ਉੱਤਰ ਪ੍ਰਦੇਸ਼- ਉੱਤਰ ਪ੍ਰਦੇਸ਼ 'ਚ ਨਵਾਬ ਨਗਰੀ ਦੇ ਤੌਰ 'ਤੇ ਪ੍ਰਸਿੱਧ ਲਖਨਊ ਦੇ ਵਾਸੀਆਂ ਨੇ ਗਊ ਹੱਤਿਆ 'ਤੇ ਲਗਾਮ ਕੱਸਣ ਅਤੇ ਸਾਰੇ ਧਰਮਾਂ ਦੇ ਲੋਕਾਂ ਨੂੰ ਮਿਲਜੁਲ ਕੇ ਰਹਿਣ ਦੀ ਸਲਾਹ ਦੇਣ ਦੇ ਮਕਸਦ ਨਾਲ 'ਕਾਓ ਮਿਲਕ ਪਾਰਟੀ' ਦਾ ਆਯੋਜਨ ਕੀਤਾ। ਸੁਆਦ ਨਾਲ ਭਰਪੂਰ ਦੁੱਧ ਨਾਲ ਦੀ ਇਸ ਦਾਵਤ 'ਚ ਸ਼ਨੀਵਾਰ ਦੀ ਰਾਤ ਹਿੰਦੂ ਅਤੇ ਮੁਸਲਮਾਨ ਸਮੇਤ ਸਾਰੇ ਧਰਮਾਂ ਦੇ ਲੋਕਾਂ ਨੇ ਸ਼ਿਰਕਤ ਕੀਤੀ। ਗਊ ਨੂੰ ਵੇਚਣ ਦੀ ਮੁਹਿੰਮ ਨਾਲ ਇਸ ਤੋਂ ਪਹਿਲਾਂ ਸੂਬੇ 'ਚ ਕਈ ਹਿੱਸਿਆਂ 'ਚ ਇਸ ਤਰ੍ਹਾਂ ਦੇ ਆਯੋਜਨ ਕੀਤੇ ਜਾ ਚੁੱਕੇ ਹਨ। ਆਲ ਇੰਡੀਆ ਮੁਸਲਿਮ ਪਰਸਨਲ ਲਾਅ ਬੋਰਡ ਦੇ ਮੈਂਬਰ ਅਤੇ ਈਦਗਾਹ ਦੇ ਇਮਾਮ ਮੌਲਾਨਾ ਖਾਲਿਦ ਰਸ਼ੀਦ ਫਰੰਗੀਮਹਿਲੀ ਨੇ ਇਸ ਮੌਕੇ 'ਤੇ ਕਿਹਾ ਕਿ ਗਊ ਹੱਤਿਆ ਬੰਦ ਹੋਣੀ ਚਾਹੀਦੀ ਹੈ ਅਤੇ ਗਊ ਮਾਸ ਦੀ ਵਿਕਰੀ 'ਤੇ ਪਾਬੰਦੀ ਲਗਣੀ ਚਾਹੀਦੀ ਹੈ। ਉਨ੍ਹਾਂ ਨੇ ਕਿਹਾ ਕਿ ਭਾਰਤ ਦਾ ਇਤਿਹਾਸ ਦੱਸਦਾ ਹੈ ਇਥੇ ਗਊ ਦੀ ਰੱਖਿਆ ਹਮੇਸ਼ਾ ਕੀਤੀ ਗਈ ਹੈ। ਮੁਸਲਿਮ ਸ਼ਾਸਕ ਬਾਬਰ ਨੇ ਆਪਣੇ ਪੁੱਤਰ ਹਮਾਯੂੰ ਨੂੰ ਸਲਾਹ ਦਿੱਤੀ ਸੀ ਕਿ ਜੇਕਰ ਸਮਰਾਜ ਨੂੰ ਵਧਾਉਣਾ ਹੈ ਤਾਂ ਉਸ ਗਊ ਅਤੇ ਹਿੰਦੂਆਂ ਦੇ ਅਧਿਕਾਰਾਂ ਦੀ ਰੱਖਿਆ ਕਰਨੀ ਹੋਵੇਗੀ।
'ਜਗ ਬਾਣੀ' ਦੇ ਪਾਠਕਾਂ ਲਈ ਇਕ ਜ਼ਰੂਰੀ ਸੂਚਨਾ ਹੈ। 'ਜਗ ਬਾਣੀ' ਵਲੋਂ ਐਪ ਨੂੰ ਅਪਡੇਟ ਕਰ ਦਿੱਤਾ ਗਿਆ ਹੈ। ਤੁਸੀਂ ਵੀ ਆਪਣੇ ਫੋਨ ਦੇ ਪਲੇਅ ਸਟੋਰ ਵਿਚ ਜਾ ਕੇ 'ਜਗ ਬਾਣੀ' ਐਪ ਨੂੰ ਅਪਡੇਟ ਕਰਕੇ ਦੁਨੀਆ ਭਰ ਦੀਆਂ ਖਬਰਾਂ ਦਾ ਅਨੰਦ ਮਾਣ ਸਕਦੇ ਹੋ।
ਇਸ ਮੰਦਰ 'ਚ ਹੈ ਅਦਭੁੱਤ ਪੱਥਰ, ਜੋ ਪਾਣੀ 'ਚ ਡਬਾਉਣ 'ਤੇ ਵੀ ਨਹੀਂ ਡੁੱਬਦਾ
NEXT STORY