ਨੈਸ਼ਨਲ ਡੈਸਕ : ਬੀ.ਐੱਸ.ਐੱਨ.ਐੱਲ. ਅਗਲੇ ਮਹੀਨੇ ਪੂਰੇ ਦੇਸ਼ ਵਿਚ 4G ਸਰਵਿਸ ਨੂੰ ਲਾਂਚ ਕਰ ਸਕਦਾ ਹੈ। ਸਰਕਾਰੀ ਟੈਲੀਕਾਮ ਕੰਪਨੀ ਨੇ ਹੁਣੇ ਹੀ ਕੁਝ ਟੈਲੀਕਾਮ ਸਰਕਲਾਂ 'ਚ ਆਪਣੇ 4ਜੀ ਨੈੱਟਵਰਕ ਨੂੰ ਲਾਈਵ ਕਰ ਦਿੱਤਾ ਹੈ। ਇਸ ਦੇ ਨਾਲ ਹੀ ਭਾਰਤ ਸੰਚਾਰ ਨਿਗਮ ਲਿਮਟਿਡ ਨੇ ਵੀ ਸਾਰੀਆਂ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਨੂੰ ਮੁਕਾਬਲਾ ਦੇਣਾ ਸ਼ੁਰੂ ਕਰ ਦਿੱਤਾ ਹੈ। BSNL ਨੇ ਆਪਣੇ ਗਾਹਕਾਂ ਲਈ ਕਈ ਰਿਚਾਰਜ ਪਲਾਨ ਪੇਸ਼ ਕੀਤੇ ਹਨ। ਕੰਪਨੀ ਨੇ 365 ਦਿਨਾਂ ਦਾ ਪਲਾਨ ਪੇਸ਼ ਕੀਤਾ ਹੈ ਜਿਸ 'ਚ ਯੂਜ਼ਰਸ ਨੂੰ ਹਰ ਮਹੀਨੇ 24GB ਡਾਟਾ ਮਿਲੇਗਾ।
ਇਹ ਵੀ ਪੜ੍ਹੋ: ਆਤਿਸ਼ੀ ਨੇ ਕੇਜਰੀਵਾਲ ਦੀ ਸਿਹਤ ਨੂੰ ਦੱਸਿਆ ਖ਼ਤਰਾ, ਕਿਹਾ- 'ਵਜ਼ਨ 8.5 KG ਘਟਿਆ, ਸ਼ੂਗਰ ਲੇਵਲ ਵੀ ਹੇਠਾਂ ਡਿੱਗਿਆ
1499 ਰੁਪਏ ਦਾ ਸਸਤਾ ਪਲਾਨ
365 ਦਿਨਾਂ ਦੀ ਵੈਧਤਾ ਵਾਲਾ BSNL ਦਾ ਇਹ ਪਲਾਨ 1499 ਰੁਪਏ ਵਿਚ ਆਉਂਦਾ ਹੈ। ਇਸ ਪਲਾਨ 'ਚ ਯੂਜ਼ਰਸ ਨੂੰ ਕਿਸੇ ਵੀ ਨੈੱਟਵਰਕ 'ਤੇ ਕਾਲ ਕਰਨ ਲਈ ਅਨਲਿਮਟਿਡ ਫ੍ਰੀ ਕਾਲਿੰਗ ਦੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਇਹ ਪਲਾਨ ਰੋਜ਼ਾਨਾ 100 ਮੁਫ਼ਤ SMS ਦੇ ਨਾਲ ਆਉਂਦਾ ਹੈ। ਇਸ ਤੋਂ ਇਲਾਵਾ ਯੂਜ਼ਰਸ ਨੂੰ ਹਰ ਮਹੀਨੇ 24 ਜੀਬੀ ਡਾਟਾ ਆਫਰ ਕੀਤਾ ਜਾਵੇਗਾ, ਯੂਜ਼ਰਸ ਬਿਨਾਂ ਕਿਸੇ ਰੋਜ਼ਾਨਾ ਲਿਮਿਟ ਦੇ ਇਸ ਦੀ ਵਰਤੋਂ ਕਰ ਸਕਣਗੇ।
1198 ਰੁਪਏ ਦਾ ਪਲਾਨ
BSNL ਦਾ ਇਹ ਰਿਚਾਰਜ ਪਲਾਨ 1198 ਰੁਪਏ ਵਿਚ ਆਉਂਦਾ ਹੈ, ਇਸ ਪਲਾਨ ਵਿਚ ਖਪਤਕਾਰਾਂ ਨੂੰ ਹਰ ਮਹੀਨੇ 30 SMS ਅਤੇ 300 ਮਿੰਟ ਦੀ ਮੁਫ਼ਤ ਕਾਲ ਦੀ ਪੇਸ਼ਕਸ਼ ਕੀਤੀ ਜਾਂਦੀ ਹੈ। ਇਸ ਤੋਂ ਬਾਅਦ ਯੂਜ਼ਰਸ ਤੋਂ ਪ੍ਰਤੀ SMS ਚਾਰਜ ਕੀਤਾ ਜਾਵੇਗਾ। ਇਸ ਪਲਾਨ 'ਚ ਯੂਜ਼ਰਸ ਨੂੰ ਹਰ ਮਹੀਨੇ 3GB ਡਾਟਾ ਦਾ ਫ਼ਾਇਦਾ ਵੀ ਮਿਲਦਾ ਹੈ। ਹਾਲਾਂਕਿ, BSNL ਦੇ ਇਸ ਪਲਾਨ ਵਿਚ ਖਪਤਕਾਰਾਂ ਨੂੰ ਕਿਸੇ ਵੀ ਵੈਲਯੂ ਐਡਿਡ ਸੇਵਾ ਦਾ ਲਾਭ ਨਹੀਂ ਮਿਲਦਾ ਹੈ, ਪਰ ਇਹ ਪ੍ਰਾਈਵੇਟ ਟੈਲੀਕਾਮ ਕੰਪਨੀਆਂ ਦੇ ਪਲਾਨ ਨਾਲੋਂ ਬਹੁਤ ਸਸਤਾ ਹੈ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
ਆਤਿਸ਼ੀ ਨੇ ਕੇਜਰੀਵਾਲ ਦੀ ਸਿਹਤ ਨੂੰ ਦੱਸਿਆ ਖ਼ਤਰਾ, ਕਿਹਾ- 'ਵਜ਼ਨ 8.5 KG ਘਟਿਆ, ਸ਼ੂਗਰ ਲੇਵਲ ਵੀ ਹੇਠਾਂ ਡਿੱਗਿਆ
NEXT STORY