ਮੇਰਠ — ਸੂਬੇ ਵਿਚ 600 ਤੋਂ ਵਧ ਅਯੋਗ ਵਿਦਿਆਰਥੀਆਂ ਦੇ ਐੱਮ.ਐੱਮ.ਬੀ.ਐੱਸ. ਦੀ ਪ੍ਰੀਖਿਆ ਪਾਸ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਹ ਰੈਕੇਟ 2014 ਤੋਂ ਚਲਦਾ ਆ ਰਿਹਾ ਹੈ ਜੋ ਕਿ ਪੈਸੇ ਲੈ ਕੇ ਮੈਡੀਕਲ ਦੇ ਵਿਦਿਆਰਥੀਆਂ ਨੂੰ ਪ੍ਰੀਖਿਆ ਪਾਸ ਕਰਨ 'ਚ ਸਹਾਇਤਾ ਕਰਦਾ ਸੀ। ਇਨ੍ਹਾਂ ਹੀ ਨਹੀਂ ਫਰਜ਼ੀ ਤਰੀਕੇ ਨਾਲ ਪ੍ਰੀਖਿਆ ਪਾਸ ਕਰਨ ਵਾਲੇ ਇਹ ਵਿਦਿਆਰਥੀ ਹੁਣ ਤੱਕ ਡਾਕਟਰੀ ਪੇਸ਼ੇ ਵਿਚ ਵੀ ਜਾ ਚੁੱਕੇ ਹਨ। ਪੁਲਸ ਨੇ ਇਸ ਮਾਮਲੇ ਵਿਚ ਮੁਜ਼ੱਫਰਨਗਰ ਮੈਡੀਕਲ ਕਾਲਜ ਦੇ ਦੋ ਵਿਦਿਆਰਥੀਆਂ ਨੂੰ ਗ੍ਰਿਫਤਾਰ ਕੀਤਾ ਹੈ। ਇਨ੍ਹਾਂ ਦੋਸ਼ੀਆਂ ਨੂੰ ਨਕਲ ਮਾਫਿਆ ਨੂੰ 1-1 ਲੱਖ ਰੁਪਏ ਦੇਣ ਦੇ ਦੋਸ਼ ਵਿਚ ਫੜਿਆ ਗਿਆ ਹੈ। ਪੁਲਸ ਮੁਤਾਬਕ ਇਨ੍ਹਾਂ ਵਿਦਿਆਰਥੀਆਂ ਨੇ ਰੁਪਿਆਂ ਦੇ ਬਦਲੇ ਪ੍ਰੀਖਿਆ 'ਚ ਉਨ੍ਹਾਂ ਵਲੋਂ ਦਿੱਤੇ ਗਏ ਜਵਾਬਾਂ ਬਦਲੇ ਮਾਹਰਾਂ ਦੇ ਉੱਤਰ ਸ਼ਾਮਿਲ ਕਰਵਾਏ ਸਨ।
ਪੁਲਸ ਦੇ ਕਹਿਣਾ ਹੈ ਕਿ ਇਸ ਮਾਮਲੇ 'ਚ ਜਾਂਚ ਤੋਂ ਬਾਅਦ ਕਈ ਕਈ ਹੋਰ ਵਿਦਿਆਰਥੀਆਂ ਦੇ ਨਾਮ ਸਾਹਮਣੇ ਆਏ ਹਨ। ਇਸ ਤੋਂ ਇਲਾਵਾ ਚੌਧਰੀ ਚਰਣ ਸਿੰਘ ਯੂਨੀਵਰਸਿਟੀ ਦੇ 6 ਅਧਿਕਾਰੀਆਂ ਸਮੇਤ 9 ਹੋਰ ਲੋਕਾਂ ਦੀ ਪੜਤਾਲ ਕੀਤੀ ਗਈ ਹੈ ਜੋ ਕਿ ਮੈਡੀਕਲ ਦੇ ਵਿਦਿਆਰਥੀਆਂ ਨੂੰ ਨਕਲ ਕਰਵਾਉਣ ਲਈ ਸਹਾਇਤਾ ਕਰਦੇ ਹਨ। ਗੈਂਗ ਦਾ ਪਰਦਾਫਾਸ਼ ਕਰਨ ਵਾਲੀ ਐੱਸ.ਟੀ.ਐੱਫ. ਮੁਤਾਬਕ ਗ੍ਰਿਫਤਾਰ ਕੀਤੇ ਗਏ 2 ਵਿਦਿਆਰਥੀਆਂ ਦੀ ਮੁਲਾਕਾਤ 2 ਸਾਲ ਦੀ ਇਕ ਮੈਡੀਕਲ ਸਟੂਡੈਂਟ ਨੇ ਮਾਫੀਆ ਨਾਲ ਕਰਵਾਈ ਸੀ। ਇਸ ਮਹਿਲਾ 'ਤੇ ਵੀ ਪੁਲਸ ਦੀ ਨਜ਼ਰ ਹੈ ਪਰ ਅਜੇ ਤੱਕ ਗ੍ਰਿਫਤਾਰ ਨਹੀਂ ਕੀਤਾ ਗਿਆ ਹੈ।
1 ਤੋਂ ਡੇਢ ਲੱਖ ਰੁਪਿਆਂ ਵਿਚ ਲਿਖਵਾਉਂਦੇ ਸੀ ਕਾਪੀ
ਐੱਸ.ਟੀ.ਐੱਫ. ਦੇ ਸੂਤਰਾਂ ਨੇ ਦੱਸਿਆ ਕਿ ਯੂਨੀਵਰਸਿਟੀ ਦੀ ਮਿਲੀਭੁਗਤ ਨੇ ਨਕਲ ਮਾਫਿਆ ਵਿਦਿਆਰਥੀਆਂ ਦੀ ਕਾਪੀ ਦੀ ਜਗ੍ਹਾ ਮਾਹਰਾਂ ਵਲੋਂ ਲਿਖੀ ਉੱਤਰ ਕਾਪੀ ਰਖਵਾ ਦਿੰਦੇ ਸਨ। ਇਸ ਲਈ ਉਹ ਵਿਦਿਆਰਥੀਆਂ ਕੋਲੋਂ 1 ਤੋਂ ਡੇਢ ਲੱਖ ਰੁਪਏ ਤੱਕ ਵਸੂਲਦੇ ਸਨ। ਇਸ ਤੋਂ ਇਲਾਵਾ ਹੋਰ ਪ੍ਰੋਫੈਸ਼ਨਲ ਕੋਰਸਾਂ ਨਾਲ ਜੁੜੇ ਵਿਦਿਆਰਥੀਆਂ ਕੋਲੋਂ 30 ਤੋਂ 40 ਹਜ਼ਾਰ ਰੁਪਏ ਤੱਕ ਦੀ ਵਸੂਲੀ ਕੀਤੀ ਜਾਂਦੀ ਸੀ। ਪੁੱਛਗਿੱਛ ਦੌਰਾਨ ਪਤਾ ਲੱਗਾ ਹੈ ਕਿ ਗ੍ਰਿਫਤਾਰ ਕੀਤੇ ਦੋ ਵਿਦਿਆਰਥੀਆਂ ਵਿਚੋਂ ਇਕ 21 ਸਾਲ ਦਾ ਆਯੂਸ਼ ਕੁਮਾਰ ਗੁਰੂਗਰਾਮ ਦੇ ਟੌਪ ਹਸਪਤਾਲ ਦੇ ਡਾਕਟਰ ਦਾ ਬੇਟਾ ਹੈ। ਉਹ ਪਾਣੀਪਤ ਦਾ ਰਹਿਣ ਵਾਲਾ ਹੈ। ਇਸ ਤੋਂ ਇਲਾਵਾ ਦੂਸਰਾ ਲੜਕਾ ਸਵਰਣਜੀਤ ਸਿੰਘ(22) ਪੰਜਾਬ ਦੇ ਸੰਗਰੂਰ ਦਾ ਹੈ। ਦੋਵੇਂ ਮੁਜ਼ੱਫਰਨਗਰ ਮੈਡੀਕਲ ਕਾਲਜ ਦੇ ਦੂਸਰੇ ਸਾਲ ਦੇ ਵਿਦਿਆਰਥੀ ਹਨ।
ਪੇਪਰ ਖਰਾਬ ਗਏ ਤਾਂ 1 ਲੱਖ ਵਿਚ ਲਿਖਵਾਈ ਉੱਤਰ ਕਾਪੀ
ਪੁਲਸ ਨੇ ਦੋਵਾਂ ਵਿਦਿਆਰਥੀਆਂ ਦੀ ਅਸਲੀ ਉੱਤਰ ਕਾਪੀ ਬਰਾਮਦ ਕਰ ਲਈ ਹੈ, ਜਿਸ ਤੋਂ ਬਾਅਦ ਦੋਵਾਂ ਨੂੰ ਗ੍ਰਿਫਤਾਰ ਕੀਤਾ ਗਿਆ। ਐੱਸ.ਟੀ.ਐੱਫ. ਦੀ ਮੇਰਠ ਯੂਨਿਟ ਦੇ ਇੰਚਾਰਜ ਬ੍ਰਿਜੇਸ਼ ਸਿੰਘ ਨੇ ਕਿਹਾ ਕਿ ਦੋਵਾਂ ਵਿਦਿਆਰਥੀਆਂ ਨੇ ਨਕਲ ਮਾਫਿਆ ਨੂੰ 1-1 ਲੱਖ ਰੁਪਏ ਦਿੱਤੇ ਹਨ। ਐੱਸ.ਟੀ.ਐੱਫ. ਨੇ ਦੱਸਿਆ, '15 ਮਾਰਚ ਨੂੰ ਖਤਮ ਹੋਏ ਸਮੈਸਟਰ ਇਮਤਿਹਾਨ ਸਹੀ ਨਾ ਹੋਣ 'ਤੇ ਦੋਵਾਂ ਨੇ ਮਹਿਲਾ ਵਿਦਿਆਰਥੀ ਨਾਲ ਮੁਲਾਕਾਤ ਕੀਤੀ, ਜੋ ਕਿ ਉਨ੍ਹਾਂ ਦੀ ਬੈਚਮੇਟ ਵੀ ਹੈ। ਉਸਨੇ ਇਨ੍ਹਾਂ ਦੋਵਾਂ ਨੂੰ ਦੱਸਿਆ ਕਿ 1 ਲੱਖ ਰੁਪਏ ਦੇਣ 'ਤੇ ਉਨ੍ਹਾਂ ਦੀ ਉੱਤਰ ਕਾਪੀ ਦੀ ਜਗ੍ਹਾਂ ਮਾਹਰਾਂ ਦੀ ਲਿਖੀ ਹੋਈ ਉੱਤਰ ਕਾਪੀ ਰਖਵਾ ਦਿੱਤੀ ਜਾਵੇਗੀ। ਇਸ ਤੋਂ ਬਾਅਦ ਮਹਿਲਾ ਦੇ ਪਿਤਾ ਨੇ ਨਕਲ ਮਾਫਿਆ ਨਾਲ ਡੀਲ ਨੂੰ ਫਾਈਨਲ ਕਰਵਾਇਆ।
ਮਹਾਰਾਸ਼ਟਰ-ਪਾਰਸਲ 'ਚ ਹੋਇਆ ਧਮਾਕਾ, ਜਾਂਚ 'ਚ ਜੁੱਟੀ ਟੀਮ
NEXT STORY