ.ਜੀ.ਪੀ. ਐੱਮ.ਐੱਨ. ਰੈੱਡੀ ਨੇ ਦੱਸਿਆ ਕਿ ਹਾਦਸੇ 'ਚ ਇਕ ਪਾਇਲਟ ਦੀ ਇਲਾਜ ਦੌਰਾਨ ਮੌਤ ਹੋ ਗਈ। 2 ਜ਼ਖਮੀਆਂ ਦਾ ਇਲਾਜ ਜਾਰੀ ਹੈ। ਸਥਾਨਕ ਪੁਲਸ ਅਨੁਸਾਰ ਏਅਰਕ੍ਰਾਫਟ ਦਾ ਮਲਬਾ ਯੇਲਾਹੰਕਾ ਦੇ ਨਵੇਂ ਸ਼ਹਿਰ ਖੇਤਰ ਸਥਿਤ ਇਸਰੋ ਲੇਅ ਆਊਟ ਕੋਲ ਡਿੱਗਿਆ ਹੈ। ਫਿਲਹਾਲ ਹਾਦਸੇ ਦਾ ਕਾਰਨਾਂ ਦਾ ਅਜੇ ਪਤਾ ਨਹੀਂ ਲੱਗ ਸਕਿਆ ਹੈ ਪਰ ਇਹ ਕਿਹਾ ਜਾ ਰਿਹਾ ਹੈ ਕਿ ਦੋਵੇਂ ਜਹਾਜ਼ਾਂ 'ਚ ਆਪਸੀ ਟੱਕਰ ਦੌਰਾਨ ਹਾਦਸਾ ਹੋਇਆ। 1996 'ਚ ਸੂਰੀਆ ਕਿਰਨ ਟੀਮ ਦਾ ਗਠਨ ਕੀਤਾ ਗਿਆ ਸੀ।
ਦਿੱਲੀ: ਜੁੱਤੀਆਂ ਬਣਾਉਣ ਵਾਲੀ ਫੈਕਟਰੀ 'ਚ ਲੱਗੀ ਅੱਗ
NEXT STORY