ਢਾਕਾ/ਕੋਲਕਾਤਾ— ਬੰਗਲਾਦੇਸ਼ ਨੇ 1971 ਦੇ ਯੁੱਧ 'ਚ ਪਾਕਿਸਤਾਨ ਖਿਲਾਫ ਜਿੱਤ ਦੀ ਵਰ੍ਹੇਗੰਢ ਮੌਕੇ 'ਤੇ ਸ਼ਨੀਵਾਰ (16 ਦਸੰਬਰ) ਨੂੰ 'ਜੇਤੂ ਦਿਵਸ' ਮਨਾਇਆ ਅਤੇ 27 ਭਾਰਤੀ ਯੋਧਿਆਂ ਨੂੰ ਸਨਮਾਨਤ ਕੀਤਾ। ਰਾਸ਼ਟਰਪਤੀ ਅਬਦੁਲ ਹਾਮਿਦ ਅਤੇ ਪ੍ਰਧਾਨ ਮੰਤਰੀ ਸ਼ੇਖ ਹਸੀਨਾ ਨੇ ਇੱਥੇ ਉਪਨਗਰੀ ਇਲਾਕੇ ਸਾਵਰ 'ਚ ਰਾਸ਼ਟਰੀ ਸਮਾਰਕ 'ਤੇ ਫੁੱਲ ਭੇਂਟ ਕੀਤੇ। ਜੇਤੂ ਦਿਵਸ ਮੌਕੇ 'ਤੇ 31 ਤੋਪਾਂ ਦੀ ਸਲਾਮੀ ਦਿੱਤੀ ਗਈ। ਬਾਅਦ 'ਚ ਹਾਮਿਦ ਸੈਨਿਕ ਬਲਾਂ ਦੀ ਪਰੇਡ 'ਚ ਮੁੱਖ ਮਹਿਮਾਨ ਦੇ ਤੌਰ 'ਤੇ ਸ਼ਾਮਲ ਹੋਏ।
ਪਾਕਿਸਤਾਨ ਖਿਲਾਫ 1971 ਦੇ ਯੁੱਧ 'ਚ ਹਿੱਸਾ ਲੈ ਚੁਕੇ 27 ਭਾਰਤੀ ਸਾਬਕਾ ਸੈਨਿਕਾਂ ਅਤੇ ਚਾਰ ਮੌਜੂਦਾ ਅਧਿਕਾਰੀਆਂ ਨੂੰ ਸਨਮਾਨਤ ਕੀਤਾ ਗਿਆ। ਉਹ 14 ਦਸੰਬਰ ਨੂੰ ਇੱਥੇ ਪਹੁੰਚੇ ਸਨ। ਬੰਗਲਾਦੇਸ਼ੀ ਸੈਨਾ ਪ੍ਰਮੁੱਖ ਜਨਰਲ ਅਬੂ ਬਿਲਾਲ ਮੁਹੰਮਦ ਸ਼ਫੀਉਲ ਹਕ ਨੇ ਇਨ੍ਹਾਂ ਭਾਰਤੀ ਯੋਧਿਆਂ ਲਈ ਸਵਾਗਤ ਸਮਾਰੋਹ ਦਾ ਆਯੋਜਨ ਕੀਤਾ, ਜਿਸ 'ਚ ਰੂਸ ਦੇ ਕੁੱਝ ਸਾਬਕਾ ਸੈÎਨਿਕ ਕਰਮਚਾਰੀ ਵੀ ਸ਼ਾਮਲ ਹੋਏ ਸਨ।
ਫਰਜ਼ੀ ਟਿਕਟ 'ਤੇ ਹਵਾਈ ਅੱਡੇ 'ਚ ਦਾਖਲ ਹੋਇਆ ਕੈਨੇਡੀਆਈ ਨਾਗਰਿਕ ਕਾਬੂ
NEXT STORY