ਕੋਲਕਾਤਾ - ਬੰਗਾਲ ਵਿੱਚ ਭਾਜਪਾ ਨੂੰ ਲਗਾਤਾਰ ਦੂਜੇ ਦਿਨ ਵੱਡਾ ਝਟਕਾ ਲਗਾ ਹੈ। ਮੰਗਲਵਾਰ ਨੂੰ ਭਾਜਪਾ ਪਾਰਟੀ ਛੱਡ ਕੇ ਇੱਕ ਹੋਰ ਵਿਧਾਇਕ ਬਿਸ਼ਵਜੀਤ ਦਾਸ ਟੀ.ਐੱਮ.ਸੀ. ਵਿੱਚ ਸ਼ਾਮਲ ਹੋ ਗਏ। ਸੋਮਵਾਰ ਨੂੰ ਵਿਸ਼ਣੁਪੁਰ ਸੀਟ ਤੋਂ ਵਿਧਾਇਕ ਤਨਮਯ ਘੋਸ਼ ਨੇ ਭਾਜਪਾ ਪਾਰਟੀ ਛੱਡ ਕੇ ਟੀ.ਐੱਮ.ਸੀ. ਦਾ ਪੱਲਾ ਫੜ ਲਿਆ ਸੀ।
ਇਸ ਦੇ ਨਾਲ ਬੰਗਾਲ ਵਿਧਾਨਸਭਾ ਚੋਣਾਂ ਵਿੱਚ 77 ਸੀਟਾਂ ਜਿੱਤਣ ਵਾਲੀ ਭਾਜਪਾ ਦੇ ਹੁਣ 72 ਵਿਧਾਇਕ ਹੋ ਗਏ ਹਨ। ਬਾਗਦਾ ਤੋਂ ਭਾਜਪਾ ਵਿਧਾਇਕ ਬਿਸ਼ਵਜੀਤ ਦਾਸ ਨੇ TMC ਵਿੱਚ ਸ਼ਾਮਲ ਹੋਣ ਤੋਂ ਬਾਅਦ ਦਾਅਵਾ ਕੀਤਾ ਕਿ 20 ਹੋਰ ਵਿਧਾਇਕ ਭਾਜਪਾ ਛੱਡ ਕੇ ਟੀ.ਐੱਮ.ਸੀ. ਵਿੱਚ ਆਉਣ ਵਾਲੇ ਹਨ।
ਬਿਸ਼ਵਜੀਤ ਦਾਸ ਮੁਤਾਬਕ, ਭਾਜਪਾ ਪਾਰਟੀ ਵਿੱਚ ਵਰਕ ਕਲਚਰ ਨਹੀਂ ਹੈ। ਆਪਸੀ ਧੜੇਬੰਦੀ ਜ਼ਿਆਦਾ ਹੈ। ਉਥੇ ਹੀ, ਦੂਜੇ ਪਾਸੇ ਮਮਤਾ ਬੈਨਰਜੀ ਅਤੇ ਅਭਿਸ਼ੇਕ ਬੈਨਰਜੀ ਜਿਸ ਤਰੀਕੇ ਨਾਲ ਅਗਵਾਈ ਦੇ ਰਹੇ ਹਨ ਅਤੇ ਮਮਤਾ ਬੈਨਰਜੀ ਦਾ ਨਾਮ ਘਰ-ਘਰ ਪਹੁੰਚ ਰਿਹਾ ਹੈ, ਉਸ ਤੋਂ ਪ੍ਰੇਰਿਤ ਹੋ ਕੇ ਉਨ੍ਹਾਂ ਨੇ ਦੁਬਾਰਾ ਟੀ.ਐੱਮ.ਸੀ. ਜੁਆਇਨ ਕਰਨ ਦਾ ਫ਼ੈਸਲਾ ਲਿਆ।
ਬਿਸ਼ਵਜੀਤ ਦਾਸ ਨੇ ਇਹ ਵੀ ਕਿਹਾ ਕਿ ਬਹਿਰਾਗਤ ਲੋਕ ਜੋ ਬਾਂਗਲਾ ਵਿੱਚ ਗੱਲ ਨਹੀਂ ਕਰ ਸਕਦੇ, ਉਹ ਇੱਥੇ ਸ਼ਾਸਨ ਨਹੀਂ ਕਰ ਸਕਦੇ। 2021 ਵਿਧਾਨਸਭਾ ਚੋਣਾਂ ਤੋਂ ਪਹਿਲਾਂ ਟੀ.ਐੱਮ.ਸੀ. ਛੱਡ ਕੇ ਬਿਸ਼ਵਜੀਤ ਦਾਸ ਭਾਜਪਾ ਵਿੱਚ ਸ਼ਾਮਲ ਹੋ ਗਏ ਸਨ ਅਤੇ ਬਾਗਦਾ ਤੋਂ ਚੋਣ ਲੜ ਕੇ ਜਿੱਤੇ ਵੀ ਸਨ।
ਨੋਟ- ਇਸ ਖ਼ਬਰ ਬਾਰੇ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।
ਕੋਵਿਡ-19: 17 ਮਹੀਨਿਆਂ ਬਾਅਦ ਭਲਕੇ ਬਹਾਲ ਹੋਵੇਗੀ ਇੰਦੌਰ-ਦੁਬਈ ਦੀ ਉਡਾਣ
NEXT STORY