ਨਵੀਂ ਦਿੱਲੀ (ਭਾਸ਼ਾ) - ਸੁਪਰੀਮ ਕੋਰਟ ਨੇ 25 ਅਪ੍ਰੈਲ ਨੂੰ ਹੋਣ ਵਾਲੀ ਬਿਹਾਰ ਲੋਕ ਸੇਵਾ ਕਮਿਸ਼ਨ (ਬੀ. ਪੀ. ਐੱਸ. ਸੀ.) ਦੀ ਮੁੱਖ ਪ੍ਰੀਖਿਆ ’ਤੇ ਰੋਕ ਲਾਉਣ ਤੋਂ ਨਾਂਹ ਕਰ ਦਿੱਤੀ ਅਤੇ ਪਿਛਲੇ ਸਾਲ 13 ਦਸੰਬਰ ਨੂੰ ਬੀ. ਪੀ. ਐੱਸ. ਸੀ. ਦੀ ਮੁੱਢਲੀ ਪ੍ਰੀਖਿਆ ਦੇ ਦੌਰਾਨ ਪ੍ਰਸ਼ਨ ਪੱਤਰ ਲੀਕ ਹੋਣ ਦਾ ਦੋਸ਼ ਲਾਉਣ ਵਾਲੀਆਂ ਪਟੀਸ਼ਨਾਂ ਨੂੰ ਖਾਰਜ ਕਰ ਦਿੱਤਾ।
ਜਸਟਿਸ ਦੀਪਾਂਕਰ ਦੱਤਾ ਅਤੇ ਜਸਟਿਸ ਮਨਮੋਹਨ ਦੀ ਬੈਂਚ ਨੇ ਸਾਰੇ ਉਮੀਦਵਾਰਾਂ ਲਈ ਦੁਬਾਰਾ ਪ੍ਰੀਖਿਆ ਕਰਵਾਉਣ ਦੇ ਲਈ ਠੋਸ ਸਬੂਤਾਂ ਦੀ ਘਾਟ ਦੱਸਿਆ ਪਟੀਸ਼ਨਰਾਂ ਵੱਲੋਂ ਪੇਸ਼ ਸੀਨੀਅਰ ਵਕੀਲ ਅੰਜਨਾ ਪ੍ਰਕਾਸ਼ ਨੇ ਦਲੀਲ ਦਿੱਤੀ ਕਿ ਵਟਸਐਪ ਸੰਦੇਸ਼ ਅਤੇ ਵੀਡੀਓ ਕਲਿੱਪ ਆਦਿ ਡਿਜੀਟਲ ਸਬੂਤ ਦਰਸਾਉਂਦੇ ਹਨ ਕਿ ਪ੍ਰਸ਼ਨ ਪੱਤਰ ਪ੍ਰੀਖਿਆ ਤੋਂ ਪਹਿਲਾਂ ਲੀਕ ਹੋ ਗਏ ਸਨ।
ਓਧਰ, ਬਿਹਾਰ ਸਰਕਾਰ ਅਤੇ ਬੀ.ਪੀ.ਐਸ.ਸੀ. ਵੱਲੋਂ ਪੇਸ਼ ਸਾਲਿਸਿਟਰ ਜਨਰਲ ਤੁਸ਼ਾਰ ਮਹਿਤਾ ਨੇ ਪ੍ਰੀਖਿਆ ਪ੍ਰਣਾਲੀ ਦੀ ਪਵਿੱਤਰਤਾ ਦਾ ਬਚਾਅ ਕੀਤਾ। ਉਨ੍ਹਾਂ ਦੱਸਿਆ ਕਿ ਪ੍ਰਸ਼ਨ ਪੱਤਰਾਂ ਦੇ ਚਾਰ ਵੱਖ-ਵੱਖ ਸੈੱਟ ਵਰਤੇ ਗਏ ਸਨ, ਜਿਨ੍ਹਾਂ ਵਿਚ ਇਕਸਾਰਤਾ ਨੂੰ ਰੋਕਣ ਲਈ ਪ੍ਰਸ਼ਨਾਂ ਦੇ ਕ੍ਰਮ ਨੂੰ ਬਦਲ ਦਿੱਤਾ ਗਿਆ ਸੀ।
ਕਿਤੇ ਤੁਹਾਡੇ ਪੈਨ ਕਾਰਡ ਦੀ ਮਿਆਦ ਤਾਂ ਨਹੀਂ ਹੋ ਗਈ ਖ਼ਤਮ? ਇਸ ਤਰ੍ਹਾਂ ਚੈੱਕ ਕਰੋ ਵੈਲਡਿਟੀ
NEXT STORY