ਬੈਂਗਲੁਰੂ (ਭਾਸ਼ਾ)- ਬੈਂਗਲੁਰੂ ਪੁਲਸ ਨੇ 23 ਜੁਲਾਈ ਨੂੰ ਇੱਥੇ ਇਕ ਪੇਇੰਗ ਗੈਸਟ (ਪੀਜੀ) ਘਰ 'ਚ 24 ਸਾਲਾ ਇਕ ਕੁੜੀ ਦੇ ਕਤਲ ਦੇ ਮੁੱਖ ਦੋਸ਼ੀ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਦੋਸ਼ੀ ਅਭਿਸ਼ੇਕ ਨੂੰ ਭੋਪਾਲ 'ਚ ਗ੍ਰਿਫ਼ਤਾਰ ਕੀਤਾ ਗਿਆ। ਉਹ ਕ੍ਰਿਤੀ ਕੁਮਾਰ ਦਾ ਕਤਲ ਕਰਨ ਤੋਂ ਬਾਅਦ ਭੋਪਾਲ ਦੌੜ ਗਿਆ ਸੀ। ਪੁਲਸ ਦੇ ਇਕ ਸੀਨੀਅਰ ਅਧਿਕਾਰੀ ਨੇ ਕਿਹਾ,''ਹਾਂ, ਉਸ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ।'' ਇਸ ਖ਼ੌਫਨਾਕ ਘਟਨਾ ਦਾ ਵੀਡੀਓ ਸ਼ੁੱਕਰਵਾਰ ਨੂੰ ਸੋਸ਼ਲ ਮੀਡੀਆ 'ਤੇ ਸਾਹਮਣੇ ਆਇਆ ਸੀ।
ਇਹ ਵੀ ਪੜ੍ਹੋ : ਬੈਂਗਲੁਰੂ 'ਚ ਬਿਹਾਰ ਦੀ ਕੁੜੀ ਦਾ ਗਲਾ ਵੱਢ ਕੇ ਕਤਲ, ਸੀਸੀਟੀਵੀ ਫੁਟੇਜ 'ਚ ਹੋਇਆ ਘਟਨਾ ਦਾ ਖੁਲਾਸਾ
ਪੁਲਸ ਅਨੁਸਾਰ, ਅਭਿਸ਼ੇਕ ਪੇਇੰਗ ਗੈਸਟ ਘਰ 'ਚ ਵੜਿਆ ਅਤੇ ਬਿਹਾਰ ਦੀ ਕ੍ਰਿਤੀ ਕੁਮਾਰੀ ਦਾ ਕਤਲ ਕਰ ਦਿੱਤਾ। ਕ੍ਰਿਤੀ ਕੁਮਾਰੀ ਇਕ ਹੋਰ ਕੁੜੀ ਨਾਲ ਰਹਿ ਰਹੀ ਸੀ। ਵੀਡੀਓ 'ਚ, ਵਿਅਕਤੀ ਇਕ ਪੌਲੀਥੀਨ ਬੈਗ ਫੜੇ ਹੋਏ ਪੇਇੰਗ ਗੈਸਟ ਘਰ ਦੇ ਗਲਿਆਰੇ 'ਚ ਜਾਂਦਾ ਹੋਇਆ ਦਿਖਾਈ ਦਿੰਦਾ ਹੈ। ਫਿਰ ਉਹ ਦਰਵਾਜ਼ਾ ਖੜਕਾਉਂਦਾ ਹੈ ਅਤੇ ਬਾਅਦ 'ਚ ਇਕ ਕੁੜੀ ਨੂੰ ਬਾਹਰ ਖਿੱਚਦਾ ਹੈ। ਕੁੜੀ ਹਮਲੇ ਦਾ ਵਿਰੋਧ ਕਰਦੀ ਹੈ ਪਰ ਹਮਲਾਵਰ ਉਸ ਦਾ ਗਲ਼ਾ ਵੱਢ ਕੇ ਦੌੜ ਜਾਂਦਾ ਹੈ। ਆਵਾਜ਼ ਸੁਣ ਕੇ ਇਮਾਰਤ 'ਚ ਮੌਜੂਦ ਹੋਰ ਕੁੜੀਆਂ ਮੌਕੇ 'ਤੇ ਪਹੁੰਚਦੀਆਂ ਹਨ ਪਰ ਉਸ ਨੂੰ ਬਚਾ ਨਹੀਂ ਪਾਉਂਦੀਆਂ। ਪੁਲਸ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕ੍ਰਿਤੀ ਕੁਮਾਰੀ ਸ਼ਹਿਰ 'ਚ ਨਿੱਜੀ ਕੰਪਨੀ 'ਚ ਕੰਮ ਕਰਦੀ ਸੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਨੀਤੀ ਆਯੋਗ ਦੀ ਬੈਠਕ ਨੂੰ ਵਿਚਾਲੇ ਛੱਡ ਬਾਹਰ ਆਈ ਮਮਤਾ ਬੈਨਰਜੀ, ਕਿਹਾ- ਮੈਨੂੰ ਬੋਲਣ ਦਾ ਮੌਕਾ ਨਹੀਂ ਮਿਲਿਆ
NEXT STORY