ਬੈਂਗਲੁਰੂ— ਸਿਰਫ 5 ਘੰਟਿਆਂ ਦੀ ਬਾਰਸ਼ ਨੇ ਬੈਂਗਲੁਰੂ ਨੂੰ ਪਾਣੀ-ਪਾਣੀ ਕਰ ਦਿੱਤਾ। ਇੰਨੀ ਦੇਰ ਹੋਈ ਲਗਾਤਾਰ ਬਾਰਸ਼ ਨੇ 24 ਘੰਟਿਆਂ 'ਚ ਹੋਈ ਸਭ ਤੋਂ ਵਧ ਬਾਰਸ਼ ਦਾ ਪਿਛਲੇ 2 ਦਹਾਕਿਆਂ ਦਾ ਰਿਕਾਰਡ ਤੋੜ ਦਿੱਤਾ। ਇਸ ਦੌਰਾਨ ਸ਼ਹਿਰ 'ਚ 184 ਸੈਂਟੀਮੀਟਰ ਬਾਰਸ਼ ਹੋਈ, ਇਹ ਮਾਤਰਾ ਕਰੀਬ ਓਨੀ ਹੈ, ਜਿੰਨੇ ਦੀ ਆਸ ਪੂਰੇ ਮਹੀਨੇ ਲਈ ਸੀ। ਸੋਮਵਾਰ ਰਾਤ 11 ਵਜੇ ਤੋਂ ਲੈ ਕੇ ਮੰਗਲਵਾਰ ਤੜਕੇ 4 ਵਜੇ ਤੱਕ ਸ਼ਹਿਰ 'ਚ ਲਗਾਤਾਰ ਬਾਰਸ਼ ਹੋਈ। ਰਾਜ ਦੇ ਡਿਜ਼ਾਸਟਰ ਮਾਨਿਟਰਿੰਗ ਸੈਂਟਰ ਅਨੁਸਾਰ ਇਸ ਮਹੀਨੇ ਜਿੰਨੀ ਬਾਰਸ਼ ਦੀ ਆਸ ਕੀਤੀ ਜਾ ਰਹੀ ਸੀ, ਉਸ ਦੀ 88 ਫੀਸਦੀ ਸਿਰਫ 5 ਘੰਟਿਆਂ 'ਚ ਹੋ ਗਈ। ਮੰਗਲਵਾਰ ਨੂੰ ਪੂਰੇ ਦਿਨ ਬੱਦਲ ਛਾਏ ਰਹੇ ਅਤੇ ਸ਼ਾਮ ਨੂੰ ਭਾਰੀ ਬਾਰਸ਼ ਹੋਈ। ਸੋਮਵਾਰ ਅਤੇ ਮੰਗਲਵਾਰ ਦੀ ਦਰਮਿਆਨੀ ਰਾਤ ਨੂੰ ਭਾਰੀ ਬਾਰਸ਼ ਕਾਰਨ ਸ਼ਹਿਰ ਦੇ ਕਈ ਇਲਾਕਿਆਂ 'ਚ ਪਾਣੀ ਭਰ ਗਿਆ ਸੀ। ਪਾਰਕਿੰਗ ਸਪੇਸ ਅਤੇ ਸੜਕਾਂ 'ਤੇ ਪਾਣੀ ਭਰਨ ਕਾਰਨ ਮੰਗਲਵਾਰ ਦੀ ਸਵੇਰ ਲੋਕਾਂ ਨੂੰ ਬਹੁਤ ਪਰੇਸ਼ਾਨੀਆਂ ਦਾ ਸਾਹਮਣਾ ਕਰਨਾ ਪਿਆ। ਇਸ ਤੋਂ ਇਲਾਵਾ ਲੋਕਾਂ ਨੂੰ ਪਾਵਰ ਕਟ ਦਾ ਸਾਹਮਣਾ ਵੀ ਕਰਨਾ ਪਿਆ। ਯੇਦੀਪੁਰ ਝੀਲ 'ਚ ਜ਼ਿਆਦਾ ਪਾਣੀ ਭਰ ਗਿਆ ਅਤੇ ਬੇਲਾਂਦਪੁਰ ਝੀਲ ਦਾ ਪਾਣੀ ਤਾਂ ਨੇੜੇ-ਤੇੜੇ ਦੇ ਇਲਾਕਿਆਂ 'ਚ ਪੁੱਜ ਗਿਆ।
ਆਈ.ਟੀ. ਕੰਪਨੀਆਂ ਅਤੇ ਸਟਾਰਟਅੱਪਸ ਦਾ ਗੜ੍ਹ ਮੰਨੇ ਜਾਣ ਵਾਲੇ ਸਾਊਥ ਬੈਂਗਲੁਰੂ 'ਚ ਬਾਰਸ਼ ਦਾ ਸਭ ਤੋਂ ਵਧ ਅਸਰ ਦੇਖਣ ਨੂੰ ਮਿਲਿਆ। ਹਾਲਾਂਕਿ ਆਜ਼ਾਦੀ ਦਿਵਸ ਕਾਰਨ ਸਕੂਲਾਂ ਅਤੇ ਦਫ਼ਤਰਾਂ ਦੇ ਬੰਦ ਹੋਣ ਕਾਰਨ ਲੋਕਾਂ ਨੂੰ ਬਹੁਤ ਜ਼ਿਆਦਾ ਪਰੇਸ਼ਾਨੀ ਨਹੀਂ ਹੋਈ, ਲੋਕਾਂ ਨੂੰ ਸੜਕਾਂ 'ਤੇ ਭਰੇ ਪਾਣੀ ਦਾ ਸਾਹਮਣਾ ਨਹੀਂ ਕਰਨਾ ਪਿਆ। ਕਈ ਇਲਾਕਿਆਂ 'ਚ ਦੁਪਹਿਰ ਤੱਕ ਟਰੈਫਿਕ ਬੇਹੱਦ ਹੌਲੀ ਰਹੀ ਪਰ ਸ਼ਾਮ ਹੁੰਦੇ-ਹੁੰਦੇ ਇਸ 'ਚ ਤੇਜ਼ੀ ਆਈ। ਟਰੈਫਿਕ ਪੁਲਸ ਨੇ ਦੱਸਿਆ ਕਿ ਆਜ਼ਾਦੀ ਦਿਵਸ 'ਤੇ ਝੰਡਾ ਲਹਿਰਆਉਣ ਕਾਰਨ ਦੁਪਹਿਰ ਨੂੰ ਲਾਲ ਬਾਗ ਇਲਾਕੇ 'ਚ ਬਹੁਤ ਟਰੈਫਿਕ ਸੀ। ਮੰਗਲਵਾਰ ਰਾਤ ਤੱਕ ਇਲਾਕਿਆਂ 'ਚ ਪਾਣੀ ਭਰਨ ਦੀਆਂ ਸ਼ਿਕਾਇਤਾਂ ਆਉਂਦੀਆਂ ਰਹੀਆਂ ਅਤੇ ਸ਼ਹਿਰ ਦੇ ਕਈ ਹਿੱਸਿਆਂ 'ਚ ਪਾਵਰ ਸਪਲਾਈ ਸੁਧਰ ਗਈ। ਅੱਜ ਵਰਕਿੰਡ ਡੇਅ ਹੈ, ਅਜਿਹੇ 'ਚ ਸੜਕਾਂ 'ਤੇ ਹਜ਼ਾਰਾਂ ਲੋਕ ਨਿਕਲਣਗੇ। ਪਾਣੀ ਭਰਨ ਕਾਰਨ ਲੋਕਾਂ ਨੂੰ ਪਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਮੌਸਮ ਵਿਭਾਗ ਦੇ ਮੁੜ ਅਨੁਸਾਰ ਅਨੁਸਾਰ, ਤਾਮਿਲਨਾਡੂ ਦੇ ਇਲਾਕਿਆਂ 'ਚ ਚੱਕਰਵਾਤ ਕਾਰਨ ਘੱਟੋ-ਘੱਟ ਇਕ ਦਿਨ ਹੋਰ ਭਾਰੀ ਬਾਰਸ਼ ਹੋ ਸਕਦੀ ਹੈ।
ਦਾਜ ਦੀ ਬਲੀ ਚੜ੍ਹੀ ਇਕ ਹੋਰ ਵਿਆਹੁਤਾ
NEXT STORY