ਨਵੀਂ ਦਿੱਲੀ— ਬਟਲਾ ਹਾਊਸ ਮਾਮਲੇ ’ਚ ਸਾਕੇਤ ਕੋਰਟ ਨੇ ਆਰਿਜ ਖਾਨ ਦੀ ਸਜ਼ਾ ’ਤੇ ਫ਼ੈਸਲਾ ਸੁਰੱਖਿਅਤ ਰੱਖਿਆ ਹੈ। ਅਦਾਲਤ ਨੇ ਮਾਮਲੇ ਵਿਚ 4 ਵਜੇ ਫ਼ੈਸਲਾ ਸੁਣਾਏਗਾ। ਸੋਮਵਾਰ ਨੂੰ ਸੁਣਵਾਈ ਦੌਰਾਨ ਸਰਕਾਰੀ ਵਕੀਲ ਨੇ ਕੋਰਟ ਨੂੰ ਦੱਸਿਆ ਕਿ ਦੋਸ਼ੀ ਨੇ ਖ਼ਤਰਨਾਕ ਹਥਿਆਰ ਰੱਖੇ ਹੋਏ ਸਨ ਅਤੇ ਇਨ੍ਹਾਂ ਹਥਿਆਰਾਂ ਨਾਲ ਹੀ ਉਸ ਨੇ ਡਿਊਟੀ ਨਿਭਾਉਂਦੇ ਹੋਏ ਪੁਲਸ ਵਾਲਿਆਂ ’ਤੇ ਗੋਲੀ ਚਲਾਈ। ਇਸ ਵਜ੍ਹਾ ਨਾਲ ਇੰਸਪੈਕਟਰ ਮੋਹਨਚੰਦ ਸ਼ਰਮਾ ਦੀ ਮੌਤ ਹੋ ਗਈ। ਸਰਕਾਰੀ ਵਕੀਲ ਨੇ ਦੋਸ਼ੀ ਆਰਿਜ ਲਈ ਫਾਂਸੀ ਦੀ ਸਜ਼ਾ ਦੇਣ ਦੀ ਮੰਗ ਕੀਤੀ ਹੈ।
ਸਰਕਾਰੀ ਵਕੀਲ ਮੁਤਾਬਕ ਕਤਲ ਅਤੇ ਪੁਲਸ ਵਾਲੇ ਦਾ ਕਤਲ ’ਚ ਫਰਕ ਹੁੰਦਾ ਹੈ। ਇਹ ਗੱਲ ਸੁਪਰੀਮ ਕੋਰਟ ਨੇ ਵੀ ਆਪਣੇ ਇਕ ਫ਼ੈਸਲੇ ਵਿਚ ਮੰਨੀ ਹੈ। ਉਨ੍ਹਾਂ ਨੇ ਕਿਹਾ ਕਿ ਦੋਸ਼ੀ ਸਿਰਫ ਦਿੱਲੀ ’ਚ ਹੀ ਨਹੀਂ ਸਗੋਂ ਜੈਪੁਰ, ਅਹਿਮਦਾਬਾਦ ਅਤੇ ਉੱਤਰ ਪ੍ਰਦੇਸ਼ ’ਚ ਧਮਾਕੇ ਕਰਨ ’ਚ ਸ਼ਾਮਲ ਰਿਹਾ ਹੈ, ਜਿਸ ’ਚ ਕਾਫੀ ਬੇਕਸੂਰ ਲੋਕਾਂ ਦੀ ਜਾਨ ਗਈ ਸੀ।
ਜ਼ਿਕਰਯੋਗ ਹੈ ਕਿ 19 ਸਤੰਬਰ 2008 ਵਿਚ ਦਿੱਲੀ, ਜੈਪੁਰ, ਅਹਿਮਦਾਬਾਦ ਅਤੇ ਉੱਤਰ ਪ੍ਰਦੇਸ਼ ’ਚ ਹੋਏ ਧਮਾਕਿਆਂ ਦਾ ਆਰਿਜ ਖਾਨ ਮੁੱਖ ਸਾਜਿਸ਼ਕਰਤਾ ਹੈ। ਇਨ੍ਹਾਂ ਧਮਾਕਿਆਂ ਵਿਚ 39 ਦੇ ਕਰੀਬ ਲੋਕ ਮਾਰੇ ਗਏ ਸਨ ਅਤੇ 100 ਲੋਕ ਜ਼ਖਮੀ ਹੋ ਗਏ ਸਨ। ਆਜ਼ਮਗੜ੍ਹ ਦੇ ਰਹਿਣ ਵਾਲੇ ਆਰਿਜ ਖਾਨ ਉਰਫ਼ ਜੁਨੈਦ ਨੂੰ ਸਪੈਸ਼ਲ ਸੈੱਲ ਦੀ ਟੀਮ ਨੇ ਫਰਵਰੀ 2018 ’ਚ ਗਿ੍ਰਫ਼ਤਾਰ ਕੀਤਾ ਸੀ।
ਮਾਰਿਆ ਗਿਆ ਜੈਸ਼ ਕਮਾਂਡਰ ਸੱਜਾਦ ਅਫ਼ਗਾਨੀ, IG ਨੇ ਸੁਰੱਖਿਆ ਫ਼ੋਰਸਾਂ ਨੂੰ ਦਿੱਤੀ ਵਧਾਈ
NEXT STORY