ਬੇਂਗਲੁਰੂ— ਬਸਵਰਾਜ ਬੋਮਾਈ ਨੇ ਕਰਨਾਟਕ ਦੇ 23ਵੇਂ ਮੁੱਖ ਮੰਤਰੀ ਦੇ ਰੂਪ ਵਿਚ ਬੁੱਧਵਾਰ ਯਾਨੀ ਕਿ ਅੱਜ ਸਹੁੰ ਚੁੱਕ ਲਈ ਹੈ। ਰਾਜਪਾਲ ਥਾਵਰਚੰਦ ਗਹਿਲੋਤ ਨੇ ਅੱਜ ਰਾਜ ਭਵਨ ਵਿਚ ਬਸਵਰਾਜ ਬੋਮਾਈ ਨੂੰ ਅਹੁਦੇ ਦੀ ਸਹੁੰ ਚੁੱਕਾਈ। ਸਾਬਕਾ ਮੁੱਖ ਮੰਤਰੀ ਬੀ. ਐੱਸ. ਯੇਦੀਯੁਰੱਪਾ ਨੇ ਬੋਮਾਈ ਨੂੰ ਨਵੇਂ ਮੁੱਖ ਮੰਤਰੀ ਦੇ ਰੂਪ ਵਿਚ ਚੁਣੇ ਜਾਣ ’ਤੇ ਵਧਾਈ ਦਿੱਤੀ ਅਤੇ ਭਰੋਸਾ ਜਤਾਇਆ ਕਿ ਉਹ ਵਿਕਾਸ ਦੇ ਰਾਹ ’ਤੇ ਕਰਨਾਟਕ ਦੀ ਅਗਵਾਈ ਕਰਨਗੇ।

ਯੇਦੀਯੁਰੱਪਾ ਨੇ ਟਵੀਟ ਕਰ ਕੇ ਕਿਹਾ ਕਿ ਬਸਵਰਾਜ ਬੋਮਾਈ ਨੂੰ ਕਰਨਾਟਕ ਦੇ ਨਵੇਂ ਮੁੱਖ ਮੰਤਰੀ ਦੇ ਰੂਪ ’ਚ ਚੁਣੇ ਜਾਣ ’ਤੇ ਵਧਾਈ। ਮੈਨੂੰ ਭਰੋਸਾ ਹੈ ਕਿ ਤੁਸੀਂ ਕਰਨਾਟਕ ਨੂੰ ਵਿਕਾਸ ਦੇ ਰਾਹ ’ਤੇ ਲੈ ਕੇ ਜਾਉਗੇ ਅਤੇ ਸੂਬੇ ਦੇ ਲੋਕਾਂ ਦੀਆਂ ਇੱਛਾਵਾਂ ਨੂੰ ਪੂਰਾ ਕਰੋਗੇ। ਇਕ ਹੋਰ ਟਵੀਟ ’ਚ ਯੇਦੀਯੁਰੱਪਾ ਨੇ ਬੋਮਾਈ ਨੂੰ ਉਨ੍ਹਾਂ ਦੇ ਕੁਸ਼ਲ ਅਤੇ ਸਫ਼ਲ ਪ੍ਰਦਰਸ਼ਨ ਲਈ ਵਧਾਈ ਦਿੱਤੀ।

ਦੱਸ ਦੇਈਏ ਕਿ ਬੋਮਾਈ ਨੇ ਅੱਜ ਆਪਣੇ ਦਿਨ ਦੀ ਸ਼ੁਰੂਆਤ ਅੰਜਨੇਯਾ ਸਵਾਮੀ ਮੰਦਰ ’ਚ ਪੂਜਾ ਕਰ ਕੇ ਕੀਤੀ ਅਤੇ ਆਪਣੇ ਘਰ ਪਰਤ ਗਏ। ਬਾਅਦ ’ਚ ਉਨ੍ਹਾਂ ਨੇ ਮੱਲੇਸ਼ਵਰਮ ਸਥਿਤ ਭਾਜਪਾ ਦੇ ਸੂਬਾਈ ਹੈੱਡਕੁਆਰਟਰ ਦਾ ਦੌਰਾ ਕੀਤਾ, ਜਿੱਥੇ ਪਾਰਟੀ ਦੇ ਪ੍ਰਦੇਸ਼ ਪ੍ਰਧਾਨ ਨਲਿਨ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ। ਦੱਸ ਦੇਈਏ ਕਿ ਸਾਬਕਾ ਮੁੱਖ ਮੰਤਰੀ ਯੇਦੀਯੁਰੱਪਾ ਦੇ ਅਸਤੀਫ਼ੇ ਮਗਰੋਂ ਬਸਵਰਾਜ ਬੋਮਾਈ ਨੂੰ ਸੂਬੇ ਦਾ ਨਵੰ ਮੁੱਖ ਮੰਤਰੀ ਐਲਾਨ ਕੀਤਾ ਗਿਆ ਸੀ।
ਕਿਸਾਨਾਂ ਦਾ ਕਰਜਾ ਨਹੀਂ ਹੋਵੇਗਾ ਮੁਆਫ਼, ਕੇਂਦਰ ਸਰਕਾਰ ਨੇ ਸੰਸਦ 'ਚ ਦਿੱਤੀ ਜਾਣਕਾਰੀ
NEXT STORY