ਨਵੀਂ ਦਿੱਲੀ/ਕੋਲਕਾਤਾ- ਆਮਦਨ ਟੈਕਸ ਵਿਭਾਗ ਨੇ ਪੱਛਮੀ ਬੰਗਾਲ ਵਿਚ ਇਕ ਰਾਜ ਨੇਤਾ ਅਤੇ ਕੁਝ ਹੋਰ ਲੋਕਾਂ ਨਾਲ ਜੁੜੀਆਂ ਵੱਖ-ਵੱਖ ਥਾਵਾਂ ਅਤੇ ਕਾਰੋਬਾਰਾਂ 'ਤੇ ਛਾਪੇਮਾਰੀ ਮਗਰੋਂ 11 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਸੂਬੇ ਦੀ ਰਾਜਧਾਨੀ ਕੋਲਕਾਤਾ ਅਤੇ ਮੁਰਸ਼ੀਦਾਬਾਦ ਵਿਚ ਲਗਭਗ ਦੋ ਦਰਜਨ ਥਾਵਾਂ 'ਤੇ ਬੁੱਧਵਾਰ ਨੂੰ ਛਾਪੇਮਾਰੀ ਕੀਤੀ ਗਈ। ਕੁਝ ਬੀੜੀ ਬਣਾਉਣ ਵਾਲੀਆਂ ਕੰਪਨੀਆਂ ਅਤੇ ਕੁਝ ਹੋਰ ਕਾਰੋਬਾਰਾਂ ਨੂੰ ਇਸ ਛਾਪੇਮਾਰੀ ਦੇ ਦਾਇਰੇ ਵਿਚ ਰੱਖਿਆ ਗਿਆ।
ਬੀੜੀ ਕਾਰਖ਼ਾਨਾ ਇਕ ਸਥਾਨਕ ਰਾਜ ਨੇਤਾ ਨਾਲ ਜੁੜਿਆ ਹੈ ਅਤੇ ਆਦਮਨ ਵਿਭਾਗ ਨੇ ਹੁਣ ਤੱਕ 11 ਕਰੋੜ ਰੁਪਏ ਦੀ ਨਕਦੀ ਬਰਾਮਦ ਕੀਤੀ ਹੈ। ਵਿਭਾਗ ਨੂੰ ਸੂਚਨਾ ਮਿਲਣ ਮਗਰੋਂ ਇਹ ਕਾਰਵਾਈ ਕੀਤੀ ਗਈ। ਵਿਭਾਗ ਨੂੰ ਪਤਾ ਲੱਗਾ ਸੀ ਕਿ ਇਹ ਕਾਰੋਬਾਰ ਖਾਤਿਆਂ ਵਿਚ ਵਿਖਾਈ ਗਈ ਰਕਮ ਤੋਂ ਪਰ੍ਹੇ ਨਕਦੀ ਲੈਣ-ਦੇਣ ਵਿਚ ਸ਼ਾਮਲ ਸਨ, ਜਿਸ ਦੇ ਨਤੀਜੇ ਵਜੋਂ ਟੈਕਸ ਚੋਰੀ ਹੋਈ।
J&K: ਤੀਰਥ ਯਾਤਰੀਆਂ ਨੂੰ ਲੈ ਕੇ ਜਾ ਰਹੀ ਮਿੰਨੀ ਬੱਸ ਹੋਈ ਹਾਦਸੇ ਦੀ ਸ਼ਿਕਾਰ
NEXT STORY