ਮੇਦੀਨੀਨਗਰ- ਝਾਰਖੰਡ ਦੇ ਪਲਾਮੂ ਜ਼ਿਲ੍ਹੇ 'ਚ ਦਰਦਨਾਕ ਹਾਦਸਾ ਵਾਪਰ ਗਿਆ। ਇੱਥੇ ਇਕ ਪਿੰਡ 'ਚ ਉਸ ਸਮੇਂ ਮਾਤਮ ਛਾ ਗਿਆ, ਜਦੋਂ ਖ਼ਬਰ ਆਈ ਕਿ ਸਕਾਰਪੀਓ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ। ਇਸ ਹਾਦਸੇ 'ਚ 4 ਲੋਕਾਂ ਦੀ ਮੌਤ ਹੋ ਗਈ ਹੈ। ਪਲਾਮੂ ਜ਼ਿਲ੍ਹੇ ਦੇ ਮਨਾਟੂ ਬਲਾਕ ਦੇ ਉਰੂਰ ਜੰਗਲ 'ਚ ਬਰਾਤ ਜਾ ਰਹੀ ਸੀ। ਦਰਅਸਲ ਸਕਾਰਪੀਓ ਗੱਡੀ ਹਾਦਸੇ ਦਾ ਸ਼ਿਕਾਰ ਹੋ ਗਈ, ਜਿਸ 'ਚ ਚਾਰ ਲੋਕਾਂ ਦੀ ਮੌਤ ਹੋ ਗਈ ਜਦਕਿ ਤਿੰਨ ਹੋਰ ਜ਼ਖਮੀ ਹੋ ਗਏ। ਸੂਚਨਾ ਮਿਲਦੇ ਹੀ ਥਾਣਾ ਸਦਰ ਦੇ ਇੰਚਾਰਜ ਨਿਰਮਲ ਓੜਾਂ ਨੇ ਆਪਣੀ ਟੀਮ ਨਾਲ ਮੌਕੇ 'ਤੇ ਪਹੁੰਚ ਕੇ ਲਾਸ਼ਾਂ ਨੂੰ ਆਪਣੇ ਕਬਜ਼ੇ 'ਚ ਲੈ ਕੇ ਪੋਸਟਮਾਰਟਮ ਲਈ ਮੇਦੀਨੀਨਗਰ ਸਦਰ ਹਸਪਤਾਲ ਭੇਜ ਦਿੱਤਾ।
ਬਰਾਤ ਬਿਹਾਰ ਦੇ ਗਯਾ ਜ਼ਿਲ੍ਹੇ ਦੇ ਛਕਰਬੰਧਾ ਪਿੰਡ ਤੋਂ ਝਾਰਖੰਡ ਦੇ ਲੈਸਲੀਗੰਜ ਆ ਰਹੀ ਸੀ। ਘਟਨਾ ਬੁੱਧਵਾਰ ਰਾਤ ਕਰੀਬ 9 ਵਜੇ ਦੀ ਹੈ। ਮਰਨ ਵਾਲਿਆਂ ਵਿਚ ਲਾੜੇ ਦੇ ਰਿਸ਼ਤੇਦਾਰ ਜਾਵੇਦ ਅੰਸਾਰੀ, ਆਸਿਨ ਅੰਸਾਰੀ ਅਤੇ ਦੋ ਹੋਰ ਲੋਕ ਸ਼ਾਮਲ ਹਨ। ਸਾਰੇ ਮ੍ਰਿਤਕਾਂ ਦੀ ਉਮਰ 50 ਤੋਂ 55 ਸਾਲ ਦੇ ਕਰੀਬ ਦੱਸੀ ਜਾ ਰਹੀ ਹੈ। ਇਹ ਘਟਨਾ ਵਿਆਹ ਦੇ ਖੁਸ਼ੀ ਦੇ ਮਾਹੌਲ ਵਿਚ ਸੋਗ ਦਾ ਕਾਰਨ ਬਣ ਗਈ। ਜ਼ਖਮੀਆਂ ਨੂੰ ਇਲਾਜ ਲਈ MRMCH ਭੇਜਿਆ ਗਿਆ ਹੈ। ਘਟਨਾ ਦੇ ਬਾਅਦ ਤੋਂ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਸੂਚਨਾ ਮਿਲਣ ਤੋਂ ਬਾਅਦ ਮ੍ਰਿਤਕ ਦੇ ਰਿਸ਼ਤੇਦਾਰ ਮੇਦਨੀਨਗਰ ਪਹੁੰਚ ਗਏ ਹਨ।
ਔਰਤ ਨੇ ਐਂਬੂਲੈਂਸ 'ਚ ਦਿੱਤਾ ਦੋ ਧੀਆਂ ਨੂੰ ਜਨਮ, ਪਤੀ ਨੇ ਲਾਏ ਗੰਭੀਰ ਦੋਸ਼
NEXT STORY