ਨਵੀਂ ਦਿੱਲੀ— ਨਵੇਂ ਸਾਲ ’ਚ ਦੇਸ਼ ਦੇ 5 ਸੂਬਿਆਂ- ਪੰਜਾਬ, ਉੱਤਰ ਪ੍ਰਦੇਸ਼, ਗੋਆ, ਮਣੀਪੁਰ ਅਤੇ ਉੱਤਰਾਖੰਡ ’ਚ ਵਿਧਾਨ ਸਭਾ ਚੋਣਾਂ ਹੋਣੀਆਂ ਹਨ। ਇਸ ਦਰਮਿਆਨ ਸਾਨੂੰ ਸਾਰਿਆਂ ਨੂੰ ਕੋਰੋਨਾ ਵਾਇਰਸ ਦੇ ਨਵੇਂ ਵੇਰੀਐਂਟ ਓਮੀਕਰੋਨ ਤੋਂ ਵੀ ਸਾਵਧਾਨ ਰਹਿਣਾ ਹੋਵੇਗਾ। ਚੋਣ ਕਮਿਸ਼ਨ 5 ਜਨਵਰੀ ਤੋਂ ਬਾਅਦ ਕਦੇ ਵੀ ਚੋਣ ਪ੍ਰੋਗਰਾਮ ਦਾ ਐਲਾਨ ਕਰ ਸਕਦਾ ਹੈ। ਕਮਿਸ਼ਨ ਤਿਆਰੀਆਂ ’ਚ ਜੁੱਟਿਆ ਹੈ ਪਰ ਓਮੀਕਰੋਨ ਦੇ ਖ਼ਤਰੇ ਨੂੰ ਵੇਖਦੇ ਹੋਏ ਕੋਰੋਨਾ ਪ੍ਰੋਟੋਕਾਲ ਦਾ ਸਖ਼ਤੀ ਨਾਲ ਪਾਲਣ ਯਕੀਨੀ ਕਰਨਾ ਵੀ ਤੈਅ ਕੀਤਾ ਗਿਆ ਹੈ।
ਕੋਰੋਨਾ ਪ੍ਰੋਟੋਕਾਲ ਦਾ ਪਾਲਣ ਕਰਨਾ ਸਾਰਿਆਂ ਲਈ ਜ਼ਰੂਰੀ ਹੈ। ਇਸ ਤੋਂ ਨਾ ਤਾਂ ਸਿਆਸੀ ਦਲ ਬਚਣਗੇ, ਨਾ ਵੋਟਰ ਅਤੇ ਨਾ ਹੀ ਵੋਟ ਕਰਮੀ। ਉਲੰਘਣਾ ਕਰਨ ਵਾਲੇ ਨੇਤਾਵਾਂ ’ਤੇ ਕੁਝ ਪਾਬੰਦੀਆਂ ਲੱਗ ਸਕਦੀਆਂ ਤਾਂ ਉੱਥੇ ਹੀ ਵੋਟਰ ਨੂੰ ਬਿਨਾਂ ਮਾਸਕ ਵੋਟ ਪਾਉਣ ਤੋਂ ਰੋਕਿਆ ਜਾ ਸਕਦਾ ਹੈ। ਲੋਕਾਂ ਨੂੰ ਮਹਾਮਾਰੀ ਤੋਂ ਬਚਾਉਣ ਲਈ ਸਖ਼ਤ ਚੁਣਾਵੀ ਬੰਦਿਸ਼ਾਂ ਲਾਗੂ ਕੀਤੀਆਂ ਜਾਣਗੀਆਂ। ਘਰ-ਘਰ ਜਾ ਕੇ ਪਹਿਲਾਂ ਵਾਂਗ ਪ੍ਰਚਾਰ ਅਤੇ ਭੀੜ ਇਕੱਠੀ ਕਰਨ ਵਾਲੀਆਂ ਰੈਲੀਆਂ ਨਹੀਂ ਹੋਣਗੀਆਂ।
ਨੇਤਾਵਾਂ ਵਲੋਂ ਜੇਕਰ ਕੋਈ ਗਲਤੀ ਹੁੰਦੀ ਹੈ ਤਾਂ ਉਹ ਚੋਣ ਜ਼ਾਬਤਾ ਦੇ ਦਾਇਰੇ ਵਿਚ ਆ ਸਕਦੇ ਹਨ। ਸੂਤਰਾਂ ਦੀ ਮੰਨੀਏ ਤਾਂ ਜ਼ਿਆਦਾਤਰ ਸੂਬਿਆਂ ਤੋਂ ਜੋ ਰਿਪੋਰਟ ਆਈ ਹੈ, ਉਸ ਦੇ ਆਧਾਰ ’ਤੇ ਵੀ ਕਮਿਸ਼ਨ ਕੁਝ ਨਵੇਂ ਸੁਰੱਖਿਆ ਪ੍ਰੋਟੋਕਾਲ ਤੈਅ ਕਰਨ ’ਚ ਜੁੱਟਿਆ ਹੈ। ਸਰੀਰਕ ਦੂਰੀ ’ਤੇ ਵਿਸ਼ੇਸ਼ ਜ਼ੋਰ ਦਿੱਤਾ ਜਾ ਰਿਹਾ ਹੈ। ਲੋਕਾਂ ਨੂੰ ਭੀੜ ਤੋਂ ਬਚਾਉਣ ਲਈ ਪੋਲਿੰਗ ਬੂਥ ਵਧ ਸਕਦੇ ਹਨ। ਸੈਨੇਟਾਈਜ਼ੇਸ਼ਨ ਅਤੇ ਵੈਕਸੀਨੇਸ਼ਨ ਨੂੰ ਵੀ ਪ੍ਰਭਾਵੀ ਤਰੀਕੇ ਨਾਲ ਲਾਗੂ ਕਰਨ ਦੀ ਤਿਆਰੀ ਹੈ।
ਹਿਮਾਚਲ: ਬੱਚਿਆਂ ’ਚ ਕੋਰੋਨਾ ਟੀਕਾਕਰਨ ਨੂੰ ਲੈ ਕੇ ਉਤਸ਼ਾਹ, CM ਜੈਰਾਮ ਨੇ ਖ਼ੁਦ ਮੁਹਿੰਮ ਦੀ ਕੀਤੀ ਸ਼ੁਰੂਆਤ
NEXT STORY