ਜੈਪੁਰ— ਰਾਜਸਥਾਨ 'ਚ ਬਚੀਆਂ 12 ਸੀਟਾਂ 'ਤੇ ਸੋਮਵਾਰ ਨੂੰ ਹੋਈ ਵੋਟਿੰਗ ਨਾਲ ਕੁੱਲ 25 ਸੀਟਾਂ 'ਤੇ 249 ਉਮੀਦਵਾਰਾਂ ਦਾ ਭਵਿੱਖ ਈ.ਵੀ.ਐੱਮ. 'ਚ ਬੰਦ ਹੋ ਗਿਆ ਹੈ। ਸੀਕਰ ਦੇ ਇਕ ਵੋਟਿੰਗ ਕੇਂਦਰ 'ਤੇ ਮਧੂ ਮੱਖੀਆਂ ਦੇ ਹਮਲਾ ਕਰਨ ਨਾਲ ਵੋਟਿੰਗ 2 ਘੰਟੇ ਰੁਕੀ ਰਹੀ। ਦਰਜਨ ਭਰ ਲੋਕ ਮਧੂ ਮੱਖੀਆਂ ਦੇ ਗੁੱਸੇ ਦਾ ਸ਼ਿਕਾਰ ਬਣੇ। ਚੋਣਾਂ 'ਚ ਪ੍ਰਦੇਸ਼ ਤੋਂ ਚਾਰ ਕੇਂਦਰੀ ਮੰਤਰੀ ਅਤੇ 10 ਸੰਸਦ ਮੈਂਬਰਾਂ ਦਾ ਅਕਸ ਦਾਅ 'ਤੇ ਹੈ। ਜੋਧਪੁਰ ਸੀਟ ਤੋਂ ਗਜੇਂਦਰ ਸਿੰਘ, ਜੈਪੁਰ ਪੇਂਡੂ ਸੀਟ ਤੋਂ ਰਾਜਵਰਧਨ ਸਿੰਘ ਰਾਠੌੜ, ਬੀਕਾਨੇਰ ਸੀਟ ਤੋਂ ਅਰਜਨਰਾਮ ਮੇਘਵਾਲ ਅਤੇ ਪਾਲੀ ਸੀਟ ਤੋਂ ਪੀ.ਪੀ. ਚੌਧਰੀ ਨੂੰ ਲੈ ਕੇ ਲੋਕ ਹੁਣ 23 ਮਈ ਦਾ ਇੰਤਜ਼ਾਰ ਕਰ ਰਹੇ ਹਨ। ਪਹਿਲੀ ਵਾਰ ਚੋਣਾਂ ਲੜ ਰਹੇ ਮੁੱਖ ਮੰਤਰੀ ਅਸ਼ੋਕ ਗਹਿਲੋਤ ਦੇ ਬੇਟੇ ਜੋਧਪੁਰ ਤੋਂ ਕਾਂਗਰਸ ਉਮੀਦਵਾਰ ਵੈਭਵ ਗਹਿਲੋਤ ਅਤੇ ਸਾਬਕਾ ਮੁੱਖ ਮੰਤਰੀ ਵਸੁੰਧਰਾ ਰਾਜੇ ਦੇ ਬੇਟੇ ਝਾਲਾਵਾੜ-ਬਾਰਾਂ ਤੋਂ ਉਮੀਦਵਾਰ ਸੰਸਦ ਮੈਂਬਰ ਦੁਸ਼ਯੰਤ ਸਿੰਘ ਨਾਲ ਰਾਜਸਮੰਦ ਤੋਂ ਜੈਪੁਰ ਰਾਜਘਰਾਨੇ ਦੀ ਸਾਬਕਾ ਮੈਂਬਰ ਦੀਯਾ ਕੁਮਾਰ 'ਤੇ ਵੀ ਸਾਰਿਆਂ ਦੀਆਂ ਨਜ਼ਰਾਂ ਹਨ।
ਕਈ ਥਾਂ ਈ.ਵੀ.ਐੱਮ. ਖਰਾਬ
ਰਾਜਧਾਨੀ ਸਮੇਤ ਹਰ ਜ਼ਿਲੇ ਦੇ ਕਈ ਬੂਥਾਂ 'ਤੇ ਈ.ਵੀ.ਐੱਮ. ਖਰਾਬ ਦੀਆਂ ਸ਼ਿਕਾਇਤਾਂ ਦਰਜ ਕੀਤੀਆਂ ਗਈਆਂ, ਜਿਸ ਨਾਲ ਵੋਟਰਾਂ ਦੀਆਂ ਲਾਈਨਾਂ ਵਧ ਗਈਆਂ ਅਤੇ ਵੋਟਿੰਗ ਲਈ ਇੰਤਜ਼ਾਰ ਕਰਨਾ ਪਿਆ। ਪ੍ਰਸ਼ਾਸਨ ਨੇ ਈ.ਵੀ.ਐੱਮ. ਮਸ਼ੀਨ ਨੂੰ ਤੁਰੰਤ ਬਦਲਿਆ ਵੀ।
ਸੱਟਾ ਬਾਜ਼ਾਰ 'ਚ 5ਵੇਂ ਗੇੜ ਤੋਂ ਬਾਅਦ NDA ਦੇ ਭਾਅ ਡਿੱਗੇ, ਕਾਂਗਰਸ 'ਚ ਬੜ੍ਹਤ
NEXT STORY