ਸ਼ਿਮਲਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਦਿੱਲੀ ਦੇ ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਬੁੱਧਵਾਰ ਨੂੰ ਸ਼ਿਮਲਾ 'ਚ ਕਈ ਚੋਣਾਵੀ ਐਲਾਨ ਕੀਤੇ। ਦੋਹਾਂ ਨੇਤਾਵਾਂ ਨੇ ਹਿਮਾਚਲ 'ਚ ਵੱਡੀ ਤਬਦੀਲੀ ਲਈ ਇਸ ਵਾਰ ਵਿਧਾਨ ਸਭਾ ਚੋਣਾਂ 'ਚ 'ਆਪ' ਨੂੰ ਇਕ ਮੌਕਾ ਦੇਣ ਦੀ ਗੱਲ ਕਹੀ। ਉਨ੍ਹਾਂ ਕਿਹਾ ਕਿ ਹਿਮਾਚਲ ਨੂੰ ਵੀ ਦਿੱਲੀ ਅਤੇ ਪੰਜਾਬ ਵਰਗੀ ਈਮਾਨਦਾਰ ਸਰਕਾਰ ਚਾਹੀਦੀ ਹੈ। ਇਸ ਦੌਰਾਨ ਭਗਵੰਤ ਮਾਨ ਅਤੇ ਮਨੀਸ਼ ਸਿਸੋਦੀਆ ਨੇ ਹਿਮਾਚਲ ਦੀ ਜਨਤਾ ਲਈ ਕੇਜਰੀਵਾਲ ਦੀ ਸਿੱਖਿਆ ਗਾਰੰਟੀ ਜਾਰੀ ਕੀਤੀ। ਪ੍ਰਦੇਸ਼ 'ਚ ਕਿਹਾ ਕਿ 'ਆਪ' ਦੇ ਸੱਤਾ 'ਚ ਆਉਣ 'ਤੇ ਹਰ ਬੱਚੇ ਨੂੰ ਚੰਗੀ ਅਤੇ ਮੁਫ਼ਤ ਸਿੱਖਿਆ ਦਿੱਤੀ ਜਾਵੇਗੀ।
ਦਿੱਲੀ ਦੀ ਤਰਜ 'ਤੇ ਸ਼ਾਨਦਾਰ ਸਰਕਾਰੀ ਸਕੂਲ ਬਣਾਏ ਜਾਣਗੇ। ਦਿੱਲੀ ਦੀ ਤਰ੍ਹਾਂ ਹੀ ਹਿਮਾਚਲ 'ਚ ਵੀ ਨਿੱਜੀ ਸਕੂਲਾਂ ਨੂੰ ਵੀ ਮਨਮਾਨੀ ਫੀਸ ਨਹੀਂ ਵਧਾਉਣ ਦੇਵਾਂਗੇ। ਸਾਰੇ ਅਸਥਾਈ ਅਧਿਆਪਕਾਂ ਨੂੰ ਪੱਕਾ ਕੀਤਾ ਜਾਵੇਗਾ ਅਤੇ ਅਧਿਆਪਕਾਂ ਦੇ ਖ਼ਾਲੀ ਅਹੁਦੇ ਭਰੇ ਜਾਣਗੇ। ਹਿਮਾਚਲ ਦੇ ਅਧਿਆਪਕ ਸਿੱਖਿਆ ਤੋਂ ਇਲਾਵਾ ਹੋਰ ਕੋਈ ਕੰਮ ਨਹੀਂ ਕਰਨਗੇ। ਉੱਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਦਿੱਲੀ ਦੀ ਸਿੱਖਿਆ ਕ੍ਰਾਂਤੀ ਨੂੰ ਅਧਿਆਪਕਾਂ ਨੇ ਸਫ਼ਲ ਕਰ ਕੇ ਦਿਖਾਇਆ ਹੈ। ਆਉਣ ਵਾਲੇ ਸਮੇਂ 'ਚ ਹਿਮਾਚਲ ਦੀ ਸਿੱਖਿਆ ਕ੍ਰਾਂਤੀ ਨੂੰ ਪ੍ਰਦੇਸ਼ ਦੇ ਅਧਿਆਪਕ ਸਫ਼ਲ ਕਰ ਕੇ ਦਿਖਾਉਣਗੇ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ 'ਚ ਦਿਓ ਜਵਾਬ
ਕਿਸਾਨਾਂ ਲਈ ਖ਼ੁਸ਼ਖਬਰੀ: ਹਰਿਆਣਾ ਖੇਤੀਬਾੜੀ ਯੂਨੀਵਰਸਿਟੀ ਨੇ ਵਿਕਸਿਤ ਕੀਤੀਆਂ ਸਰ੍ਹੋਂ ਦੀਆਂ ਦੋ ਕਿਸਮਾਂ
NEXT STORY