ਜਲੰਧਰ (ਸੋਨੂੰ)- ਜਲੰਧਰ ਦੇ ਨਾਮਦੇਵ ਚੌਂਕ ਨੇੜੇ ਦੁੱਧ ਉਤਪਾਦਕਾਂ ਨੇ ਸਹਿਕਾਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਧਰਨਾ ਦਿੱਤਾ। ਦਰਅਸਲ ਦੁੱਧ ਉਤਪਾਦਕਾਂ ਦੀ ਬਕਾਇਆ ਰਕਮ ਪੈਂਡਿੰਗ ਹੈ, ਜੋ ਉਨ੍ਹਾਂ ਨੂੰ ਨਹੀਂ ਦਿੱਤੀ ਜਾ ਰਹੀ। ਇਸ ਨੂੰ ਲੈ ਕੇ ਦੁੱਧ ਉਤਪਾਦਕਾਂ ਵਿੱਚ ਗੁੱਸਾ ਹੈ। ਗੁੱਸੇ ਵਿੱਚ ਆਏ ਦੁੱਧ ਉਤਪਾਦਕਾਂ ਨੇ ਸਹਿਕਾਰੀ ਵਿਭਾਗ ਦੇ ਦਫ਼ਤਰ ਦੇ ਬਾਹਰ ਦੁੱਧ ਸੁੱਟ ਕੇ ਆਪਣਾ ਗੁੱਸਾ ਜ਼ਾਹਰ ਕੀਤਾ ਹੈ।

ਉਨ੍ਹਾਂ ਸਰਕਾਰ ਨੂੰ ਅਪੀਲ ਕੀਤੀ ਹੈ ਕਿ ਉਨ੍ਹਾਂ ਦੀ ਮੰਗ ਜਲਦੀ ਪੂਰੀ ਕੀਤੀ ਜਾਵੇ। ਇਸ ਦੌਰਾਨ ਦੁੱਧ ਉਤਪਾਦਕ ਸਰਦੂਲ ਸਿੰਘ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਜੰਗੇ ਸਰਾਏ ਵਿੱਚ ਵੇਰਕਾ ਦੀ ਰਜਿਸਟਰਡ ਸੁਸਾਇਟੀ ਹੈ। ਇਹ ਸੁਸਾਇਟੀ 1980 ਤੋਂ ਪਿੰਡ ਵਿੱਚ ਚੱਲ ਰਹੀ ਹੈ। ਉੱਥੇ ਹਰ ਸਾਲ ਕੰਮ ਕੀਤਾ ਜਾਂਦਾ ਹੈ ਅਤੇ ਇਸ ਦਾ ਮੁਨਾਫ਼ਾ ਵੀ ਉਨ੍ਹਾਂ ਵਿੱਚ ਵੰਡਿਆ ਜਾਂਦਾ ਹੈ।

ਇਹ ਵੀ ਪੜ੍ਹੋ: ਪੰਜਾਬ 'ਚ ਸ਼ਰਮਨਾਕ ਘਟਨਾ, ਗ੍ਰੰਥੀ ਦੀ ਕੀਤੀ ਬੇਰਹਿਮੀ ਨਾਲ ਕੁੱਟਮਾਰ, ਲਾਹੀ ਪੱਗ ਤੇ ...
ਅਜਿਹੀ ਸਥਿਤੀ ਵਿੱਚ ਉਨ੍ਹਾਂ ਨੇ ਇਸ ਗੱਲ 'ਤੇ ਜ਼ੋਰ ਦਿੱਤਾ ਹੈ ਕਿ 7 ਮਹੀਨੇ ਬੀਤ ਗਏ ਹਨ। ਕਮੇਟੀ ਦਾ ਕਾਰਜਕਾਲ ਖ਼ਤਮ ਹੋਣ ਤੋਂ ਬਾਅਦ ਚੋਣਾਂ 3 ਮਹੀਨਿਆਂ ਦੇ ਅੰਦਰ ਕਰਵਾਉਣੀਆਂ ਪੈਂਦੀਆਂ ਹਨ। ਸੂਤਰਾਂ ਅਨੁਸਾਰ ਸੀਨੀਅਰ ਅਧਿਕਾਰੀਆਂ ਦੇ ਦਖ਼ਲ ਕਾਰਨ ਅਜੇ ਤੱਕ ਚੋਣਾਂ ਨਹੀਂ ਹੋ ਸਕੀਆਂ ਹਨ।
ਇਸ ਦੌਰਾਨ 21 ਮਾਰਚ ਨੂੰ ਚੋਣਾਂ ਤਾਂ ਕਰਵਾਈਆਂ ਗਈਆਂ ਪਰ ਡੀ .ਆਰ. ਦੀ ਤਰਫੋਂ ਸਟੇਅ ਦਿੱਤੀ ਗਈ ਸੀ। ਦੁੱਧ ਉਤਪਾਦਕਾਂ ਦੀ ਮੰਗ ਹੈ ਕਿ ਕੰਮ ਕਾਨੂੰਨਾਂ ਅਤੇ ਨਿਯਮਾਂ ਅਨੁਸਾਰ ਹੋਣਾ ਚਾਹੀਦਾ ਹੈ। ਉਨ੍ਹਾਂ ਦੇ ਬਕਾਏ ਦਾ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਤੁਹਾਨੂੰ ਦੱਸ ਦੇਈਏ ਕਿ ਇਹ ਰਕਮ 20 ਲੱਖ ਤੱਕ ਦੱਸੀ ਜਾ ਰਹੀ ਹੈ, ਜਿਸ ਕਾਰਨ ਦੁੱਧ ਉਤਪਾਦਾਂ ਨੂੰ ਅੱਜ ਇਹ ਕਦਮ ਚੁੱਕਣ ਲਈ ਮਜਬੂਰ ਹੋਣਾ ਪਿਆ ਹੈ।


ਇਹ ਵੀ ਪੜ੍ਹੋ: ਡਰਾਈਵਿੰਗ ਲਾਇਸੈਂਸ ਵਾਲਿਆਂ ਲਈ ਬੇਹੱਦ ਜ਼ਰੂਰੀ ਖ਼ਬਰ, ਨਵੇਂ ਹੁਕਮ ਜਾਰੀ, ਇਨ੍ਹਾਂ ਲਈ ਵਧੀ ਮੁਸੀਬਤ
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e
ਹੁਣ ਅੱਧੀ ਰਾਤ ਤਕ ਵਿਕੇਗੀ ਸ਼ਰਾਬ! ਨਵੇਂ ਹੁਕਮ ਜਾਰੀ
NEXT STORY