ਬੈਂਗਲੁਰੂ, (ਭਾਸ਼ਾ)- ਨੈਸ਼ਨਲ ਕ੍ਰਾਈਮ ਰਿਕਾਰਡ ਬਿਊਰੋ (ਐੱਨ. ਸੀ. ਆਰ. ਬੀ.) ਵੱਲੋਂ ਜਾਰੀ ਤਾਜ਼ਾ ਰਿਪੋਰਟ ’ਚ ਕਿਹਾ ਗਿਆ ਹੈ ਕਿ 2022 ’ਚ ਦੇਸ਼ ’ਚ ਔਰਤਾਂ ਵਿਰੁੱਧ ਤੇਜ਼ਾਬੀ ਹਮਲਿਆਂ ਦੇ ਸਭ ਤੋਂ ਵੱਧ ਮਾਮਲੇ ਬੈਂਗਲੁਰੂ ’ਚ ਦਰਜ ਕੀਤੇ ਗਏ। ਬੈਂਗਲੁਰੂ ਪੁਲਸ ਨੇ ਤੇਜ਼ਾਬੀ ਹਮਲਿਆਂ ਦੇ 6 ਮਾਮਲੇ ਦਰਜ ਕੀਤੇ ਹਨ।
ਅੰਕੜਿਆਂ ਅਨੁਸਾਰ, ਐੱਨ. ਸੀ. ਆਰ. ਬੀ. ਦੇ ਅੰਕੜਿਆਂ ’ਚ ਸੂਚੀਬੱਧ 19 ਵੱਡੇ ਸ਼ਹਿਰਾਂ ’ਚੋਂ ਬੈਂਗਲੁਰੂ ਸੂਚੀ ’ਚ ਸਭ ਤੋਂ ਉੱਪਰ ਹੈ, ਜਿੱਥੇ ਪਿਛਲੇ ਸਾਲ 8 ਔਰਤਾਂ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਈਆਂ। ਦੂਜੇ ਸਥਾਨ ’ਤੇ ਦਿੱਲੀ ਹੈ, ਜਿੱਥੇ 2022 ’ਚ 7 ਔਰਤਾਂ ਤੇਜ਼ਾਬੀ ਹਮਲਿਆਂ ਦਾ ਸ਼ਿਕਾਰ ਹੋਈਆਂ। ਇਸ ਤੋਂ ਬਾਅਦ ਅਹਿਮਦਾਬਾਦ ਤੀਜੇ ਸਥਾਨ ’ਤੇ ਰਿਹਾ ਜਿੱਥੇ ਅਜਿਹੇ ਪੰਜ ਮਾਮਲੇ ਦਰਜ ਕੀਤੇ ਗਏ।
ਇਹ ਵੀ ਪੜ੍ਹੋ- ਵਿਆਹ 'ਚ ਗਰਭਵਤੀ ਨਿਕਲੀ ਲਾੜੀ, ਮੰਗਣੀ ਤੋਂ ਬਾਅਦ ਹੋ ਗਿਆ ਸੀ ਇਹ ਕਾਂਡ
ਐੱਨ. ਸੀ. ਆਰ. ਬੀ. ਦੇ ਅੰਕੜਿਆਂ ਦੇ ਵਿਸ਼ਲੇਸ਼ਣ ਤੋਂ ਪਤਾ ਚੱਲਦਾ ਹੈ ਕਿ ਰਾਸ਼ਟਰੀ ਰਾਜਧਾਨੀ (ਦਿੱਲੀ) ’ਚ ਤੇਜ਼ਾਬੀ ਹਮਲਿਆਂ ਦੀ ਕੋਸ਼ਿਸ਼ ਦੇ 7 ਮਾਮਲੇ ਦਰਜ ਕੀਤੇ ਗਏ, ਇਸ ਤੋਂ ਬਾਅਦ ਬੈਂਗਲੁਰੂ ’ਚ ਪਿਛਲੇ ਸਾਲ ਅਜਿਹੇ ਤਿੰਨ ਮਾਮਲੇ ਦਰਜ ਕੀਤੇ ਗਏ। ਹੈਦਰਾਬਾਦ ਅਤੇ ਅਹਿਮਦਾਬਾਦ ਵਰਗੇ ਮਹਾਨਗਰਾਂ ’ਚ 2022 ’ਚ ਹਮਲਿਆਂ ਦੀ ਕੋਸ਼ਿਸ਼ ਦੇ ਦੋ ਮਾਮਲੇ ਦਰਜ ਕੀਤੇ ਗਏ। ਪਿਛਲੇ ਸਾਲ ਬੈਂਗਲੁਰੂ ਨੂੰ ਹਿਲਾ ਕੇ ਰੱਖਣ ਵਾਲੇ ਪ੍ਰਮੁੱਖ ਤੇਜ਼ਾਬੀ ਹਮਲੇ ਦੇ ਮਾਮਲਿਆਂ ’ਚੋਂ 24 ਸਾਲਾ ਐੱਮ. ਕਾਮ ਵਿਦਿਆਰਥਣ ’ਤੇ ਤੇਜ਼ਾਬੀ ਹਮਲੇ ਦਾ ਮਾਮਲਾ ਸੀ।
ਇਹ ਵੀ ਪੜ੍ਹੋ- ਕਾਂਗਰਸੀ MP ਦੇ ਘਰੋਂ ਮਿਲਿਆ ਪੈਸਿਆਂ ਦਾ ਪਹਾੜ, 300 ਕਰੋੜ ਤੱਕ ਹੋਈ ਗਿਣਤੀ, ਹੋਰ ਵਧ ਸਕਦੈ ਅੰਕੜਾ
ਕਰਨਾਟਕ : ਕਾਰ ਟੋਏ ’ਚ ਡਿੱਗੀ, 4 ਵਿਦਿਆਰਥੀਆਂ ਦੀ ਮੌਤ
NEXT STORY