ਨਵੀਂ ਦਿੱਲੀ (ਭਾਸ਼ਾ)— ਸਰਕਾਰ ਨੇ ਬੁੱਧਵਾਰ ਨੂੰ ਕਿਹਾ ਕਿ ਜੰਮੂ-ਕਸ਼ਮੀਰ ਵਿਚ 2017 ਤੋਂ 30 ਨਵੰਬਰ 2021 ਦਰਮਿਆਨ ਆਮ ਨਾਗਰਿਕਾਂ ਦੇ ਕਤਲ ਦੀ ਗਿਣਤੀ ਹਰ ਸਾਲ ਕਰੀਬ 37 ਤੋਂ 40 ਵਿਚਾਲੇ ਰਹੀ ਹੈ। ਗ੍ਰਹਿ ਰਾਜ ਮੰਤਰੀ ਨਿਤਿਆਨੰਦ ਰਾਏ ਨੇ ਇਕ ਸਵਾਲ ਦੇ ਲਿਖਤੀ ਜਵਾਬ ’ਚ ਰਾਜ ਸਭਾ ਨੂੰ ਇਹ ਜਾਣਕਾਰੀ ਦਿੱਤੀ।
ਨਿਤਿਆਨੰਦ ਰਾਏ ਨੇੇ ਕਿਹਾ ‘‘ਪਿਛਲੇ 5 ਸਾਲਾਂ- 2017 ਤੋਂ 2021 (30 ਨਵੰਬਰ) ਦੌਰਾਨ ਆਮ ਨਾਗਰਿਕਾਂ ਦੇ ਕਤਲ ਦੀ ਗਿਣਤੀ ਪ੍ਰਤੀ ਸਾਲ 37 ਤੋਂ 40 ਵਿਚਾਲੇ ਰਹੀ।’’ ਉਨ੍ਹਾਂ ਦੱਸਿਆ ਕਿ ਅੱਤਵਾਦੀਆਂ ਵਲੋਂ ਕੁਝ ਆਮ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਵੱਡੀ ਗਿਣਤੀ ’ਚ ਪ੍ਰਵਾਸੀ ਮਜ਼ਦੂਰ ਕਸ਼ਮੀਰ ਘਾਟੀ ਵਿਚ ਲਗਾਤਾਰ ਰੁਕੇ ਹੋਏ ਸਨ ਅਤੇ ਕੜਾਕੇ ਦੀ ਠੰਡ ਸ਼ੁਰੂ ਹੋਣ ਤੋਂ ਪਹਿਲਾਂ ਉੱਥੋਂ ਚਲੇ ਗਏ। ਨਾਲ ਹੀ ਪਿਛਲੇ ਕੁਝ ਮਹੀਨਿਆਂ ਦੌਰਾਨ ਜੰਮੂ-ਕਸ਼ਮੀਰ ਵਿਚ ਵੱਡੀ ਗਿਣਤੀ ’ਚ ਸੈਲਾਨੀ ਆਏ ਹਨ।
ਨਿਤਿਆਨੰਦ ਰਾਏ ਨੇ ਕਿਹਾ ਕਿ ਸਰਕਾਰ ਨੇ ਜੰਮੂ-ਕਸ਼ਮੀਰ ’ਚ ਬਾਹਰ ਤੋਂ ਆਮ ਨਾਗਰਿਕਾਂ ਦੀ ਸੁਰੱਖਿਆ ਯਕੀਨੀ ਕਰਨ ਲਈ ਕਈ ਕਦਮ ਚੁੱਕੇ ਹਨ। ਇਕ ਮਜ਼ਬੂਤ ਸੁਰੱਖਿਆ ਅਤੇ ਖ਼ੁਫੀਆ ਗਰਿੱਡ ਮੌਜੂਦ ਹੈ। ਖੇਤਰ ਵਿਚ ਦਿਨ-ਰਾਤ ਕੰਟਰੋਲ, ਗਸ਼ਤ ਅਤੇ ਅੱਤਵਾਦੀਆਂ ਖ਼ਿਲਾਫ਼ ਆਪਰੇਸ਼ਨ ਚਲਾਏ ਜਾ ਰਹੇ ਹਨ। ਰਾਏ ਨੇ ਕਿਹਾ ਕਿ ਇਸ ਤੋਂ ਇਲਾਵਾ ਜੰਮੂ-ਕਸ਼ਮੀਰ ਵਿਚ ਕਿਸੇ ਵੀ ਅੱਤਵਾਦੀ ਹਮਲੇ ਨੂੰ ਨਾਕਾਮ ਕਰਨ ਲਈ ਨਾਕਿਆਂ ’ਤੇ 24 ਘੰਟੇ ਜਾਂਚ ਕੀਤੀ ਜਾ ਰਹੀ ਹੈ।
ਦੁਸ਼ਮਣ ਨੂੰ ਇਸ ਪਾਰ ਹੀ ਨਹੀਂ, ਅਸੀਂ ਉਸ ਪਾਰ ਵੀ ਜਾ ਕੇ ਮਾਰ ਸਕਦੇ ਹਾਂ : ਰਾਜਨਾਥ ਸਿੰਘ
NEXT STORY