ਸਪੋਰਟਸ ਡੈਸਕ- ਲਖਨਊ ਸੁਪਰ ਜਾਇੰਟਸ ਅਤੇ ਗੁਜਰਾਤ ਟਾਈਟਨਸ ਵਿਚਕਾਰ ਆਈਪੀਐਲ ਦਾ 26ਵਾਂ ਮੈਚ ਅੱਜ ਲਖਨਊ ਦੇ ਏਕਾਨਾ ਕ੍ਰਿਕਟ ਸਟੇਡੀਅਮ ਵਿੱਚ ਖੇਡਿਆ ਗਿਆ। ਮੈਚ ਨੂੰ ਲਖਨਊ ਨੇ 6 ਵਿਕਟਾਂ ਨਾਲ ਜਿੱਤ ਲਿਆ। ਲਖਨਊ ਨੇ ਟਾਸ ਜਿੱਤ ਕੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ । ਪਹਿਲਾਂ ਬੱਲੇਬਾਜ਼ੀ ਕਰਨ ਉਤਰੀ ਗੁਜਰਾਤ ਨੇ 20 ਓਵਰਾਂ 'ਚ 6 ਵਿਕਟਾਂ ਗੁਆ ਕੇ 180 ਦੌੜਾਂ ਬਣਾਈਆਂ ਤੇ ਲਖਨਊ ਨੂੰ ਜਿੱਤ ਲਈ 181 ਦੌੜਾਂ ਦਾ ਟੀਚਾ ਦਿੱਤਾ। ਗੁਜਰਾਤ ਲਈ ਕਪਤਾਨ ਸ਼ੁਭਮਨ ਗਿੱਲ ਨੇ 60 ਦੌੜਾਂ, ਸਾਈ ਸੁਦਰਸ਼ਨ ਨੇ 45 ਦੌੜਾਂ, ਜੋਸ ਬਟਲਰ ਨੇ 16, ਰਦਰਫੋਰਡ ਨੇ 22 ਦੌੜਾਂ ਤੇ ਸ਼ਾਹਰੁਖ ਕਾਨ ਨੇ 11 ਦੌੜਾਂ ਬਣਾਈਆਂ। ਲਖਨਊ ਲਈ ਸ਼ਾਰਦੁਲ ਠਾਕੁਰ ਨੇ 2, ਦਿਗਵੇਸ਼ ਸਿੰਘ ਰਾਠੀ ਨੇ 1, ਅਵੇਸ਼ ਖਾਨ ਨੇ 1 ਤੇ ਰਵੀ ਬਿਸ਼ਨੋਈ ਨੇ 2 ਵਿਕਟਾਂ ਲਈਆਂ।
ਇਹ ਵੀ ਪੜ੍ਹੋ : IPL ਵਿਚਾਲੇ ਹੈਰਾਨੀਜਨਕ ਖ਼ਬਰ! 27 ਸਾਲਾ ਕ੍ਰਿਕਟਰ ਨੇ ਅਚਾਨਕ ਲੈ ਲਿਆ ਸੰਨਿਆਸ
ਟੀਚੇ ਦਾ ਪਿੱਛਾ ਕਰਦੇ ਹੋਏ ਲਖਨਊ ਨੇ 19.3 ਓਵਰਾਂ 'ਚ 4 ਵਿਕਟਾਂ ਗੁਆ ਕੇ 186 ਦੌੜਾਂ ਬਣਾਈਆਂ ਤੇ 6 ਵਿਕਟਾਂ ਨਾਲ ਮੈਚ ਜਿੱਤ ਲਿਆ। ਲਖਨਊ ਲਈ ਨਿਕੋਲਸ ਪੂਰਨ ਨੇ 61 ਦੌੜਾਂ, ਏਡਨ ਮਾਰਕ੍ਰਮ ਨੇ 58 ਦੌੜਾਂ, ਆਯੂਸ਼ ਬਡੋਨੀ ਨੇ 28, ਅਬਦੁਲ ਸਮਦ ਨੇ 2 ਦੌੜਾਂ ਬਣਾਈਆਂ। ਗੁਜਰਾਤ ਲਈ ਪ੍ਰਸਿੱਧ ਕ੍ਰਿਸ਼ਨਾ ਨੇ 2, ਰਾਸ਼ਿਦ ਖਾਨ ਨੇ 1 ਤੇ ਵਾਸ਼ਿੰਗਟਨ ਸੁੰਦਰ 1 ਵਿਕਟਾਂ ਲਈਆਂ।
ਇਹ ਵੀ ਪੜ੍ਹੋ : 24 ਸਾਲ ਦੇ ਇਸ ਖਿਡਾਰੀ ਦੀ ਕਾਇਲ ਹੋਈ ਪ੍ਰੀਤੀ ਜ਼ਿੰਟਾ, ਸਟੇਡੀਅਮ 'ਚ ਦੌੜੀ-ਦੌੜੀ ਗਈ ਉਸ ਨੂੰ ਮਿਲਣ
ਪਲੇਇੰਗ 11
ਗੁਜਰਾਤ ਟਾਈਟਨਜ਼ : ਸਾਈ ਸੁਦਰਸ਼ਨ, ਸ਼ੁਭਮਨ ਗਿੱਲ (ਕਪਤਾਨ), ਜੋਸ ਬਟਲਰ (ਵਿਕਟਕੀਪਰ), ਵਾਸ਼ਿੰਗਟਨ ਸੁੰਦਰ, ਸ਼ੇਰਫੇਨ ਰਦਰਫੋਰਡ, ਸ਼ਾਹਰੁਖ ਖਾਨ, ਰਾਹੁਲ ਤਿਵਾਤੀਆ, ਅਰਸ਼ਦ ਖਾਨ, ਰਾਸ਼ਿਦ ਖਾਨ, ਰਵੀਸ਼੍ਰੀਨਿਵਾਸਨ ਸਾਈ ਕਿਸ਼ੋਰ, ਮੁਹੰਮਦ ਸਿਰਾਜ
ਲਖਨਊ ਸੁਪਰ ਜਾਇੰਟਸ : ਏਡਨ ਮਾਰਕਰਮ, ਨਿਕੋਲਸ ਪੂਰਨ, ਰਿਸ਼ਭ ਪੰਤ (ਵਿਕਟਕੀਪਰ/ਕਪਤਾਨ), ਹਿੰਮਤ ਸਿੰਘ, ਡੇਵਿਡ ਮਿਲਰ, ਅਬਦੁਲ ਸਮਦ, ਸ਼ਾਰਦੁਲ ਠਾਕੁਰ, ਆਕਾਸ਼ ਦੀਪ, ਦਿਗਵੇਸ਼ ਸਿੰਘ ਰਾਠੀ, ਅਵੇਸ਼ ਖਾਨ, ਰਵੀ ਬਿਸ਼ਨੋਈ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਵਨਡੇ ਕ੍ਰਿਕਟ 'ਚ ਬਦਲ ਜਾਵੇਗਾ ਇਹ ਵੱਡਾ ਨਿਯਮ! ਐਕਸ਼ਨ 'ਚ ICC
NEXT STORY